ਚਵਨਪ੍ਰਾਸ਼ ਖਾਓ ਤੇ ਇਨਫੈਕਸ਼ਨ ਪਹਿਲਾਂ ਹੀ ਦੂਰ ਰਹੇਗੀ

1714

ਆਯੂਰਵੇਦ ਅਤੇ ਨੇਯਰੋਪੈਥ ਮਾਹਿਰ ਡਾ: ਕਿਰਨ ਗੁਪਤਾ ਦੇ ਮੁਤਾਬਿਕ, ਇਮਊਨਿਟੀ ਨੂੰ ਵਧਾਉਣ ਦੇ ਲਈ ਰੋਜ਼ਾਨਾ ਗਾਂ ਦੇ ਦੁੱਧ ਨਾਲ ਚਵਨਪ੍ਰਾਸ ਖਾਣ ਦੀ ਸਲਾਹ ਦਿੱਤੀ ਹੈ। ਜਾਂ ਆਵਲਾ, ਐਲੋਵੇਰਾ ਜਾਂ ਫਿਰ ਵੀਟਗ੍ਰਾਸ ਦਾ ਜੂਸ ਪੀਣਾ ਫਾਇਦੇਮੰਦ ਸਾਬਿਤ ਹੋਵੇਗਾ। ਆਯੂਰਵੇਦ ਦੇ ਮੁਤਾਬਿਕ , ਚਵਨਪ੍ਰਾਸ਼ ਬਾਰੇ ਚਵਨ ਰਿਸ਼ੀ ਨੇ ਇਸਨੂੰ ਸਿਹਤ ਦਾ ਸੁਰੱਖਿਆ ਕਵਚ ਕਿਹਾ ਸੀ।
ਇਹ ਵਾਤ-ਪਿੱਤ-ਕਫ਼ ਦੇ ਦੋਸ਼ ਨੂੰ ਦੂਰ ਕਰਦਾ ਹੈ। ਚਵਨਪ੍ਰਾਸ ਤਿਆਰ ਕਰਨ ਦੇ ਲਈ ਕਈ ਤਰ੍ਹਾਂ ਦੀ ਜੜੀ-ਬੂਟੀਆਂ ਦਾ ਇਸਤੇਮਾਲ ਹੁੰਦੇ ਹੈ ਜੋ ਰੋਗਾਂ ਨਾਲ ਲੜਣ ਦੀ ਸਮਰੱਥਾ ਨੂੰ ਵਧਾਉਣ ਦੇ ਨਾਲ , ਯਾਦਾਸ਼ਤ ਤੇਜ ਕਰਨ ਅਤੇ ਤਣਾਅ ਨੂੰ ਦੂਰ ਕਰਨ ਦਾ ਕੰਮ ਵੀ ਕਰਦੀਆਂ ਹਨ।
ਆਯੂਰਵੇਦ ‘ਚ ਕਰੋਨਾ ਵਰਗੀ ਕਿਸੇ ਬਿਮਾਰੀ ਦਾ ਜਿ਼ਕਰ ਨਹੀਂ ਹੈ । ਪ੍ਰੰਤੂ ਇਨਫੈਕਸ਼ਨ ਅਤੇ ਲੱਛਣਾਂ ਦੀ ਸਮਾਨਤਾ ਦੇ ਆਧਾਰ ‘ਤੇ ਇਲਾਜ ਪ੍ਰਣਾਲੀ ਵਿੱਚ ਇਸ ਤੁਲਨਾ ਵਾਤ-ਬਲਗਮ ਬੁਖਾਰ ਨਾਲ ਕੀਤੀ ਜਾ ਸਕਦੀ ਹੈ। ਆਯੂਰਵੇਦ ਵਿੱਚ ਕਿਸੇ ਵੀ ਰੋਗ ਤੋਂ ਜਿ਼ਆਦਾ ਰੋਗ ਨਾਲ ਲੜਣ ਦੀ ਸਮਰੱਥਾ ਨੂੰ ਵਧਾ ਕੇ ਉਸਦੇ ਬਚਾਅ ‘ਤੇ ਜ਼ੋਰ ਦਿੱਤਾ ਜਾਂਦਾ ਹੈ।

Real Estate