ਕਰੋਨਾ ਤੋਂ ਬਚਣਾ ਹੈ ਤਾਂ ਚਿਹਰੇ ਨੂੰ ਹੱਥ ਨਾ ਲਾਓ, ਹਰੇਕ ਘੰਟੇ 23 ਵਾਰ ਚਿਹਰੇ ਨੂੰ ਹੱਥ ਲਾਉਂਦੇ ਹਨ ਲੋਕ

3851

ਟਾਰਾ ਪਾਰਕਰ ਪੋਪ- ਕਰੋਨਾਵਾਇਰਸ ਨਾਲ ਪੁਰੀ ਦੁਨੀਆਂ ‘ਚ ਹੁਣ ਤੱਕ 1.20 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। 20 ਲੱਖ ਤੋਂ ਜਿ਼ਆਦਾ ਲੋਕ ਕਰੋਨਾ ਦਾ ਸਿ਼ਕਾਰ ਹਨ। ਇਸ ਮਹਾਂਮਾਰੀ ਤੋਂ ਬਚਣ ਲਈ ਸੀਡੀਸੀ ( ਸੈਂਟਰ ਫਾਰ ਡੀਜੀਜ ਕੰਟਰੋਲ ) ਅਤੇ ਡਬਲਿਊਐਚਓ ( ਵਿਸ਼ਵ ਸਿਹਤ ਸੰਸਥਾ ) ਪਹਿਲੇ ਦਿਨ ਤੋਂ ਹੀ ਲੋਕਾਂ ਨੂੰ ਹਰ ਦੋ ਘੰਟੇ ਬਾਅਦ ਹੱਥ ਧੋਣ ਅਤੇ ਬਿਨਾ ਵਜਾਹ ਨੱਕ, ਅੱਖ ਅਤੇ ਕੰਨ ਨੂੰ ਹੱਥ ਲਾਉਣ ਤੋਂ ਰੋਕ ਰਹੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਲੋਕ ਹਾਲੇ ਵੀ ਆਦਤ ਤੋਂ ਮਜਬੂਰ ਹਰ ਘੰਟੇ ਵਿੱਚ 23 ਵਾਰ ਆਪਣੇ ਚਿਹਰੇ ਦੇ ਵੱਖ ਵੱਖ ਅੰਗਾਂ ਜਿਵੇਂ ਅੱਖ, ਕੰਨ, ਨੱਕ, ਗੱਲ੍ਹਾਂ, ਮੱਥਾ , ਠੋਡੀ ) ਨੂੰ ਹੱਥ ਲਾ ਰਹੇ ਹਨ। ਇਸ ਦਾ ਖੁਲਾਸਾ ਅਮਰੀਕਾ ਦੀ ਡਾਕਟਰ ਨੈਂਨਸੀ ਸੀ ਅਲਡਰ, ਡਾ: ਵਿਲੀਅਮ ਪੀ. ਸਾਇਰ ਅਤੇ ਆਸਟਰੇਲੀਆ ਦੀ ਡਾ: ਮੈਕਲਾਵਸ ਨੇ ਆਪਣੇ ਅਧਿਐਨ ਦੇ ਆਧਾਰ ‘ਤੇ ਕੀਤਾ ਹੈ। ਤਿੰਨਾਂ ਹੀ ਡਾਕਟਰ ਫੇਸ ਟਚਿੰਗ ‘ਤੇ ਸਟੱਡੀ ਕਰ ਰਹੀਆਂ ਹਨ।
ਨਿਊਯਾਰਕ ਟਾਈਮਜ ਨਾਲ ਖਾਸ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਕਰੋਨਾ ਤੋਂ ਬਚਣਾ ਹੈ ਤਾਂ ਲੋਕਾਂ ਨੂੰ ਬੇਵਜਾਹ ਚਿਹਰੇ ਨੂੰ ਛੂਹਣ ਦੀ ਆਦਤ ਨੂੰ ਛੱਡਣਾ ਪਵੇਗਾ।
1 – ਅੱਖ, ਕੰਨ ਅਤੇ ਨੱਕ ਨੂੰ ਹੱਥ ਲਾਉਣਾ ਗੰਦੀ ਆਦਤ ਹੈ, ਸੌਖਿਆ ਨਹੀਂ ਛੁੱਟਣੀ
ਪੋਰਟਲੈਂਡ ਸਥਿਤ ਓਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਵਿੱਚ ਫੈਮਿਲੀ ਮੈਡੀਸਨ ਦੀ ਪ੍ਰੋਫੈਸਰ ਡਾ: ਨੈਨਸੀ ਸੀ ਅਲਡਰ ਕਹਿੰਦੀ ਹੈ ਕਿ ਅੱਖ , ਕੰਨ ਅਤੇ ਨੱਕ ਨੂੰ ਛੂਹਣਾ ਲੋਕਾਂ ਦੀ ਗੰਦੀ ਆਦਤ ਹੈ। ਅੱਖਾਂ ਨੂੰ ਮਲਣਾ, ਨੱਕ ਖੁਰਕਣਾ, ਗੱਲ੍ਹਾਂ ਅਤੇ ਠੋਡੀ ‘ਤੇ ਉਂਗਲੀਆਂ ਫੇਰਨੀਆਂ ਇਹ ਆਮ ਹੈ । ਡਾ: ਨੈਂਨਸੀ ਨੇ ਆਪਣੇ ਕਲੀਨਿਕ ਸਟਾਫ ਦੇ 79 ਲੋਕਾਂ ਨੂੰ ਟਾਸਕ ਦੇ ਕੇ ਇੱਕ ਕਮਰੇ ‘ਚ ਦੋ ਘੰਟਿਆਂ ਲਈ ਛੱਡ ਦਿੱਤਾ।ਨਿਗਰਾਨੀ ਵਿੱਚ ਇਹ ਨਤੀਜੇ ਆਏ ਕਿ ਸਾਰਆਂਿ ਨੇ 1 ਘੰਟੇ ਦੇ ਅੰਦਰ ਹੀ ਆਪਣੇ ਚਿਹਰੇ ਦੇ ਵੱਖ ਵੱਖ ਅੰਗਾਂ ਨੂੰ 19 ਟੱਚ ਕੀਤਾ। ਨੈਨਸੀ ਮੁਤਾਬਿਕ, ਕਰੋਨਾ ਵਾਇਰਸ ਸਾਡੇ ਰੈਸਿਪਰੇਟ੍ਰੀ ਸਿਸਟਮ ਵਿੱਚ ਅੱਖ, ਕੰਨ ਅਤੇ ਨੱਕ ਦੇ ਮਾਧਿਅਮ ਤੋਂ ਹੀ ਦਾਖਲ ਹੁੰਦਾ ਹੈ, ਇਸ ਲਈ ਲੋਕਾਂ ਨੂੰ ਚਿਹਰੇ ਨੂੰ ਹੱਥ ਲਾਉਣ ਦੀ ਆਦਤ ਨੂੰ ਛੱਡਣਾ ਹੋਵੇਗਾ।
2 ਲੋਕ ਜਨਤਕ ਥਾਵਾਂ ‘ਤੇ ਉਪਰ ਧਿਆਨ ਨਹੀਂ ਦਿੰਦੇ ਅਤੇ ਚਿਹਰੇ ਨੂੰ ਹੱਥ ਲਾਉਂਦੇ ਰਹਿੰਦੇ ਹਨ।
ਓਹਾਈਓ ਦੇ ਸ਼ੇਰੋਨਵਿਲੇ ਵਿੱਚ ਫੈਮਲੀ ਫਿਜ਼ੀਸੀਅਨ ਡਾ: ਵਿਲਿਅਮ ਪੀ. ਸਾੲਰ ਲੋਕਾਂ ਨੂੰ ਹੱਥ ਸੈਨੇਟਾਈਜ ਕਰਨ ਅਤੇ ਬੇਵਜਾਹ ਚਿਹਰੇ ਦੇ ‘ਟੀ ਜੋਨ’ ( ਮੱਥਾ, ਨੱਕ, ਕੰਨ ਅਤੇ ਠੋਡੀ ) ਨਾ ਛੂਹਣ ਪ੍ਰਤੀ ਜਾਗਰਕ ਮੁਹਿੰਮ ਚਲਾਉਂਦੇ ਹਨ। ਉਹਨਾਂ ਦੇ ਸਮਾਗਮ ਵਿੱਚ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਸ਼ਾਮਿਲ ਹੁੰਦੇ ਹਨ। ਉਹ ਕਹਿੰਦੇ ਹਨ, ‘ ਹਰ ਕੋਈ ਆਪਣੇ ਚਿਹਰੇ ਨੂੰ ਹੱਥ ਲਾਉਂਦਾ ਹੈ ਅਤੇ ਇਸ ਨੂੰ ਛੱਡਣਾ ਇੱਕ ਔਖਾ ਹੈ। ਮੈਂ ਦੇਖਦਾ ਕਿ ਲੋਕ ਇਸ ਕਰੋਨਾ ਵਰਗੀ ਮਹਾਂਮਾਰੀ ਵਿੱਚ ਵੀ ਜਨਤਕ ਥਾਵਾਂ ਜਿਵੇਂ ਲਿਫਟ , ਬੱਸ ਟ੍ਰੇਨ, ਮੈਟਰੋ, ਕੈਬ ਆਦਿ ਵਿੱਚ ਵੀ ਆਪਣੇ ਚਿਹਰੇ ਦੇ ਟੀ ਜੋਨ ਨੂੰ ਬਿਨਾ ਮਤਲਬ ਹੱਥ ਲਾਉਂਦੇ ਹਨ। ਜੇ ਤੁਸੀ ਚਿਹਰੇ ਦੀ ਮਿਊਕਸ ਮੇਮਬ੍ਰੇਨ ਨੂੰ ਹੱਥ ਨਹੀਂ ਲਾਉਂਦੇ ਤਾਂ ਤੁਹਾਡੇ ਸਾਹ ਵਿੱਚ ਫਿਨਫੈਕਸ਼ਨ ਜਾਂ ਇਸ ਸਬੰਧੀ ਬਿਮਾਰੀ ਦੀ ਲਪੇਟ ‘ਚ ਆਉਣ ਦੀ ਸੰਭਾਵਨਾ ਘੱਟ ਰਹਿੰਦੀ ਹੈ।’
3 ਕਈ ਲੋਕ ਤਾਂ ਇੱਕ ਮਿੰਟ ਵਿੱਚ ਹੀ 12 ਵਾਰ ਚਿਹਰੇ ਨੂੰ ਹੱਥ ਲਾਉਂਦੇ ਹਨ।
ਸਿਡਨੀ ਦੀ ਸਾਊਥ ਵੇਲਸ ਯੂਨੀਵਰਸਿਟੀ ਵਿੱਚ ਮਹਾਂਮਾਰੀ ਅਤੇ ਲਾਗ ਵਿਸ਼ੇ ਦੀ ਪ੍ਰੋਫੈਸਰ ਅਤੇ 2015 ਵਿੱਚ ‘ਫੇਸ ਟਚਿੰਗ ‘ ਨਾਮ ਵਿਸ਼ੇ ਉਪਰ ਸਟੱਡੀ ਰਿਪੋਰਟ ਤਿਆਰ ਕਰਨ ਵਾਲੀ ਡਾ: ਮੈਰੀ- ਲੁਈਸ ਮੈਕਲਾਵਸ ਕਹਿੰਦੀ ਕਿ , ‘ ਮੇਰੀ ਰਿਪੋਰਟ ਕਰੋਨਾ ਦੇ ਦੌਰ ਵਿੱਚ ਪ੍ਰਸੰਗਿਕ ਹੋ ਗਈ ਹੈ। ਮੈਂ ਇਹ ਰਿਪੋਰਟ ਆਪਣੇ 26 ਵਿਦਿਆਰਥੀਆਂ ਦੇ ਆਧਾਰ ‘ਤੇ ਬਣਾਈ ਸੀ , ਜਿਸ ਵਿੱਚ ਹਰ ਇੱਕ ਘੰਟੇ ਦੇ ਦੌਰਾਨ ਲੋਕ ਔਸਤਨ 23 ਵਾਰ ਚਿਹਰੇ ਨੂੰ ਹੱਥ ਲਾਉਂਦੇ ਹਨ। ਮੈਂ ਕਾਨਫਰੰਸ ਦੇ ਸਿਲਸਿਲੇ ਵਿੱਚ ਦੁਨੀਆ ਦੇ ਕਈ ਹਿੱਸਿਆ ‘ਚ ਜਾਂਦੀ ਰਹਿੰਦੀ ਹਾਂ । ਅਕਸਰ ਦੇਖਦੀ ਹਾਂ ਕਿ ਲੋਕ ਇੱਕ ਮਿੰਟ ਦੇ ਵਿੱਚ- ਵਿੱਚ ਦਰਜਨ ਵਾਰ ਆਪਣੇ ਨੱਕ , ਕੰਨ , ਅੱਖਾਂ ਅਤੇ ਮੱਥੇ ਨੂੰ ਬੇਪਰਵਾਹ ਤਰੀਕੇ ਨਾਲ ਹੱਥ ਲਾਉਂਦੇ ਹਨ।
ਅੱਖਾਂ ਮਸਲਣਾ, ਨੱਕ ਖੁਰਕਣਾ , ਠੋਡੀ ਨੂੰ ਹੱਥ ਦਾ ਆਸਰਾ ਦੇਣਾ ਆਦਿ ਆਮ ਆਦਤ ਹੈ, ਪਰ ਇਸਨੂੰ ਕਰੋਨਾ ਵਰਗੀ ਮਹਾਂਮਾਰੀ ਦੇ ਚੱਲਦੇ ਛੱਡਣਾ ਹੀ ਹੋਵੇਗਾ।

Real Estate