ਪੰਜਾਬ ਦੀ ਤਾਜ਼ਾ ਸਥਿਤੀ – ਕੋਰੋਨਾ ਦੇ 184 ਮਰੀਜ਼, 13 ਮੌਤਾਂ, 27 ਠੀਕ ਹੋਏ

ਚੰਡੀਗੜ, 14 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ 8 ਮਰੀਜ਼ ਨਵੇਂ ਆਉਣ ਨਾਲ ਹੁਣ ਤੱਕ 184 ਮਰੀਜ ਕਰੋਨਾ ਪਾਜੇਟਿਵ ਪਾਏ ਗਏ ਹਨ, ਜਦਕਿ ਅੱਜ ਇੱਕ ਹੋਰ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ। ਇਸ ਦੌਰਾਨ 27 ਮਰੀਜ ਠੀਕ ਵੀ ਹੋ ਚੁੱਕੇ ਹਨ।  ਪੰਜਾਬ ਵਿੱਚ ਅੱਜ ਪਠਾਨਕੋਟ ਵਿੱਚ 4, ਮੋਹਾਲੀ ਵਿੱਚ 2, ਜਲੰਧਰ ਵਿੱਚ 1, ਅਤੇ ਗੁਰਦਾਸਪੁਰ 1 ਨਵਾਂ ਕੇਸ ਸਾਹਮਣੇ ਆਉਣ ਨਾਲ ਕਰੋਨਾ ਪਾਜਿਟਿਵ ਮਰੀਜਾਂ ਦਾ ਗਿਣਤੀ ਵਧ ਕੇ 187 ਹੋ ਗਈ ਹੈ। ਪੰਜਾਬ ਵਿੱਚ ਹੁਣ ਤੱਕ ਕਰੋਨਾ ਵਾਇਰਸ ਨਾਲ 13 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੋਨਾ ਦੇ 27 ਮਰੀਜ ਠੀਕ ਵੀ ਹੋ ਚੁੱਕੇ ਹਨ। ਹੁਣ ਤੱਕ ਪੰਜਾਬ ਵਿੱਚ ਕਰੋਨਾ ਵਾਇਰਸ ਦੇ 4844 ਸ਼ੱਕੀ ਮਰੀਜ ਸਾਹਮਣੇ ਆਏ ਹਨ, ਜਿਹਨਾਂ ਵਿਚੋਂ 4047 ਮਰੀਜਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ, ਜਦਕਿ 613 ਮਰੀਜਾਂ ਦੀ ਰਿਪੋਰਟ ਦਾ ਅਜੇ ਇੰਤਜਾਰ ਕੀਤਾ ਜਾ ਰਿਹਾ ਹੈ।ਇਸ ਦੌਰਾਨ 27 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਵੇਲੇ ਪੰਜਾਬ ਵਿੱਚ 144 ਐਕਟਿਵ ਕੇਸ ਹਨ, ਜਿਹਨਾਂ ਵਿਚੋਂ 4 ਗੰਭੀਰ ਮਰੀਜ਼ ਆਕਸੀਜ਼ਨ ‘ਤੇ ਹਨ, ਜਦੋਂਕਿ ਇੱਕ ਜਿਆਦਾ ਗੰਭੀਰ 1 ਮਰੀਜ ਵੈਂਟੀਲੇਟਰ ‘ਤੇ ਹੈ।
ਸਰਕਾਰੀ ਤੌਰ ‘ਤੇ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਦੇ ਜ਼ਿਲ•ੇਵਾਰ ਹੁਣ ਤੱਕ ਦੀ ਸਥਿਤੀ ਇਸ ਤਰ•ਾਂ ਹੈ। ਸਭ ਤੋਂ ਵੱਧ ਮੋਹਾਲੀ ਵਿੱਚ 56 ਕੇਸ ਪਾਜਿਟਿਵ ਪਾਏ ਗਏ, ਜਦਕਿ 1 ਵਿਅਕਤੀ ਦੀ ਮੌਤ ਹੋਈ ਹੈ ਅਤੇ 5 ਮਰੀਜ਼ ਠੀਕ ਵੀ ਹੋਏ ਹਨ। ਜਿਲ•ਾ ਨਵਾਂ ਸਹਿਰ ਵਿੱਚ 19 ਕੇਸ ਪਾਜਿਟਿਵ ਪਾਏ ਗਏ ਅਤੇ 10 ਮਰੀਜ਼ ਠੀਕ ਵੀ ਹੋਏ ਹਨ, ਜਦਕਿ 1 ਵਿਅਕਤੀ ਦੀ ਕਰੋਨਾ ਨਾਲ ਮੌਤ ਹੋਈ ਹੈ। ਪਠਾਨਕੋਟ ਵਿੱਚ 22 ਕੇਸ ਪਾਜੇਟਿਵ ਪਾਏ ਹਨ ਅਤੇ 1 ਮੌਤ ਹੋ ਚੁੱਕੀ ਹੈ। ਮੋਗਾ ਵਿੱਚ 4 ਕੇਸ ਪਾਜੇਟਿਵ ਪਾਏ ਹਨ। ਜਲੰਧਰ ਵਿੱਚ 24 ਕੇਸ ਪਾਜੇਟਿਵ ਪਾਏ ਗਏ ਹਨ, 3 ਕੇਸ ਠੀਕ ਹੋ ਚੁੱਕੇ ਹਨ ਅਤੇ 1 ਮਰੀਜ ਦੀ ਮੌਤ ਹੋਈ ਹੈ। ਮਾਨਸਾ ਜਿਲੇ ਵਿੱਚ 11 ਮਰੀਜਾਂ ਦੀ ਰਿਪੋਰਟ ਕਰੋਨਾ ਪਾਜੇਟਿਵ ਆਈ  ਹੈ । ਅੰਮ੍ਰਿਤਸਰ ਵਿੱਚ 11 ਕੇਸ ਪਾਜਿਟਿਵ ਪਾਏ ਗਏ ਹਨ, ਜਦਕਿ 2 ਵਿਅਕਤੀ ਦੀ ਮੌਤ ਹੋਈ ਹੈ। ਲੁਧਿਆਣਾ ਵਿੱਚ 11 ਕੇਸ ਪਾਜਿਟਿਵ ਪਾਏ ਹਨ, ਜਦਕਿ 2 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 1 ਮਰੀਜ ਠੀਕ ਹੋਇਆ ਹੈ। ਹੁਸਿਆਰਪੁਰ ਵਿੱਚ 7 ਕੇਸ ਪਾਜਿਟਿਵ ਪਾਏ ਗਏ, ਜਦਕਿ 1 ਵਿਅਕਤੀ ਦੀ ਮੌਤ ਹੋਈ ਹੈ, ਜਦਕਿ 1 ਮਰੀਜ ਠੀਕ ਵੀ ਹੋਇਆ ਹੈ। ਰੋਪੜ ਵਿੱਚ 3 ਕੇਸ ਪਾਜੇਟਿਵ ਪਾਏ ਗਏ ਹਨ ਅਤੇ 1 ਮਰੀਜ ਦੀ ਮੌਤ ਹੋ ਚੁੱਕੀ ਹੈ। ਮੋਗਾ ਜਿਲੇ ਵਿੱਚ 4 ਕੇਸ ਪਾਜੇਟਿਵ ਆਏ ਹਨ। ਫਤਿਹਗੜ ਸਾਹਿਬ ਵਿਚ 2 ਕੇਸ ਪਾਜੇਟਿਵ ਆਏ ਹਨ। ਪਟਿਆਲਾ ਵਿੱਚ 1 ਕੇਸ ਪਾਜਿਟਿਵ ਪਾਇਆ ਗਿਆ ਹੈ। ਫਰੀਦਕੋਟ ਵਿੱਚ 3 ਕੇਸ ਪਾਜੇਟਿਵ ਪਾਇਆ ਗਿਆ, ਬਰਨਾਲਾ ਵਿੱਚ ਵੀ 2 ਕੇਸ ਪਾਜੇਟਿਵ ਆਏ ਹਨ ਅਤੇ 1 ਮੌਤ ਹੋ ਚੁੱਕੀ ਹੈ। ਸੰਗਰੂਰ ਜਿਲੇ ਵਿੱਚ 2 ਕੇਸ ਪਾਜੇਟਿਵ ਆਏ ਹਨ। ਇਸ ਤਰ•ਾਂ ਪਟਿਆਲਾ ਤੋਂ 2 ਕੇਸ ਪਾਜੇਟਿਵ ਪਾਏ ਹਨ। ਕਪੂਰਥਲਾ ‘ਚ 2 ਅਤੇ ਮੁਕਤਸਰ ਅਤੇ ਗੁਰਦਾਸਪੁਰ ਵਿੱਚ ਇੱਕ-ਇੱਕ ਮਰੀਜ ਕਰੋਨਾ ਪਾਜੇਟਿਵ ਪਾਇਆ ਗਿਆ। ਸੋ ਹੁਣ ਤੱਕ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਕੁੱਲ 184 ਮਰੀਜ ਪਾਏ ਹਨ, ਪੰਜਾਬ ਵਿੱਚ ਹੁਣ ਤੱਕ ਕਰੋਨਾ ਵਾਇਰਸ ਨਾਲ 13 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੋਨਾ ਦੇ 27 ਮਰੀਜ ਠੀਕ ਵੀ ਹੋ ਚੁੱਕੇ ਹਨ।

Real Estate