ਪੀ.ਜੀ.ਆਈ ਦੇ ਡਾਕਟਰਾਂ ਨੇ ਥਾਣੇਦਾਰ ਹਰਜੀਤ ਸਿੰਘ ਦਾ ਕੱਟਿਆ ਹੱਥ ਦੁਬਾਰਾ ਜੋੜਿਆ  

1525

 ਚੰਡੀਗੜ, 12 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪੀ.ਜੀ.ਆਈ ਚੰਡੀਗੜ ਦੇ ਡਾਕਟਰਾਂ ਵੱਲੋਂ ਥਾਣੇਦਾਰ ਹਰਜੀਤ ਸਿੰਘ ਦਾ ਕੱਟਿਆ ਹੋਇਆ ਹੱਥ ਅੱਠ ਘੰਟੇ ਦੇ ਅਪ੍ਰੇਸ਼ਨ ਤੋਂ ਬਾਅਦ ਦੁਬਾਰਾ ਜੋੜ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਅੱਜ ਸਵੇਰੇ ਪਟਿਆਲਾ ਦੀ ਸਬਜੀ ਮੰਡੀ ਵਿੱਚ ਨਿਹੰਗਾਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਜਿਸ ਪੁਲਸ ਦੇ ਸਹਾਇਕ ਥਾਣੇਦਾਰ ਹਰਜੀਤ ਸਿੰਘ ਦਾ ਹੱਥ ਕੱਟਿਆ ਗਿਆ ਸੀ। ਸਰੀਰ ਨਾਲੋਂ ਬਿੱਲਕੁਲ ਵੱਖ ਹੋ ਚੁੱਕੇ ਹੱਥ ਨੂੰ ਪੀ.ਜੀ.ਆਈ ਚੰਡੀਗੜ ਦੇ ਡਾਕਟਰ ਨੇ ਹੱਥ ਅੱਠ ਘੰਟੇ ਦੇ ਅਪ੍ਰੇਸ਼ਨ ਤੋਂ ਬਾਅਦ ਦੁਬਾਰਾ ਜੋੜ ਦਿੱਤਾ ਗਿਆ ਹੈ। ਦਸ ਦੇਈਏ ਕਿ ਸਬਜ਼ੀ ਮੰਡੀ ਵਿਖੇ ਹੋਏ ਨਿਹੰਗਾਂ ਵੱਲੋਂ ਕੀਤੇ ਹਮਲੇ ਦੌਰਾਨ ਤਲਵਾਰ ਨਾਲ ਹੱਥ ਕੱਟੇ ਜਾਣ ਤੋਂ ਬਾਅਦ ਤੁਰੰਤ ਏ.ਐਸ.ਆਈ ਹਰਜੀਤ ਸਿੰਘ ਨੂੰ ਪੀਜੀਆਈ ਚੰਡੀਗੜ• ਵਿਖੇ ਭੇਜ ਦਿੱਤਾ ਗਿਆ ਸੀ ਜਿਥੇ ਡਾਕਟਰਾਂ ਵੱਲੋਂ ਅੱਠ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਪਲਾਸਟਿਕ ਸਰਜਰੀ ਇਹ ਹੱਥ ਦੁਬਾਰਾ ਜੋੜ ਦਿੱਤਾ ਗਿਆ ਹੈ।

Real Estate