ਪੰਜਾਬ ‘ਚ ਕੋਰੋਨਾ ਦੀ ਸਥਿਤੀ ਕੁੱਝ ਸੁਧਰਨ ਲੱਗੀ, ਮੌਤਾਂ ਦਾ ਸਿਲਸਿਲਾ ਰੁਕਿਆ

ਪਿਛਲੇ 24 ਘੰਟਿਆਂ ‘ਚ ਸਿਰਫ 6 ਨਵੇਂ ਮਰੀਜ ਆਏ, 25 ਠੀਕ ਹੋਏ 
ਚੰਡੀਗੜ, 13 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਕਰੋਨਾ ਦੀ ਮਰੀਜਾਂ ਦੀ ਗਿਣਤੀ ਵਿੱਚ ਭਾਵੇਂ ਮਾਮੂਲੀ ਜਿਹਾ ਵਾਧਾ ਤਾਂ ਹੋ ਰਿਹਾ ਹੈ, ਪਰ ਪਿਛਲੇ 48 ਘੰਟਿਆਂ ਤੋਂ ਪੰਜਾਬ ਵਿੱਚ ਕਰੋਨਾ ਨਾਲ ਕੋਈ ਮੌਤ ਨਹੀਂ ਹੋਈ ਅਤੇ ਠੀਕ ਹੋਣ ਵਾਲੇ ਮਰੀਜਾਂ ਦਾ ਅੰਕੜਾ ਵਧ ਰਿਹਾ ਹੈ, ਜੋ ਪੰਜਾਬ ਲਈ ਚੰਗੀ ਖਬਰ ਵੱਜੋਂ ਦੇਖਿਆ ਜਾ ਰਿਹਾ ਹੈ। ਪੰਜਾਬ ਵਿੱਚ ਅੱਜ ਪਠਾਨਕੋਟ ਵਿੱਚ 2, ਜਲੰਧਰ ਵਿੱਚ 2, ਲੁÎਿਧਆਣਾ ਅਤੇ ਮੋਹਾਲੀ ਵਿੱਚ ਇੱਕ ਇੱਕ ਨਵਾਂ ਕੇਸ ਸਾਹਮਣੇ ਆਉਣ ਨਾਲ ਕਰੋਨਾ ਪਾਜਿਟਿਵ ਮਰੀਜਾਂ ਦਾ ਗਿਣਤੀ ਵਧ ਕੇ 176 ਹੋ ਗਈ ਹੈ। ਪੰਜਾਬ ਵਿੱਚ ਹੁਣ ਤੱਕ ਕਰੋਨਾ ਵਾਇਰਸ ਨਾਲ 12 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੋਨਾ ਦੇ 25 ਮਰੀਜ ਠੀਕ ਵੀ ਹੋ ਚੁੱਕੇ ਹਨ। ਹੁਣ ਤੱਕ ਪੰਜਾਬ ਵਿੱਚ ਕਰੋਨਾ ਵਾਇਰਸ ਦੇ 4480 ਸ਼ੱਕੀ ਮਰੀਜ ਸਾਹਮਣੇ ਆਏ ਹਨ, ਜਿਹਨਾਂ ਵਿਚੋਂ 3858 ਮਰੀਜਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ, ਜਦਕਿ 446 ਮਰੀਜਾਂ ਦੀ ਰਿਪੋਰਟ ਦਾ ਅਜੇ ਇੰਤਜਾਰ ਕੀਤਾ ਜਾ ਰਿਹਾ ਹੈ। ਇਸ ਵੇਲੇ ਪੰਜਾਬ ਵਿੱਚ 139 ਐਕਟਿਵ ਕੇਸ ਹਨ, ਜਿਹਨਾਂ ਵਿਚੋਂ 2 ਮਰੀਜ਼ ਗੰਭੀਰ ਹਨ, ਜਦੋਂਕਿ 1 ਮਰੀਜ ਵੈਂਟੀਲੇਟਰ ‘ਤੇ ਹੈ।
ਸਰਕਾਰੀ ਤੌਰ ‘ਤੇ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਦੇ ਜ਼ਿਲ•ੇਵਾਰ ਹੁਣ ਤੱਕ ਦੀ ਸਥਿਤੀ ਇਸ ਤਰਾਂ ਹੈ। ਸਭ ਤੋਂ ਵੱਧ ਮੋਹਾਲੀ ਵਿੱਚ 54 ਕੇਸ ਪਾਜਿਟਿਵ ਪਾਏ ਗਏ, ਜਦਕਿ 1 ਵਿਅਕਤੀ ਦੀ ਮੌਤ ਹੋਈ ਹੈ ਅਤੇ 5 ਮਰੀਜ਼ ਠੀਕ ਵੀ ਹੋਏ ਹਨ। ਜਿਲਾ ਨਵਾਂ ਸਹਿਰ ਵਿੱਚ 19 ਕੇਸ ਪਾਜਿਟਿਵ ਪਾਏ ਗਏ ਅਤੇ 10 ਮਰੀਜ਼ ਠੀਕ ਵੀ ਹੋਏ ਹਨ, ਜਦਕਿ 1 ਵਿਅਕਤੀ ਦੀ ਕਰੋਨਾ ਨਾਲ ਮੌਤ ਹੋਈ ਹੈ। ਪਠਾਨਕੋਟ ਵਿੱਚ 18 ਕੇਸ ਪਾਜੇਟਿਵ ਪਾਏ ਹਨ ਅਤੇ 1 ਮੌਤ ਹੋ ਚੁੱਕੀ ਹੈ। ਮੋਗਾ ਵਿੱਚ 4 ਕੇਸ ਪਾਜੇਟਿਵ ਪਾਏ ਹਨ। ਜਲੰਧਰ ਵਿੱਚ 23 ਕੇਸ ਪਾਜੇਟਿਵ ਪਾਏ ਗਏ ਹਨ, 3 ਕੇਸ ਠੀਕ ਹੋ ਚੁੱਕੇ ਹਨ ਅਤੇ 1 ਮਰੀਜ ਦੀ ਮੌਤ ਹੋਈ ਹੈ। ਮਾਨਸਾ ਜਿਲੇ ਵਿੱਚ 11 ਮਰੀਜਾਂ ਦੀ ਰਿਪੋਰਟ ਕਰੋਨਾ ਪਾਜੇਟਿਵ ਆਈ  ਹੈ । ਅੰਮ੍ਰਿਤਸਰ ਵਿੱਚ 11 ਕੇਸ ਪਾਜਿਟਿਵ ਪਾਏ ਗਏ ਹਨ, ਜਦਕਿ 2 ਵਿਅਕਤੀ ਦੀ ਮੌਤ ਹੋਈ ਹੈ। ਲੁਧਿਆਣਾ ਵਿੱਚ 11 ਕੇਸ ਪਾਜਿਟਿਵ ਪਾਏ ਹਨ, ਜਦਕਿ 2 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 1 ਮਰੀਜ ਠੀਕ ਹੋਇਆ ਹੈ। ਹੁਸਿਆਰਪੁਰ ਵਿੱਚ 7 ਕੇਸ ਪਾਜਿਟਿਵ ਪਾਏ ਗਏ, ਜਦਕਿ 1 ਵਿਅਕਤੀ ਦੀ ਮੌਤ ਹੋਈ ਹੈ, ਜਦਕਿ 1 ਮਰੀਜ ਠੀਕ ਵੀ ਹੋਇਆ ਹੈ। ਰੋਪੜ ਵਿੱਚ 3 ਕੇਸ ਪਾਜੇਟਿਵ ਪਾਏ ਗਏ ਹਨ ਅਤੇ 1 ਮਰੀਜ ਦੀ ਮੌਤ ਹੋ ਚੁੱਕੀ ਹੈ। ਮੋਗਾ ਜਿਲੇ ਵਿੱਚ 4 ਕੇਸ ਪਾਜੇਟਿਵ ਆਏ ਹਨ। ਫਤਿਹਗੜ ਸਾਹਿਬ ਵਿਚ 2 ਕੇਸ ਪਾਜੇਟਿਵ ਆਏ ਹਨ। ਪਟਿਆਲਾ ਵਿੱਚ 1 ਕੇਸ ਪਾਜਿਟਿਵ ਪਾਇਆ ਗਿਆ ਹੈ। ਫਰੀਦਕੋਟ ਵਿੱਚ 3 ਕੇਸ ਪਾਜੇਟਿਵ ਪਾਇਆ ਗਿਆ, ਬਰਨਾਲਾ ਵਿੱਚ ਵੀ 2 ਕੇਸ ਪਾਜੇਟਿਵ ਆਏ ਹਨ ਅਤੇ 1 ਮੌਤ ਹੋ ਚੁੱਕੀ ਹੈ। ਸੰਗਰੂਰ ਜਿਲੇ ਵਿੱਚ 2 ਕੇਸ ਪਾਜੇਟਿਵ ਆਏ ਹਨ। ਇਸ ਤਰ•ਾਂ ਪਟਿਆਲਾ ਤੋਂ 2 ਕੇਸ ਪਾਜੇਟਿਵ ਪਾਏ ਹਨ। ਕਪੂਰਥਲਾ ‘ਚ 2 ਅਤੇ ਮੁਕਤਸਰ ਵਿੱਚ ਇੱਕ ਮਰੀਜ ਕਰੋਨਾ ਪਾਜੇਟਿਵ ਪਾਇਆ ਗਿਆ। ਸੋ ਹੁਣ ਤੱਕ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਕੁੱਲ 176 ਮਰੀਜ ਪਾਏ ਹਨ, ਪੰਜਾਬ ਵਿੱਚ ਹੁਣ ਤੱਕ ਕਰੋਨਾ ਵਾਇਰਸ ਨਾਲ 12 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੋਨਾ ਦੇ 25 ਮਰੀਜ ਠੀਕ ਵੀ ਹੋ ਚੁੱਕੇ ਹਨ।

Real Estate