ਦਸੂਹਾ ਨੇੜੇ ਹਵਾਈ ਫੌਜ ਦੇ ਅਪਾਚੇ ਹੈਲੀਕਾਪਟਰ ਦੀ ਖੇਤਾਂ ‘ਚ ਐਮਰਜੈਂਸੀ ਲੈਡਿੰਗ

1127

ਚੰਡੀਗੜ, 13 ਅਪ੍ਰੈਲ (ਜਗਸੀਰ ਸਿੰਘ ਸੰਧੂ) : ਹੁਸਿਆਰਪੁਰ ਜਿਲੇ ਦੇ ਕਸਬਾ ਦਸੂਹਾ ਨੇੜਲੇ ਪਿੰਡ ਬੁੱਢਾਵੜ ਦੇ ਖੇਤਾਂ ਵਿੱਚ ਭਾਰਤੀ ਹਵਾਈ ਫ਼ੌਜ ਦੇ ਇੱਕ ਅਪਾਚੇ ਹੈਲੀਕਾਪਟਰ ਦੀ ਐਮਰਜੈਂਸੀ ਲੈਡਿੰਗ ਕਰਵਾਈ ਗਈ ਹੈ। ਪ੍ਰਾਪਤ ਜਾਣਕਾਰੀ ਮਤਾਬਿਕ ਇਸ ਹੈਲੀਕਾਪਟਰ ‘ਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਉਸ ਦੀ ਖੇਤੀ ਐਂਮਰਜੈਂਸੀ ਲੈਡਿੰਗ ਕਰਾਉਣੀ ਪਈ, ਹਾਲਾਂਕਿ ਇਸ ਦੇ ਦੋਵੇਂ ਪਾਇਲਟ ਅਤੇ ਹੈਲੀਕਾਪਟਰ ਪੂਰੀ ਤਰ•ਾਂ ਸੁਰੱਖਿਅਤ ਹਨ। ਹੈਲਕਾਪਟਰ ਦੇ ਉਤਰਨਾ ਦਾ ਪਤਾ ਲਗਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਇਸ ਹੈਲੀਕਾਪਟਰ ਦੇ ਉਤਰਨ ਸਬੰਧੀ ਪਠਾਨਕੋਟ ਬੇਸ ਤੇ ਫ਼ੌਜ ਅਧਿਕਾਰੀਆਂ ਨੂੰ ਇਸ ਦੀ ਤੁਰੰਤ ਸੂਚਨਾ ਦੇ ਦਿੱਤੀ ਗਈ ਹੈ। ਉਧਰ ਖੇਤਾਂ ਵਿੱਚ ਅਚਾਨਕ ਹੈਲੀਕਾਪਟਰ ਦੇ ਉਤਰਨ ਨਾਲ ਪਿੰਡ ਦੇ ਲੋਕ ਡਰ ਗਏ ਹਨ ਅਤੇ ਉਹ ਹੈਲੀਕਾਪਟਰ ਨੂੰ ਦੇਖਣ ਲਈ ਖੇਤਾਂ ਵੱਲ ਆਉਣ ਲੱਗੇ, ਜਿਹਨਾਂ ਨੂੰ ਮੌਕੇ ‘ਤੇ ਪੁਹੰਚੀ ਪੁਲਸ ਪਾਰਟੀ ਨੇ ਉਥੋਂ ਭਜਾਇਆ ਹੈ।

Real Estate