ਜੱਜ ਨੇ ਰਾਤ ਨੂੰ ਅਦਾਲਤ ਲਗਾ ਕੇ ਕਰਵਾਈ ਕੋਰਟ ਮੈਰਿਜ

4192

ਰਾਤ ਨੂੰ ਅਦਾਲਤ ਲਗਾ ਕੇ ਹਰਿਆਣੇ ਦੇ ਨੌਜਵਾਨ ਦੀ ਵਿਦੇਸੀ ਲੜਕੀ ਨਾਲ ਕਰਵਾਈ ਕੋਰਟ ਮੈਰਿਜ
ਚੰਡੀਗੜ, 14 ਅਪ੍ਰੈਲ (ਜਗਸੀਰ ਸਿੰਘ ਸੰਧੂ) : ਕੋਰੋਨਾ ਵਾਇਰਸ ਦੇ ਚਲਦਿਆਂ ਜਿਥੇ ਅੱਜਕੱਲ ਲੋਕ ਵਿਦੇਸ਼ੀਆਂ ਜਾਂ ਐਨ.ਆਰ.ਆਈਜ਼ ਨਾਲ ਮਿਲਣ ਤੋਂ ਵੀ ਕਤਰਾਉਂਦੇ ਹਨ, ਉਥੇ ਇੱਕ ਪ੍ਰੇਮੀ ਜੋੜੇ ਨੇ ਇਹਨਾਂ ਬੰਦਿਸ਼ਾਂ ਤੋੜਦਿਆਂ ਆਪਣੇ ਆਪ ਨੂੰ ਵਿਆਹ ਬੰਧਨ ਵਿੱਚ ਬੰਨਿਆ ਹੈ, ਉਥੇ ਲਾਕ ਡਾਊਨ ਹੋਣ ਦੇ ਬਾਵਜੂਦ ਵੀ ਜੱਜ ਨੇ ਵੀ ਰਾਤ ਨੂੰ ਰਾਤ ਨੂੰ ਅਦਾਲਤ ਖੋਲਕੇ ਉਹਨਾਂ ਦੀ ਕੋਰਟ ਮੈਰਿਜ ਕਰਵਾਈ ਹੈ। ਹਰਿਆਣਾ ਦੇ ਰੋਹਤਕ ਵਿਖੇ ਹੋਈ ਬੜੀ ਦਿਲਸਚਪ ਤੇ ਅਨੌਖੀ ਇਸ ਵਿਆਹ ਦੀ ਦਾਸਤਾਂ ਕੁਝ ਇਸ ਤਰ•ਾਂ ਹੈ ਕਿ ਰੋਹਤਕ ਵਾਸੀ ਨਿਰੰਜਨ ਨਾਮ ਦੀ ਨੌਜਵਾਨ ਦੀ ਆਨਲਾਇਨ ਸਪੈਨਿਸ ਕੋਰਸ ਕਰਦਿਆਂ ਮੈਕਸੀਕੋ ਨਿਵਾਸੀ ਲੜਕੀ ਡਾਨਾ ਜੋਹੇਰੀ ਔਲਿਵੇਰੋਸ ਕਰੂਜ ਨਾਲ ਦੋਸਤੀ ਹੋ ਗਈ, ਜੋ ਬਾਅਦ ਵਿੱਚ ਪਿਆਰ ‘ਚ ਬਦਲ ਗਈ। ਇਸ ਦੌਰਾਨ 2017 ਵਿੱਚ ਨਿਰੰਜਨ ਮੈਕਸੀਕੋ ਗਿਆ ਅਤੇ ਫਿਰ 2018 ਵਿੱਚ ਲੜਕੀ ਡਾਨਾ ਵੀ ਆਪਣੀ ਮਾਂ ਮਰੀਅਮ ਕਰੂਜ ਨਾਲ ਭਾਰਤ ਆਈ। ਇਸ ਦੌਰਾਨ ਉਸਦੀ ਨਿਰੰਜਨ ਨਾਲ ਮੰਗਣੀ ਹੋ ਗਈ। ਹੁਣ ਲੜਕੀ ਡਾਨਾ ਫਿਰ ਆਪਣੀ ਮਾਂ ਨਾਲ 11 ਫਰਵਰੀ ਨੂੰ ਭਾਰਤ ਆਈ ਸੀ ਅਤੇ ਉਸ ਨੇ 24 ਅਪ੍ਰੈਲ ਨੂੰ ਵਾਪਸੀ ਦੀ ਫਲਾਇਟ ਸੀ । ਇਸ ਦੌਰਾਨ ਇਹ ਪ੍ਰੇਮੀ ਜੋੜਾ ਆਪਣਾ ਵਿਆਹ ਕਰਨਾ ਚਾਹੁੰਦਾ ਸੀ, ਪਰ ਕੋਰੋਨਾ ਕਾਰਨ ਹੋਏ ਲਾਕਡਾਊਨ ਕਰਕੇ ਸਾਰਾ ਕੁਝ ਅਟਕ ਗਿਆ। ਇਸ ਉਪਰੰਤ ਡਾਨਾ ਤੇ ਉਸਦੀ ਮਾਂ ਦੀ ਫਲਾਇਟ 5 ਮਈ ਦੀ ਕਰਵਾਈ ਲਈ ਗਈ। ਪ੍ਰੇਮੀ ਜੋੜਾ ਆਪਣੇ ਵਕੀਲ ਰਾਹੀਂ ਜਦੋਂ ਇਹੀ ਕਹਾਣੀ ਰੋਹਤਕ ਦੇ ਜ਼ਿਲਾ ਮੈਜਿਸਟਰੇਟ ਕੋਲ ਲੈ ਗਿਆ ਤਾਂ ਜਿਲਾ ਮੈਜਿਸਟਰੇਟ ਆਰ.ਐਸ. ਵਰਮਾ ਨੇ ਰਾਤ 8 ਵਜੇ ਸਪੈਸਲ ਕੋਰਟ ਲਗਾ ਕੇ ਇਹਨਾਂ ਦੀ ਕੋਰਟ ਮੈਰਿਜ ਕਰਵਾ ਦਿੱਤੀ। ਇਸ ਵਿਆਹ ਦੀ ਇਲਾਕੇ ਭਰ ਵਿੱਚ ਚਰਚਾ ਹੋ ਰਹੀ ਹੈ।

Real Estate