ਲੌਕ ਡਾਊਨ ‘ਚ ਪਿਓ ਵੱਲੋਂ ਸ਼ਰਾਬੀ ਦੁਕਾਨਦਾਰ ਨੂੰ ਲਾਇਆ ਲੌਕ ਪੁਲਸ ਨੇ ਖੁਲਵਾਇਆ

948

ਬਰਨਾਲਾ, 12 ਅਪ੍ਰੈਲ (ਜਗਸੀਰ ਸਿੰਘ ਸੰਧੂ) : ਸ਼ਰਾਬ ਦੇ ਨਸ਼ੇ ਵਿੱਚ ਧੁੱਤ ਇੱਕ ਦੁਕਾਨਦਾਰ ਨੂੰ ਉਸਦੇ ਪਿਓ ਵੱਲੋਂ ਹੀ ਦੁਕਾਨ ਵਿੱਚ ਬੰਦ ਕਰ ਦਿੱਤਾ, ਜਿਸ ਨੂੰ ਬਾਅਦ ਵਿੱਚ ਦੁਕਾਨਦਾਰ ਦੀ ਪਤਨੀ ਨੇ ਪੁਲਸ ਦੀ ਮਦੱਦ ਨਾਲ ਬਾਹਰ ਕਢਵਾਇਆ। ਹੋਇਆ ਇਹ ਕਿ ਲੌਕ ਡਾਊਨ ਤੇ ਕਰਫਿਊ ਦੇ ਚਲਦਿਆਂ ਸਥਾਨਿਕ ਰੇਲਵੇ ਰੋਡ ‘ਤੇ ਕੱਪੜੇ ਦੀ ਦੁਕਾਨ ਕਰਦਾ ਇੱਕ ਨੌਵਜਾਨ ਘਰੋਂ ਲੜ ਕੇ ਆਪਣੀ ਦੁਕਾਨ ‘ਤੇ ਆ ਗਿਆ ਅਤੇ ਉਥੇ ਆ ਕੇ ਸਰਾਬ ਪੀਣ ਲੱਗਿਆ। ਉਕਤ ਦੁਕਾਨਦਾਰ ਦੇ ਪਿਓ ਤੇ ਭਰਾ ਨੇ ਜਦੋਂ ਆ ਕੇ ਦੇਖਿਆ ਤਾਂ ਉਹ ਸਰਾਬ ਦੇ ਨਸ਼ੇ ਵਿੱਚ ਧੁੱਤ ਸੀ। ਪਿਓ ਤੇ ਭਰਾ ਵੱਲੋਂ ਕਾਫੀ ਜੱਦੋਜਹਿਦ ਕਰਨ ਤੋਂ ਬਾਅਦ ਜਦੋਂ ਉਹ ਘਰ ਜਾਣ ਲਈ ਨਹੀਂ ਮੰਨਿਆ ਤਾਂ ਪਿਓ ਨੇ ਇਹ ਸੋਚ ਕੇ ਦੁਕਾਨ ਨੂੰ ਬਾਹਰੋਂ ਜਿੰਦਾ ਲਗਾ ਦਿੱਤਾ ਕਿ ਕਰਫਿਊ ਲੱਗਿਆ ਹੋਇਆ ਹੈ, ਜੋ ਇਹ ਬਾਹਰ ਨਿਕਲਿਆ ਤਾਂ ਪੁਲਸ ਨੇ ਫੜ ਲੈਣਾ ਹੈ। ਇਸ ਉਪਰੰਤ ਉਕਤ ਦੁਕਾਨਦਾਰ ਦੀ ਪਤਨੀ ਨੇ ਥਾਣੇ ਫੋਨ ਕਰ ਦਿੱਤਾ ਅਤੇ ਥਾਣਾ ਸਿਟੀ – 1 ਦੇ ਇੰਚਾਰਜ ਜਗਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਆ ਕੇ ਸਰਾਬੀ ਦੁਕਾਨਦਾਰ ਨੂੰ ਜਿੰਦਰਾ ਖੋਲ ਕੇ ਬਾਹਰ ਕੱਢਿਆ ਅਤੇ ਉਸਦੀ ਪਤਨੀ ਦੇ ਹਵਾਲੇ ਕੀਤਾ।

Real Estate