ਬਾਹਰ ਭਾਵੇਂ ਲੱਗ ਗਿਆ ਕਰਫਿਊ, ਪਰ ਹੁਣ ਅਮਲੀ ਨਹੀਂ ਤੜਫਣਗੇ !

ਪੰਜਾਬ ਸਰਕਾਰ ਹੁਣ ਕਰਫਿਊ ਦੌਰਾਨ ਅੰਦਰ ਪਏ ਅਮਲੀਆਂ ਨੂੰ ਤੜਫਣ ਨਹੀਂ ਦੇਵੇਗੀ

ਚੰਡੀਗੜ, 15 ਅਪ੍ਰੈਲ (ਜਗਸੀਰ ਸਿੰਘ ਸੰਧੂ) : ਕਦੇ 1984 ਵੇਲੇ ਲੱਗੇ ਕਰਫਿਊ ਤੋਂ ਬਾਅਦ ਪੰਜਾਬ ਦੇ ਬਨੇਰਿਆਂ ‘ਤੇ ਲੱਗਦੇ ਸਪੀਕਰਾਂ ‘ਚ ਗੀਤ ”ਬਾਹਰ ਲੱਗ ਗਿਆ ਕਰਫਿਊ ਨੀ, ਅੰਦਰ ਅਮਲੀ ਤੜਪ ਰਿਹਾ” ਵੱਜਦਾ ਹੁੰਦਾ ਸੀ, ਪਰ ਹੁਣ ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਨੇ ਅਮਲੀਆਂ ਨੂੰ ਤੜਫਣ ਤੋਂ ਰੋਕਣ ਲਈ ਜਿਥੇ ਪਹਿਲਾਂ ਨਸ਼ਾ ਛੁਡਾਊ ਦਵਾਈ ਦੀਆਂ 14 ਦਿਨਾਂ ਦੀਆਂ ਗੋਲੀਆਂ ਦੇ ਦਿੱਤੀਆਂ ਸੀ, ਉਥੇ ਬਹੁਤੇ ਤੜਫਦੇ ਅਮਲੀਆ ਲਈ ਸਰਕਾਰ ਨੇ ਨਸ਼ਾ ਛੁਡਾਉ ਕੇਂਦਰਾਂ ਵਿੱਚ ਰਜਿਸਟਰੇਸ਼ਨ ਦੀ ਖੋਲ ਦਿੱਤੀ ਸੀ, ਜਿਸ ਕਾਰਨ ਕਰਫਿਊ ਦੌਰਾਨ 26,000 ਤੋਂ ਵੱਧ ਦੀ ਗਿਣਤੀ ਵਿਚ ਨਵੇਂ ਨਸ਼ਾ-ਪੀੜਤ ਸ਼ਾਮਿਲ ਹੋ ਗਏ ਹਨ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇਸ ਗੱਲ ਦਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਇਸ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਵਲੋਂ ਹਰ ਜਿਲ•ੇ ਵਿਚ ਮਰੀਜ਼ਾਂ ਦੇ ਇਲਾਜ ਲਈ ਲਗਾਤਾਰ ਦਵਾਈਆਂ ਭੇਜੀਆਂ ਜਾ ਰਹੀਆਂ ਹਨ ਤਾਂ ਜੋ ਕਿਸੇ ਵੀ ਪੱਧਰ ‘ਤੇ ਇਲਾਜ ਸੇਵਾਵਾਂ ਪ੍ਰਭਾਵਿਤ ਨਾ ਹੋਣ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ‘ਤੇ ਚਲਾਈ ਵਿਸ਼ੇਸ਼ ਮੁਹਿੰਮ ਅਧੀਨ ਮਹਿਜ਼ 20 ਦਿਨਾਂ ਵਿਚ ਹੀ 26,000 ਤੋਂ ਵੱਧ ਮਰੀਜ਼ ਰਜਿਸਟਰਡ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਖਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਵਿਚ ਕਰਫਿਊ ਲਗਾਇਆ ਗਿਆ ਹੈ ਜਿਸ ਦਾ ਪ੍ਰਭਾਵ ਨਸ਼ਾ-ਛੁਡਾਊ ਪ੍ਰੋਗਰਾਮ ‘ਤੇ ਪੈ ਰਿਹਾ ਸੀ। ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਲਾਜ ਸੇਵਾਵਾਂ ਨਾ ਮਿਲਣ ਦੀ ਸੂਰਤ ਵਿਚ ਮਰੀਜ਼ ਦੇ ਇਲਾਜ ਛੱਡਣ ਦੀ ਸੰਭਾਵਨਾ ਹੁੰਦੀ ਹੈ ਜੋ ਕਿ ਮਰੀਜ਼ ਲਈ ਘਾਤਕ ਵੀ ਹੋ ਸਕਦਾ ਹੈ ਜਿਸ ਲਈ ਹੁਣ ਘਰ ਲਿਜਾਣ ਲਈ (ਟੇਕ ਹੋਮ ਡੋਜ਼) ਦਵਾਈ ਦੀ ਮਿਆਦ 21 ਦਿਨ ਤੱਕ ਕਰ ਦਿੱਤੀ ਗਈ ਹੈ ਪਰ ਇਹ ਦਵਾਈ ਕੇਵਲ ਸਾਇਕੈਟਰਿਸਟ ਦੀ ਸਲਾਹ ਉਪਰੰਤ ਹੀ ਮਰੀਜ਼ ਨੂੰ ਜਾਰੀ ਕੀਤੀ ਜਾ ਰਹੀ ਹੈ। ਸ. ਬਲਬੀਰ ਸਿੰਘ ਸਿੱਧੂ ਨੇ ਅਗੇ ਦੱਸਿਆ ਕਿ ਨੋਵਲ ਕੋਰੋਨਾਵਾਇਰਸ (ਕੋਵਿਡ-19) ਦੇ ਇਸ ਚੁਣੌਤੀਪੂਰਨ ਸਮੇਂ ਦੌਰਾਨ ਨਸ਼ਿਆਂ ਦੇ ਪੀੜਤ ਮਰੀਜ਼ਾਂ ਲਈ ਵੱਡੀ ਰਾਹਤ ਵਜੋਂ, ਪੰਜਾਬ ਸਰਕਾਰ ਨੇ 198 ਓਟ (ਓ.ਓ.ਟੀ.) ਕਲੀਨਿਕ, 35 ਸਰਕਾਰੀ ਨਸ਼ਾ ਛਡਾਊ ਕੇਂਦਰਾਂ ਅਤੇ 108 ਲਾਇਸੰਸਸ਼ੁਦਾ ਪ੍ਰਾਇਵੇਟ ਨਸ਼ਾ ਛਡਾਊ ਕੇਂਦਰਾਂ ਨੂੰ ਮਾਨਸਿਕ ਰੋਗਾਂ ਦੇ ਡਾਕਟਰ ਦੁਆਰਾ ਮੁਲਾਂਕਣ ਤੋਂ ਬਾਅਦ ਰਜਿਸਟਰਡ ਮਰੀਜ਼ਾਂ ਨੂੰ ਬੁਪ੍ਰੇਨੋਰਫਾਈਨ + ਨਲੋਕਸੋਨ ਦਵਾਈਆਂ ਦੀ ਡੋਜ਼ ਘਰ ਲੈਜਾਣ ਦੀ ਸਹੂਲਤ ਦੇਣ ਦੀ ਮਨਜੂਰੀ ਦਿੱਤੀ ਹੈ।ਉਨ•ਾਂ ਕਿਹਾ ਕਿ ਦਵਾਈ ਦੇਣ ਦੌਰਾਨ ਸਮਾਜਕ ਦੂਰੀ ਰੱਖੀ ਜਾ ਰਹੀ ਹੈ ਅਤੇ ਮਰੀਜ਼ਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ।

Real Estate