ਲਾਕਡਾਊਨ ਕਾਰਨ ਫਸੀ ਬਰਾਤ ਪਿਛਲੇ 20 ਦਿਨਾਂ ਤੋਂ ਖਾ ਰਹੀ ਹੈ ਸਰਕਾਰੀ ਖਾਣਾ

1825

15 ਅਪ੍ਰੈਲ : ਜਗਸੀਰ ਸਿੰਘ ਸੰਧੂ
ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਹੋਏ ਲਾਕਡਾਊਨ ਕਰਕੇ ਮੁੰਡੇ ਨੂੰ ਵਿਆਹੁਣ ਗਈ ਇਕ ਬਰਾਤ ਅਜਿਹੀ ਫਸੀ ਹੈ ਕਿ ਪਿਛਲੇ 20 ਦਿਨਾਂ ਤੋਂ ਇਹ ਬਰਾਤ ਪ੍ਰਸ਼ਾਸ਼ਨ ਵੱਲੋਂ ਦਿੱਤਾ ਜਾ ਰਿਹਾ ਖਾਣਾ ਖਾ ਕੇ ਗੁਜਾਰ ਕਰ ਰਹੀ ਹੈ। ਹੋਇਆ ਇਹ ਹੈ ਕਿ ਉੱਤਰ ਪ੍ਰਦੇਸ਼ ਦੇ ਜਿਲਾ ਅਲੀਗੜ• ‘ਚ ਪੈਂਦੇ ਅਤਰੌਲੀ ਥਾਣਾ ਖੇਤਰ ਦੇ ਪਿੰਡ ਵਿਧੀਪੁਰ ਦੇ ਵਾਸੀ ਨਰਪਤ ਸਿੰਘ ਆਰੀਆ ਦੀ ਬੇਟੀ ਸਾਵਿਤਰੀ ਆਰੀਆ ਦਾ ਬੀਤੀ 22 ਮਾਰਚ ਨੂੰ ਵਿਆਹ ਸੀ, ਇਸ ਲੜਕੀ ਨੂੰ ਵਿਆਹੁਣ ਲਈ ਝਾਰਖੰਡ ਦੇ ਧਨਬਾਦ ਜ਼ਿਲ•ੇ ਦੀ ਤਹਿਸੀਲ ਤੋਪਚਾਂਚੀ ਦੇ ਪਿੰਡ ਬੈਲੀ ਤੋਂ ਬਰਾਤ ਆਈ ਸੀ, ਜੋ ਬਾਅਦ ‘ਚ ਲੌਕਡਾਊਨ ਹੋਣ ਕਰਕੇ ਵਾਪਸ ਨਹੀਂ ਜਾ ਸਕੀ। ਇਸ ਤਰ•ਾਂ ਇਥੇ ਫਸੇ 36 ਬਰਾਤੀਆਂ ਬਾਰੇ ਜਾਣਕਾਰੀ ਮਿਲਣ ‘ਤੇ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਉਸ ਟੀਮ ਨਾਲ ਆਏ ਡਾਕਟਰਾਂ ਵੱਨੋਂ ਸਾਰੇ ਬਰਾਤੀਆਂ ਦੀ ਜਾਂਚ ਕੀਤੀ ਗਈ। ਪ੍ਰਸ਼ਾਸਨ ਵੱਲੋਂ ਉਨ•ਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇੱਕ ਸਮੇਂ ਦਾ ਖਾਣਾ ਲੜਕੀ ਵਾਲੇ ਅਤੇ ਦੂਜੇ ਸਮੇਂ ਦਾ ਪ੍ਰਸ਼ਾਸਨ ਵੱਲੋਂ ਦਿੱਤਾ ਜਾ ਰਿਹਾ ਹੈ। ਹੁਣ 3 ਮਈ ਤੱਕ ਲੌਕਡਾਊਨ ‘ਚ ਕੀਤੇ ਵਾਧੇ ਤੋਂ ਬਾਅਦ ਲਾੜੇ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਬਰਾਤ ਵਾਪਸ ਭੇਜਣ ਦਾ ਕੋਈ ਪ੍ਰਬੰਧ ਕੀਤਾ ਜਾਵੇ।

Real Estate