ਰੋਗਾਂ ਨਾਲ ਲੜਣ ਦੀ ਸਮਰੱਥਾ ਵਧਾਉਣ ਦੇ 5 ਆਸਾਨ ਤਰੀਕੇ

1871

ਨੈਸ਼ਨਲ ਇੰਸਟੀਚਿਊਟ ਆਫ ਆਯੂਰਵੇਦ , ਜੈਪੁਰ ਦੇ ਐਸੋਸੀਏਟ ਪ੍ਰੋਫੈਸਰ ਡਾ: ਸੀਆਰ ਯਾਦਵ ਦੱਸ ਰਹੇ ਹਨ ਵਾਇਰਸ ਤੋਂ ਬਚਾਅ ਦੇ ਤਰੀਕੇ—

ਤੁਲਸੀ ਦੇ 20 ਪੱਤੇ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਉਹਨਾਂ ਨੂੰ ਇੱਕ ਗਲਾਸ ਪਾਣੀ ਵਿੱਚ ਉਬਾਲ ਲਵੋ । ਹੁਣ ਇਸ ਪਾਣੀ ਵਿੱਚ ਇੱਕ ਚਮਚ ਪੀਸਿਆ ਹੋਇਆ ਅਦਰਕ ਅਤੇ ਇੱਕ ਚੌਥਾਈ ਦਾਲਚੀਨੀ ਦਾ ਚੂਰਨ ਪਾ ਕੇ ਪਾਣੀ ਅੱਧਾ ਰਹਿਣ ਤੱਕ ਉਬਾਲੋ । ਕੋਸਾ ਕਰਕੇ ਉਸ ਵਿੱਚ ਥੋੜਾ ਸ਼ਹਿਦ ਮਿਲਾ ਕੇ ਚਾਹ ਦੀ ਤਰ੍ਹਾਂ ਦਿਨ ਵਿੱਚ ਦੋ –ਤਿੰਨ ਵਾਰ ਲਵੋ । ਜਦੋਂ ਵੀ ਵਰਤਣਾ ਹੈ ਇਹ ਮਿਸ਼ਰਨ ਤਾਜ਼ਾ ਹੀ ਬਣਾਓ।
ਤੁਲਸੀ ਦੇ 20 ਪੱਤਟ , ਅਦਰਕ ਦਾ ਇੱਕ ਛੋਟਾ ਟੁਕੜਾ ਅਤੇ 5 ਕਾਲੀਆਂ ਮਿਰਚਾਂ ਨੂੰ ਚਾਹ ਵਿੱਚ ਪਾ ਕੇ ਉਬਾਲ ਕੇ ਪੀਓ । ਇਸ ਦਾ ਸੇਵਨ ਸਵੇਰੇ ਅਤੇ ਸ਼ਾਂਮ ਨੂੰ ਕੀਤਾ ਜਾ ਸਕਦਾ ਹੈ। 10-12 ਘੰਟਿਆਂ ਬਾਅਦ ਦੂਜੀ ਵਾਰ ਪੀ ਸਕਦੇ ਹੋ ।
ਰੋਜ਼ਾਨਾ ਨਹਾਉਣ ਮਗਰੋਂ ਨੱਕ ਵਿੱਚ ਸਰੋਂ ਜਾਂ ਤਿਲ ਦੇ ਤੇਲ ਦੀ ਇੱਕ ਇੱਕ ਬੂੰਦ ਪਾਓ। ਜੇ ਕਿਸੇ ਜਨਤਕ ਸਥਾਨ ‘ਤੇ ਜਾ ਰਹੋ ਹੋ ਤਾਂ ਘਰ ਵਿੱਚੋਂ ਨਿਕਲਣ ਵੇਲੇ ਇਸਦੀ ਵਰਤੋਂ ਜਰੂਰ ਕਰੋ ।
ਕਪੂਰ , ਲੈਚੀ ਅਤੇ ਜਾਵਿੱਤਰੀ ਦਾ ਮਿਸ਼ਰਨ ਬਣਾ ਲਵੋ ਅਤੇ ਇਸਨੂੰ ਰੁਮਾਲ ‘ਚ ਰੱਖ ਕੇ ਸਮੇਂ ਸਮੇਂ ਸੁੰਘਦੇ ਦੇ ਰਹੋ ।
ਲੌਂਗ ਅਤੇ ਬਹੇੜੇ ਨੂੰ ਦੇਸੀ ਘਿਉ ਵਿੱਚ ਭੁੰਨ ਕੇ ਰੱਖ ਲਵੋ । ਇਸ ਨੂੰ ਸਮੇਂ ਸਮੇਂ ਮੂੰਹ ‘ਚ ਰੱਖ ‘ਚ ਚੂਸਦੇ ਰਹੋ ।
ਕੀ ਕਰਨਾ ਅਤੇ ਕੀ ਨਹੀਂ ਕਰਨਾ ?
ਸਦਾ ਕੋਸਾ ਪਾਣੀ ਅਤੇ ਤਾਜ਼ਾ ਵੀ ਭੋਜਨ ਹੀ ਖਾਓ ਪੀਓ।
ਭੋਜਨ ਵਿੱਚ ਮੂੰਗੀ , ਮਸਰ, ਮੋਠ ਆਦਿ ਦਾਲਾਂ ਦੀ ਵਰਤੋਂ ਕਰੋ ।
ਮੌਸਮੀ ਅਤੇ ਤਾਜ਼ੇ ਫਲ ਅਤੇ ਸਬਜ਼ੀਆਂ ਵਰਤੋ।
ਭੋਜਨ ਵਿੱਚ ਅਦਰਕ , ਕਾਲੀਮਿਰਚ , ਤੁਲਸੀ , ਇਲਾਇਚੀ , ਸ਼ਹਿਦ ਦਾ ਇਸਤੇਮਾਲ ਕਰੋ।
ਮੌਸਮ ਮੁਤਾਬਿਕ ਕੱਪੜੇ ਜਰੂਰ ਪਹਿਨੋ ।
ਆਇਸ ਕਰੀਮ , ਠੰਡੇ ਜਾਂ ਠੰਡੇ ਜੂਸ ਦਾ ਇਸਤੇਮਾਲ ਨਾ ਕਰੋ ।
ਜਿ਼ਆਦਾ ਚਿਕਨਾਈ ਜਾਂ ਤਲੇ ਹੋਏ ਭੋਜਨ ਨੂੰ ਘੱਟ ਤੋਂ ਘੱਟ ਖਾਓ।
ਕੱਚੇ ਜਾਂ ਅੱਧ-ਪੱਕੇ ਮਾਸ ਨੂੰ ਨਹੀਂ ਖਾਣਾ ਚਾਹੀਦਾ।

Real Estate