ਪੁਲਸ ਨੇ ਘਰਾਂ ਦੀ ਤਲਾਸ਼ੀ ਦੌਰਾਨ 800 ਲਾਸ਼ਾਂ ਬਰਾਮਦ ਕੀਤੀਆਂ

4366

ਇਕਵਾਡੋਰ ਦੀ ਪੁਲਸ ਨੇ ਘਰਾਂ ਦੀ ਤਲਾਸ਼ੀ ਦੌਰਾਨ 800 ਲਾਸ਼ਾਂ ਬਰਾਮਦ ਕੀਤੀਆਂ
ਚੰਡੀਗੜ, 13 ਅਪ੍ਰੈਲ  (ਜਗਸੀਰ ਸਿੰਘ ਸੰਧੂ) : ਦੱਖਣੀ ਅਮਰੀਕਾ ਦੇ ਦੇਸ਼ ਇਕਵਾਫੋਰ ਦੀ ਪੁਲਸ ਨੂੰ ਕਰੋਨਾ ਦਾ ਕੇਂਦਰ ਮੰਨੇ ਜਾਂਦੇ ਸਹਿਰ ਗਵਾਇਕਿਵਲ ਵਿੱਚ ਘਰਾਂ ਦੀ ਤਲਾਸ਼ੀ ਦੌਰਾਨ 800 ਤੋਂ ਵੱਧ ਲਾਸ਼ਾਂ ਮਿਲੀਆਂ ਹਨ। ਭਾਵੇਂ ਕਿ ਸਰਕਾਰੀ ਅੰਕੜਿਆਂ ਮੁਤਾਬਿਕ ਇਕਵਾਡੋਰ ਵਿੱਚ ਕੋਰੋਨਾਵਾਇਰਸ ਦੇ 7466 ਮਾਮਲੇ ਸਾਹਮਣੇ ਆਏ ਹਨ ਅਤੇ 350 ਤੋਂ ਵੱਧ ਲੋਕਾਂ ਦੀ ਮੌਤ ਦੱਸ ਗਈ ਹੈ, ਪਰ ਇਹ ਲਾਸ਼ਾ ਮਿਲਣ ਤੋਂ ਬਾਅਦ ਪੁਲਸ ਦਾ ਕਹਿਣਾ ਹੈ ਕਿ ਇਹ ਲੋਕ ਕੋਰੋਨਾ ਵਾਇਰਸ ਕਾਰਨ ਮਰੇ ਜਾਂ ਨਹੀਂ, ਇਸ ਸਬੰਧੀ ਅਜੇ ਜਾਂਚ ਕੀਤੀ ਜਾ ਰਹੀ ਹੈ। ਸਮੁੰਦਰ ਦੇ ਕਿਨਾਰੇ ਇੱਕ ਮਸਹੂਰ ਬੰਦਰਗਾਹ ਵੱਜੋਂ ਜਾਣੇ ਜਾਂਦੇ ਗਵਾਇਕਿਵਲ ਸਹਿਰ ਵਿੱੱਚ ਲੋਕ ਇਸ ਸਮੇਂ ਮ੍ਰਿਤਕਾਂ ਦੇਹਾਂ ਨੂੰ ਦਫਨਾਉਣ ਵਿੱਚ ਅਸਮਰੱਥ ਹਨ ਅਤੇ ਸੜਕਾਂ ‘ਤੇ ਪਈਆਂ ਲਾਸ਼ਾਂ ਦੀਆਂ ਵੀਡੀਓਜ ਸ਼ੋਸ਼ਲ ਮੀਡੀਆ ‘ਤੇ ਪਾ ਰਹੇ ਹਨ, ਜਿਸ ਉਪਰੰਤ ਪੁਲਸ ਵੱਲੋਂ ਘਰਾਂ ਦੀ ਤਲਾਸ਼ੀ ਲਈ ਗਈ ਤਾਂ 800 ਤੋਂ ਵੱਧ ਲਾਸ਼ਾਂ ਬਰਾਮਦ ਹੋਈਆਂ ਹਨ। ਇਕਵਾਡੋਰ ਦੀ ਪੁਲਸ ਨੇ ਬੀਤੇ ਐਤਵਾਰ ਨੂੰ ਟਵਿੱਟਰ ‘ਤੇ ਸਾਂਝਾ ਕੀਤਾ ਹੈ ਕਿ ਟਾਸਕ ਫੋਰਸ ਦੀ ਮੱਦਦ ਨਾਲ ਘਰਾਂ ਵਿਚੋਂ 771 ਲਾਸਾਂ ਅਤੇ 631 ਲਾਸਾਂ ਹਸਪਤਾਲਾਂ ਵਿੱਚੋਂ ਲਿਆਂਦੀਆਂ ਹਨ। ਪਤਾ ਲੱਗਿਆ ਹੈ ਕਿ 600 ਲਾਸਾਂ ਤਾਂ ਪੁਲਸ ਅਧਿਕਾਰੀਆਂ ਨੇ ਬਿਨਾਂ ਕਿਸੇ ਜਾਂਚ ਕੀਤੇ ਹੀ ਦਫਨਾ ਦਿੱਤੀਆਂ ਹਨ।

Real Estate