ਚੰਡੀਗੜ, 13 ਅਪ੍ਰੈਲ (ਜਗਸੀਰ ਸਿੰਘ ਸੰਧੂ) : ਕਰੋਨਾ ਵਾਇਰਸ ਦੇ ਮੱਦੇਨਜਰ ਦੇਸ਼ ਭਰ ਵਿੱਚ ਕੀਤੇ ਗਏ ਲਾਕਡਾਊਨ ਸਬੰਧੀ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਭਾਵ ਮੰਗਲਵਾਰ ਸਵੇਰੇ 10 ਵਜੇ ਦੇਸ਼ ਨੂੰ ਸੰਬੋਧਤ ਕਰਨਗੇ ਅਤੇ ਸੰਭਾਵਨਾ ਹੈ ਕਿ ਉਹ ਲਾਕਡਾਊਨ ਦੀ ਮਿਆਦ ਵਿੱਚ ਵਾਧਾ ਕਰ ਸਕਦੇ ਹਨ ਕਿਉਂਕਿ ਬੀਤੀ 11 ਅਪ੍ਰੈਲ ਵਿਡੀਓ ਕਾਨਫਰੰਸਿੰਗ ਰਾਹੀਂ ਹੋਈ ਇਕ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀਆਂ ਤੋਂ ਰਾਇ ਲਈ ਸੀ ਕਿ ਕਰੋਨਾ ਵਾਇਰਸ ਦੇ ਮੱਦੇਨਜਰ ਲਾਕ ਡਾਊਨ ਦੀ ਮਿਆਦ ਦੋ ਹਫਤਿਆਂ ਲਈ ਵਧਾਈ ਜਾਵੇ ਜਾਂ ਨਹੀਂ ਤਾਂ ਜਿਆਦਾਤਰ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਲਾਕ ਡਾਊਨ ਨੂੰ 2 ਹਫਤੇ ਹੋਰ ਵਧਾਉਣ ਦਾ ਸੁਝਾਅ ਦਿੱਤਾ ਸੀ। ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੀਤੇ 24 ਮਾਰਚ ਨੂੰ 14 ਅਪ੍ਰੈਲ ਤੱਕ 21 ਦਿਨ ਦਾ ਦੇਸ ਪੱਧਰੀ ਲੌਕਡਾਊਨ ਕੀਤਾ ਸੀ, ਜਿਸ ਦੀ ਮਿਆਦ ਕੱਲ ਖਤਮ ਹੋ ਜਾਵੇਗੀ। ਹੁਣ ਸੰਭਾਵਨਾ ਇਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 2 ਹਫਤੇ ਲਈ ਭਾਰਤ ਵਿੱਚ ਲਾਕ ਡਾਊਨ ਦੀ ਮਿਆਦ ਹੋਰ ਵਧਾ ਸਕਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 10 ਵਜੇ ਸੁਣਾਉਣਗੇ ਲਾਕਡਾਊਨ ਸਬੰਧੀ ਅਗਲਾ ਫੈਸਲਾ
Real Estate