ਪਤੀ ਵੱਲੋਂ ਲਗਾਤਾਰ ਸਰੀਰਕ ਸਬੰਧ ਬਣਾਉਣ ਤੋਂ ਦੁੱਖੀ ਹੋਈ ਪਤਨੀ ਨੇ ਲਾਕਡਾਊਨ ਖੋਲਣ ਦੀ ਕੀਤੀ ਮੰਗ

3396

ਚੰਡੀਗੜ, 16 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪੱਛਮੀ ਅਫਰੀਕਾ ‘ਚ ਪੈਂਦੇ ਮੁਲਕ ਘਾਨਾ ਦੀ ਇੱਕ ਔਰਤ ਨੇ ਦੇਸ਼ ਦੇ ਰਾਸਟਰਪਤੀ ਨੂੰ ਅਪੀਲ ਕੀਤੀ ਹੈ ਕਿ ਲਾਕਡਾਊਨ ਦੌਰਾਨ ਉਸਦਾ ਪਤੀ ਉਸਨੂੰ ਜਿਆਦਾ ਸਰੀਰਕ ਸਬੰਧ ਬਣਾ ਕੇ ਹੀ ਮਾਰ ਦੇਵੇਗਾ, ਇਸ ਲਈ ਜਾਂ ਤਾਂ ਲਾਕਡਾਊਨ ਹਟਾਇਆ ਜਾਵੇ ਜਾਂ ਉਸਦੇ ਪਤੀ ਨੂੰ ਰੋਜਾਨਾ ਬਾਹਰ ਕੰਮ ‘ਤੇ ਭੇਜਿਆ ਜਾਵੇ। ਬੈਗਕਾਨਾ ਡੌਟਕਾਮ ‘ਤੇ ਵਾਇਰਲ ਹੋਈ ਇੱਕ ਵਿਡੀਓ ਵਿੱਚ ਘਾਨਾ ਦੀ ਇੱਕ ਔਰਤ ਨੇ ਦੇਸ਼ ਦੇ ਰਾਸਟਰਪਤੀ ਅਕੂਫੋ-ਐਡੋ ਨੂੰ ਬੇਨਤੀ ਕੀਤੀ ਹੈ ਕਿ ਜਾਂ ਤਾਂ ਉਸਦੇ ਪਤੀ ਨੂੰ ਕੰਮ ‘ਤੇ ਭੇਜਿਆ ਜਾਵੇ ਜਾਂ ਫਿਰ ਲਾਕਡਾਊਨ ਹਟਾ ਦਿੱਤਾ ਜਾਵੇ, ਕਿਉਂਕਿ ਲਾਕਡਾਊਨ ਦੌਰਾਨ ਉਸਦਾ ਪਤੀ ਉਸ ਨਾਲ ਬਹੁਤ ਜਿਆਦਾ ਸਰੀਰਕ ਸਬੰਧ ਬਣਾ ਰਿਹਾ ਹੈ, ਜਿਸ ਨੂੰ ਉਹ ਬਰਦਾਸਤ ਨਹੀਂ ਕਰ ਸਕਦੀ। ਉਕਤ ਔਰਤ ਨੇ ਕਿਹਾ ਹੈ ਕਿ ਇਸ ਨੂੰ ਬਰਦਾਸਤ ਨਾ ਕਰਨ ਸਕਣ ਕਰਕੇ ਉਹ ਘਰੋਂ ਭੱਜ ਜਾਵੇਗੀ, ਪਰ ਉਹ ਸਰਕਾਰ ਦੇ ਉਦੇਸ਼ਾਂ ਦਾ ਉਲੰਘਣ ਨਹੀਂ ਕਰਨਾ ਚਾਹੁੰਦੀ। ਇਸ ਲਈ ਸਰਕਾਰ ਜਾਂ ਤਾਂ ਲਾਕਡਾਊਨ ਖੋਲ ਦੇਵੇ ਜਾਂ ਫਿਰ ਉਸਦੇ ਪਤੀ ਨੂੰ ਕੰਮ ‘ਤੇ ਭੇਜਿਆ ਜਾਵੇ।

Real Estate