ਸਿਮਰਜੀਤ ਸਿੰਘ ਬੈਂਸ ‘ਤੇ ਪਰਚਾ  ਦਰਜ ਕਰਨ ਦੀ ਮੰਗ

403

ਪੁਲਸ ਤੇ ਨਿਹੰਗਾਂ ਦੀ ਝੜਪ ‘ਤੇ ਸਿਆਸਤ ਸ਼ੁਰੂ
ਸਰਕਾਰ ਮੰਤਰੀਆਂ ਨੇ ਸਿਮਰਜੀਤ ਸਿੰਘ ਬੈਂਸ ‘ਤੇ ਪਰਚਾ ਦਰਜ ਕਰਨ ਦੀ ਕੀਤੀ ਮੰਗ
ਚੰਡੀਗੜ, 14 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪਟਿਆਲੇ ਵਿੱਚ ਪੁਲਸ ਤੇ ਨਿਹੰਗਾਂ ਦਰਮਿਆਨ ਹੋਈ ਝੜਪ ਦੀ ਘਟਨਾ ‘ਤੇ ਵੀ ਸਿਆਸਤ ਸੁਰੂ ਹੋ ਗਈ ਹੈ, ਕਿਉਂਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਨੇ ਇਸ ਘਟਨਾ ‘ਤੇ ਵੱਖਰੇ ਤੌਰ ਦਾ ਪ੍ਰਤੀਕਰਮ ਦੇਣ ਵਾਲੇ ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕਰ ਦਿੱਤੀ ਹੈ। ਜਿਕਰਯੋਗ ਹੈ ਇਸ ਘਟਨਾ ਤੋਂ ਬਾਅਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇੱਕ ਮੀਡੀਆ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪਿਛਲੇ ਕੁਝ ਦਿਨ ਪਹਿਲਾਂ ਹੋਏ ਪਟਿਆਲਾ ਹਮਲੇ ਨੂੰ ‘ਪੁਲਿਸ ਦੀ ਸਖ਼ਤੀ ਵਿਰੁੱਧ ਜਨਤਕ ਪ੍ਰਤੀਕ੍ਰਿਆ’ ਕਰਾਰ ਦਿੱਤਾ ਸੀ ਅਤੇ ਬੈਂਸ ਨੇ ਕਿਹਾ ਸੀ ਕਿ ਬਹਿਸ ਜਾਂ ਵਿਚਾਰ ਇਸ ਗੱਲ ‘ਤੇ ਹੋਣੀ ਚਾਹੀਦੀ ਹੈ ਕਿ ਆਖਰ ਨਿਹੰਗ ਸਿੰਘ ਨੂੰ ਤਲਵਾਰ ਚੁੱਕਣ ਦੀ ਲੋੜ ਕਿਉਂ ਪਈ। ਗੌਰਤਲਬ ਹੈ ਕਿ ਹਮਲੇ ਵਿਚ ਏਐਸਆਈ ਹਰਜੀਤ ਸਿੰਘ ਦਾ ਹੱਥ ਕੱਟ ਗਿਆ ਸੀ ਅਤੇ ਉਸ ਨੂੰ ਕੱਲ• ਤਕਰੀਬਨ 8 ਘੰਟੇ ਦੀ ਪਲਾਸਟਿਕ ਸਰਜਰੀ ਕਰਵਾਉਣੀ ਪਈ ਸੀ। ਇਸ ‘ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸ. ਸੁਖਜਿੰਦਰ ਸਿੰਘ ਰੰਧਾਵਾ, ਸ. ਬਲਬੀਰ ਸਿੰਘ ਸਿੱਧੂ, ਸ੍ਰੀ ਵਿਜੇ ਇੰਦਰ ਸਿੰਗਲਾ ਅਤੇ ਸ੍ਰੀਮਤੀ ਅਰੁਨਾ ਚੌਧਰੀ ਨੇ ਬੈਂਸ ਦੀ ਭੜਕਾਊ ਅਤੇ ਘਟੀਆ ਟਿੱਪਣੀਆਂ ਲਈ ਨਿੰਦਾ ਕਰਦਿਆਂ ਮੰਗ ਕੀਤੀ ਹੈ ਕਿ ਬੈਂਸ ‘ਤੇ ਤੁਰੰਤ ਮਹਾਂਮਾਰੀ ਰੋਗ ਐਕਟ, 1897 ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਐਕਟ 2005 ਦੇ ਨਾਲ-ਨਾਲ ਆਈਪੀਸੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ। ਇਹਨਾਂ ਮੰਤਰੀਆਂ ਨੇ ਕਿਹਾ ਹੈ ਜੇਕਰ ਸਿਮਰਜੀਤ ਸਿੰਘ ਬੈਂਸ ਨੂੰ ਪੰਜਾਬ ਪੁਲਿਸ ‘ਤੇ ਭਰੋਸਾ ਨਹੀਂ ਤਾਂ ਉਸਨੂੰ ਆਪਣੇ ਲਈ ਪੰਜਾਬ ਪੁਲਿਸ ਦਾ ਸੁਰੱਖਿਆ ਪ੍ਰਬੰਧ ਛੱਡ ਦੇਣਾ ਚਾਹੀਦਾ ਹੈ।

Real Estate