ਇਮਊਨਿਟੀ ਵਧਾਓ- -ਮੋਦੀ ਨੇ ਦਿੱਤੀ ਨੇ ਗਰਮ ਪਾਣੀ, ਹਰਬਲ ਚਾਹ ਨਾਲ ਕਰੋਨਾ ਨਾਲ ਲੜਨ ਦੀ ਸਲਾਹ

1476

ਰੋਨਾਵਾਇਰਸ ਦੇ ਸਹਿਮ ਕਾਰਨ ਆਯੂਸ ਮੰਤਰਾਲੇ ਨੇ ਸ਼ਰੀਰ ਦੀ ਰੋਗਾਂ ਨਾਲ ਲੜਣ ਦੀ ਸਮਰੱਥਾ ( ਇਮਊਨਿਟੀ ) ਵਧਾਉਣ ਲਈ ਚਵਨਪ੍ਰਾਸ਼ ਖਾਣ, ਯੋਗ ਕਰਨ , ਹਰਬਲ ਚਾਹ- ਕਾੜਾ ਪੀਣ ਅਤੇ ਗਰਮ ਪਾਣੀ ਪੀਣ ਦੀ ਸਲਾਹ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ 3 ਮਈ ਤੱਕ ਲੌਕਡਾਊਨ ਵਧਾਉਣ ਦਾ ਐਲਾਨ ਕੀਤਾ ਅਤੇ ਆਯੂਸ਼ ਮੰਤਰਾਲੇ ਦੀ ਸਲਾਹ ਮੰਨਣ ਦੀ ਗੱਲ ਦੁਹਰਾਈ। ਕਰੋਨਾ ਤੋਂ ਬਚਣ ਲਈ ਆਯੂਸ ਮੰਤਰਾਲੇ ਨੇ 4 ਸਲਾਹ ਦਿੱਤੀਆਂ ਹਨ।
ਆਮ ਹਾਲਤਾਂ ਵਿੱਚ ਦਿਨ ਭਰ ਗਰਮ ਪਾਣੀ ਪੀਣ, ਹਰ ਦਿਨ ਘੱਟ ਤੋਂ ਘੱਟ 30 ਮਿੰਟ ਯੋਗ ਕਰਨ, ਕਸਰਤ ਕਰਨ ਅਤੇ ਧਿਆਨ ਲਗਾਉਣ ਦੀ ਸਲਾਹ ਦਿੱਤੀ ਹੈ। ਐਡਵਾਈਜ਼ਰੀ ਦੇ ਮੁਤਾਬਿਕ , ਭੋਜਨ ਪਕਾਉਣ ਦੇ ਦੌਰਾਨ , ਜ਼ੀਰਾ ਅਤੇ ਧਨੀਆ ਵਰਗੇ ਮਸਾਲਿਆਂ ਦਾ ਇਸਤੇਮਾਲ ਕਰੋ ।
ਸ਼ਰੀਰ ਦੀ ਰੋਗਾਂ ਨਾਲ ਲੜਣ ਸਮਰੱਥਾ ਨੂੰ ਮਜਬੂਤ ਕਰਨ ਦੇ ਲਈ ਸਵੇਰੇ 10 ਗ੍ਰਾਮ ਪਾਣੀ ਵਿੱਚ ਇੱਕ ਚਮਚ ਚਵਨਪ੍ਰਾਸ ਖਾਓ। ਸੂਗਰ ਦੇ ਰੋਗੀ ਬਿਨਾ ਸ਼ੱਕਰ ਵਾਲਾ ਚਵਨਪ੍ਰਾਸ਼ ਖਾ ਸਕਦੇ ਹਨ। ਸਵੇਰੇ ਸ਼ਾਮ ਨੱਕ ‘ਚ ਤਿਲ ਜਾਂ ਨਾਰੀਅਲ ਦਾ ਤੇਲ ਜਾਂ ਘੀ ਲਗਾਇਆ ਜਾ ਸਕਦਾ ਹੈ।
ਦਿਨ ਵਿੱਚ ਇੱਕ ਜਾਂ ਦੋ ਵਾਰ ਹਰਬਲ ਚਾਹ ਪੀਣ ਜਾਂ ਤੁਲਸੀ , ਦਾਲਚੀਨੀ , ਕਾਲੀ ਮਿਰਚ , ਸੁੱਕਿਆ ਅਦਰਕ ( ਸੁੰਡ ) ਅਤੇ ਕਿਸ਼ਮਿਸ਼ ਦਾ ਕਾੜਾ ਬਣਾ ਕੇ ਪੀਣ ਨੂੰ ਕਿਹਾ ਗਿਆ ਹੈ 150 ਮਿਲੀਲੀਟਰ ਗਰਮ ਦੁੱਧ ਵਿੱਚ ਅੱਧਾ ਚਮਚ ਹਲਦੀ ਪਾ ਕੇ ਪੀ ਸਕਦੇ ਹੋ ।
ਸੁੱਕੀ ਖੰਘ ਜਾਂ ਗਲੇ ਚ ਸੋਜਾ ਹੋਣ ਦੀ ਸੂਰਤ ਵਿੱਚ ਦਿਨ ‘ਚ ਇੱਕ ਵਾਰ ਪੁਦੀਨੇ ਦੀ ਤਾਜ਼ਾ ਪੱਤੀਆਂ ਜਾਂ ਅਜਵਾਇਨ ਦੀ ਭਾਫ ਲਵੋ। ਖੰਘ ਜਾਂ ਗਲੇ ਵਿੱਚ ਖਰਾਸ ਦੇ ਲਈ ਦਿਨ ਵਿੱਚ ਦੋ ਦਿਨ ਵਾਰ ਸ਼ਹਿਰ ਨਾਲ ਲੌਗ ਦਾ ਪਾਊਡਰ ਲੈ ਸਕਦੇ ਹੋ।
ਮੰਤਰਾਲੇ ਦੇ ਮੁਤਾਬਕ ਇਹਨਾ ਉਪਾਵਾਂ ਦੇ ਨਾਲ ਸੁੱਕੀ ਖੰਘ ਜਾਂ ਗਲੇ ਦੀ ਸੋਜਿਸ ਘੱਟ ਹੁੰਦੀ ਹੈ। ਜੇ ਫਿਰ ਵੀ ਲੱਛਣ ਫਿਰ ਵੀ ਸਮੱਸਿਆ ਹੈ ਤਾਂ ਡਾਕਟਰ ਦੀ ਸਲਾਹ ਲੈਣਾ ਬਿਹਤਰ ਹੈ।

Real Estate