ਭਾਰਤ ਵਿੱਚ 3 ਮਈ ਤੱਕ ਲਾਕ ਡਾਊਨ ਹੋਰ ਵਧਿਆ

1196

ਚੰਡੀਗੜ, 14 ਅਪ੍ਰੈਲ (ਜਗਸੀਰ ਸਿੰਘ ਸੰਧੂ) : ਭਾਰਤ ਵਿੱਚ 3 ਮਈ ਤੱਕ ਲਾਕਡਾਊਨ ਹੋਰ ਵਧਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਕੋਰੋਨਾ ਕਾਰਨ ਦੇਸ਼ ਵਿੱਚ ਵਧਦੇ ਹੌਟ ਸਪੌਟ ਜ਼ੋਨਾਂ ਨੂੰ ਦੇਖਦਿਆਂ, ਰਾਜ ਸਰਕਾਰਾਂ ਅਤੇ ਨਾਗਰਿਕਾਂ ਦੀ ਸਲਾਹ ‘ਤੇ ਦੇਸ਼ ਵਿੱਚ ਲਾਕ ਡਾਊਨ 3 ਮਈ ਤੱਕ ਹੋਰ ਵਧਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨ ਦੇਸ਼ ਦੇ ਲੋਕਾਂ ਵੱਲੋਂ ਲਾਕਡਾਊਨ ਦੌਰਾਨ ਦਿਖਾਏ ਜਾ ਰਹੇ ਅਨੁਸਾਸ਼ਨ ਦੀ ਸਾਲਾਘਾ ਕਰਦਿਆਂ ਕਿਹਾ ਹੈ ਕਿ ਤੁਹਾਡੇ ਸਹਿਯੋਗ ਅਤੇ ਸਰਕਾਰ ਵੱਲੋਂ ਸਹੀ ਸਮੇਂ ‘ਤੇ ਲਏ ਗਏ ਫੈਸਲਿਆਂ ਸਦਕਾ ਕੋਰੋਨਾ ਦੇ ਪ੍ਰਭਾਵ ਵਿਚੋਂ ਭਾਰਤ ਦਾ ਸਥਿਤੀ ਦੂਸਰੇ ਮੁਲਕਾਂ ਨੂੰ ਸੰਭਲੀ ਹੋਈ ਹੈ।ਸ੍ਰੀ ਮੋਦੀ ਨੇ ਕਿਹਾ ਕਿ ਦਿਹਾੜੀਦਾਰ ਮਜ਼ਦੂਰਾਂ ਤੇ ਹੋਰ ਕਾਮਿਆਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਛੋਟਾਂ ਦਿੱਤੀਆਂ ਜਾਣਗੀਆਂ ਪਰ ਜੇ ਕਿਸੇ ਨੇ ਇਨ੍ਹਾਂ ਛੋਟਾਂ ਦੀ ਉਲੰਘਣਾ ਕੀਤੀ, ਤਾਂ ਸਾਰੀਆਂ ਛੋਟਾਂ ਵਾਪਸ ਲੈ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਾਮਿਆਂ ਤੇ ਕਿਸਾਨਾਂ ਨੂੰ ਖ਼ਾਸ ਛੋਟ ਦਿੱਤੀ ਜਾਵੇਗੀ।ਸ੍ਰੀ ਮੋਦੀ ਨੇ ਕਿਹਾ ਕਿ ਕਿਸਾਨਾਂ ਲਈ  ਹੁਣ ਫ਼ਸਲਾਂ ਦੀ ਵਾਢੀ ਦਾ ਵੇਲਾ ਹੈ ਤੇ ਸਰਕਾਰ ਉਨ੍ਹਾਂ ਦੀਆਂ ਔਕੜਾਂ ਘਟਾਉਣ ਦੇ ਜਤਨ ਕਰ ਰਹੀ ਹੈ।ਮੋਦੀ ਨੇ ਕਿਹਾ ਕਿ ਅਗਲੇ ਇੱਕ ਹਫ਼ਤੇ ‘ਚ ਕੋਰੋਨਾ ਖ਼ਿਲਾਫ਼ ਲੜਾਈ ਹੋਰ ਸਖਤੀ ਨਾਲ ਵਧਾਈ ਜਾਵੇਗੀ। 20 ਅਪ੍ਰੈਲ ਤੱਕ ਹਰ ਕਸਬੇ, ਹਰ ਥਾਣੇ, ਹਰ ਜ਼ਿਲ੍ਹੇ, ਹਰ ਰਾਜ ਦੀ ਜਾਂਚ ਕੀਤੀ ਜਾਏਗੀ, ਕਿੰਨਾ ਕੁ ਲੌਕਡਾਊਨ ਦਾ ਪਾਲਣ ਹੋ ਰਿਹਾ ਹੈ। ਕਿਸ ਖੇਤਰ ਨੇ ਆਪਣੇ ਆਪ ਨੂੰ ਕੋਰੋਨਾ ਤੋਂ ਕਿੰਨਾ ਬਚਾ ਲਿਆ ਹੈ, ਇਹ ਵੇਖਿਆ ਜਾਵੇਗਾ। ਉਨ੍ਹਾਂ ਕਿਹਾ ਜਿਹੜੇ ਖੇਤਰ ਇਸ ‘ਚ ਸਫਲ ਹੋਣਗੇ, ਜੋ ਹਾਟਸਪੌਟ ਵਿਚ ਨਹੀਂ ਹੋਣਗੇ ਤੇ ਜਿਨ੍ਹਾਂ ਦੇ ਹੌਟਸਪੌਟ ਵਿੱਚ ਬਦਲਣ ਦੀ ਸੰਭਾਵਨਾ ਘੱਟ ਹੋਵੇਗੀ, ਉੱਥੇ ਕੁਝ ਮਹੱਤਵਪੂਰਨ ਗਤੀਵਿਧੀਆਂ ਨੂੰ 20 ਅਪ੍ਰੈਲ ਤੋਂ ਆਗਿਆ ਦਿੱਤੀ ਜਾ ਸਕਦੀ ਹੈ। ਉਹਨਾਂ ਆਪਣੇ ਸੰਬੋਧਨ ਵਿੱਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਦੀ ਅਤੇ ਵਿਸਾਖੀ ਸਮੇਤ ਦੇਸ ਵਿੱਚ ਮਨਾਏ ਜਾਂਦੇ ਤਿਉਹਾਰਾਂ ਅਤੇ ਸੁਰੂ ਹੋਏ ਨਵੇਂ ਸਾਲ ਦੀ ਵੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਵੈਕਸ਼ੀਨ ਬਣਾਉਣ ਲਈ ਸਾਡੇ ਦੇਸ਼ ਦੇ ਮੈਡੀਕਲ ਮਾਹਿਰ ਲੱਗੇ ਹੋਏ ਹਨ। ਉਹਨਾਂ ਦੇਸ਼ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਾਮਨਾ ਕੀਤੀ ਕਿ ਇਸ ਕੋਰੋਨਾ ਦੀ ਮਹਾਂਮਾਰੀ ਵਿਚੋਂ ਬਹੁਤ ਘੱਟ ਨੁਕਸਾਨ ਨਾਲ ਬਾਹਰ ਨਿਕਲ ਆਵਾਂਗੇ।

Real Estate