ਕੇਂਦਰ ਸਰਕਾਰ ਵੱਲੋਂ ਕਿਸਾਨਾਂ, ਮਜਦੂਰਾਂ, ਆੜਤੀਆਂ, ਬਿਜਲੀ ਮਕੈਨਿਕਾਂ, ਪਲੰਬਰਾਂ, ਤਰਖਾਣਾਂ ਅਤੇ ਮੋਟਰ ਮਨੈਨਿਕਾਂ ਨੂੰ ਡਾਕਡਾਊਨ ਦੌਰਾਨ ਕੰਮ ਕਰਨ ਦੀ ਇਜਾਜਤ

15 ਅਪ੍ਰੈਲ : ਜਗਸੀਰ ਸਿੰਘ ਸੰਧੂ
ਕੇਂਦਰ ਸਰਕਾਰ ਨੇ ਲੌਕਡਾਊਨ ਦੇ ਦੂਜੇ ਪੜਾਅ ਦੌਰਾਨ ਜਰੂਰੀ ਸਮਾਨ ਤੇ ਦਵਾਈਆਂ ਬਣਾਉਣ ਵਾਲੇ ਕਾਰਖਾਨੇ ਖੁੱਲਣ ਅਤੇ ਬਿਜਲੀ ਮਕੈਨਿਕਾਂ, ਪਲੰਬਰਾਂ, ਮੋਟਰ ਮਕੈਨਿਕਾਂ ਅਤੇ ਤਰਖਾਣਾਂ ਨੂੰ ਵੀ ਕੰਮ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ। ਇਸ ਦੇ ਨਾਲ ਨਾਲ ਇਹ ਦਿਸ਼ਾ–ਨਿਰਦੇਸ਼ ਵੀ ਜਾਰੀ ਕੀਤੇ ਹਨ ਕਿ ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਅਤਿ ਜ਼ਰੂਰੀ ਹੋਵੇਗਾ। ਕੇਂਦਰ ਸਰਕਾਰ ਨੇ ਕਣਕ ਦੀ ਫਸਲ ਦੀ ਕਟਾਈ ਅਤੇ ਅਗਲੀਆਂ ਫਸਲਾਂ ਦੀ ਬਿਜਾਈ ਦੇ ਮੱਦੇਨਜਰ ਕਿਸਾਨਾਂ ਨੂੰ ਕੁਝ ਰਿਆਇਤਾਂ ਵੀ ਦਿੱਤੀਆਂ ਹਨ। ਕੇਂਦਰ ਸਰਕਾਰ ਨੇ ਕੁਝ ਉਦਯੋਗਾਂ ਨੂੰ ਛੋਟ ਦਿੰਦਿਆਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕਿ ਹੁਣ ਵਿਸ਼ੇਸ਼ ਆਰਥਿਕ ਜ਼ੋਨਾਂ (S5Z) ਵਿੱਚ ਕੰਮ ਸ਼ੁਰੂ ਹੋ ਸਕਦਾ ਹੈ। ਇਸ ਤੋਂ ਇਲਾਵਾ ਕਾਮਰਸ ਤੇ ਕੁਰੀਅਰ ਸੇਵਾਵਾਂ ਨੂੰ ਰਾਹਤ ਦਿੱਤੀ ਗਈ ਹੈ ਅਤੇ 50 ਫ਼ੀ ਸਦੀ ਕਰਮਚਾਰੀਆਂ ਨਾਲ ਆਈਟੀ ਕੰਪਨੀਆਂ ਨੂੰ ਵੀ ਕੰਮ ਕਰਨ ਦੀ ਮਨਜੂਰੀ ਦੇ ਦਿੱਤੀ ਗਈ ਹੈ।
ਕਣਕ ਅਤੇ ਹਾੜ•ੀ ਦੀ ਫ਼ਸਲ ਦੀ ਕਟਾਈ, ਖ਼ਰੀਦ ਅਤੇ ਵੇਚਣ ਲਈ ਕਿਸਾਨਾਂ ਤੇ ਮਜਦੂਰਾਂ ਦੇ ਨਾਲ ਨਾਲ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਆੜਤੀਆਂ ਨੂੰ ਵੀ ਲੌਕਡਾਊਨ ‘ਚ ਆਵਾਜਾਈ ਦੀ ਛੋਟ ਰਹੇਗੀ। ਖੇਤੀਬਾੜੀ ਦੇ ਸੰਦ ਬਣਾਉਣ ਵਾਲੀਆਂ ਵਰਕਸਾਪਾਂ ਤੇ ਕਾਰਖਾਨੇ  ਖੁੱਲੇ ਰਹਿਣਗੇ ਅਤੇ ਬੈਂਕਾਂ ਦੇ ਨਾਲ ਏਟੀਐੱਮ, ਡਾਕ ਸੇਵਾ, ਡਾਕਘਰ ਖੁੱਲੇ ਰਹਿਣਗੇ ਅਤੇ ਬੀਮਾ ਕੰਪਨੀਆਂ ਵੀ ਕੰਮ ਕਰਦੀਆਂ ਰਹਿਣਗੀਆਂ। ਇਸੇ ਤਰ•ਾਂ ਦੁੱਧ ਦੀ ਲਿਆਉਣ ਤੇ ਵੇਚਣ ਦੀ ਵੀ ਖੁਲ ਰਹੇਗੀ, ਪੈਟਰੋਲ ਪੰਪ ਖੁੱਲ•ੇ ਰਹਿਣਗੇ, ਇਲੈਕਟ੍ਰੌਨਿਕ ਮੀਡੀਆ, ਡੀਟੀਐੱਚ, ਕੇਬਲ, ਇੰਟਰਨੈੱਟ ਸੇਵਾਵਾਂ ਜਾਰੀ ਰਹਿਣਗੀਆਂ ਅਤੇ ਮੱਛੀ ਪਾਲਣ ਉਦਯੋਗ ਵੀ ਖੁੱਲ•ਾ ਰਹੇਗਾ ਪਰ ਬੱਸਾਂ, ਰੇਲ–ਗੱਡੀਆਂ, ਹਵਾਈ ਸੇਵਾਵਾਂ, ਆਟੋ ਰਿਕਸ਼ਾ, ਟੈਕਸੀਆਂ, ਜਿੰਮ, ਸ਼ਾਪਿੰਗ ਮਾਲ ਅਤੇ ਸਿਨੇਮੇ ਬੰਦ ਅਤੇ ਵੱਡੇ ਉਦਯੋਗ ਬੰਦ ਰਹਿਣਗੇ।

Real Estate