ਪਟਿਆਲਾ – ਥਾਣੇਦਾਰ ਦਾ ਹੱਥ ਵੱਢਣ ਦੇ ਦੋਸ਼ ‘ਚ 7 ਨਿਹੰਗ ਗ੍ਰਿਫ਼ਤਾਰ

1763

ਪਟਿਆਲਾ ‘ਚ ਅੱਜ ਸਵੇਰੇ ਕੁਝ ਨਿਹੰਗਾਂ ‘ਤੇ ਪੁਲੀਸ ਦੇ ਹਮਲਾ ਕਰਕੇ ਇੱਕ ਏਐਸਆਈ ਦਾ ਹੱਥ ਵੱਢ ਦਿੱਤਾ ਸੀ। ਜਿਸ ਮਗਰੋਂ ਬਲਬੇੜਾ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚੋਂ 7 ਨਿਹੰਗ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ। ਪਤਾ ਲੱਗਿਆ ਕਿ ਪੁਲੀਸ ਦੀ ਗੋਲੀ ਨਾਲ ਇੱਕ ਨਿਹੰਗ ਜਖ਼ਮੀ ਵੀ ਹੋਇਆ ਹੈ ਜਿਸਨੂੰ ਪਟਿਆਲਾ ‘ਚ ਭਰਤੀ ਕਰਾਇਆ ਗਿਆ ਹੈ।
ਅੱਜ ਸਵੇਰੇ 6 ਵਜੇ ਦੇ ਕਰੀਬ ਪਟਿਆਲਾ ਦੀ ਸਨੌਰ ਰੋਡ ‘ਤੇ ਸਥਿਤੀ ਸਬਜ਼ੀ ਮੰਡੀ ‘ਚ ਕੁਝ ਨਿਹੰਗ ਆ ਰਹੇ ਸਨ ਜਦੋਂ ਪੁਲੀਸ ਨੇ ਉਹਨਾਂ ਨੂੰ ਕਰਫਿਊ ਪਾਸ ਪੁੱਿਛਆ ਤਾਂ ਕਰਫਿਊ ਪਾਸ ਦਿਖਾਉਣ ਦੀ ਥਾਂ ਉਹਨਾ ਨੇ ਪੁਲੀਸ ਨਾ ਟਕਰਾਅ ਕੀਤਾ । ਜਿਸ ਮਗਰੋਂ ਦੋਵਾਂ ਧਿਰਾਂ ‘ਚ ਲੜਾਈ ਹੋਈ ਜਿਸ ਦੌਰਾਨ ਏਐਸਆਈ ਹਰਜੀਤ ਸਿੰਘ ਦੇ ਬਾਂਹ ‘ਤੇ ਇੱਕ ਨਿਹੰਗ ਨੇ ਤਲਵਾਰ ਦਾ ਵਾਰ ਕੀਤਾ ਅਤੇ ਬਾਂਹ ਸ਼ਰੀਰ ਤੋਂ ਅਲੱਗ ਹੋ ਗਈ ।
ਖ਼ਬਰਾਂ ਮੁਤਾਬਿਕ ਇਸ ਘਟਨਾ ਨੂੰ ਅੰਜ਼ਾਮ ਦੇਣ ਪਿੱਛੇ ਇਹ ਹਮਲਾਵਰ ਨਿਹੰਗ ਬਲਬੇੜਾ ਪਿੰਡ ਗੁਰਦੁਆਰਾ ‘ਚ ਵੜ ਗਏ ਸਨ । ਪੁਲੀਸ ਵੱਲੋਂ ਕੀਤੀ ਕਾਰਵਾਈ ‘ਚ 7 ਵਿਅਕਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀਆਂ ਖ਼ਬਰਾਂ ਹਨ।

ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਜ਼ਖ਼ਮੀ ਏਐੱਸਆਈ ਨੂੰ ਪੀਜੀਆਈ ਚੰਡੀਗੜ੍ਹ ਲਿਜਾਂਦਾ ਗਿਆ ਹੈ, ਜਿੱਥੇ ਦੋ ਸਰਜਨ ਤੁਰੰਤ ਆਪਰੇਸ਼ਨ ਕਰ ਰਹੇ ਹਨ।

ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਦੀ ਸਬਜ਼ੀ ਮੰਡੀ ‘ਚ ਹਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਨੇ ਸਿਰਫ਼ ਬਾਣਾ ਹੀ ਨਿਹੰਗਾਂ ਵਾਲਾ ਧਾਰਿਆ ਹੋਇਆ ਸੀ, ਉਹ ਅਸਲ ‘ਚ ਨਿਹੰਗ ਨਹੀਂ ਹਨ।
ਨਿਹੰਗਾਂ ਵੱਲੋਂ ਕ੍ਰਿਪਾਨਾਂ ਨਾਲ ਕੀਤੇ ਇਸ ਕਥਿਤ ਹਮਲੇ ’ਚ ਪੁਲਿਸ ਦੇ ਹੋਰ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ। ਮੰਡੀ ਬੋਰਡ ਦਾ ਇੱਕ ਅਧਿਕਾਰੀ ਵੀ ਫੱਟੜ ਦੱਸਿਆ ਜਾ ਰਿਹਾ ਹੈ।
ਸਦਰ ਪੁਲਿਸ ਥਾਣੇ ਦੇ ਐੱਸਐੱਚਓ ਬਿੱਕਰ ਸਿੰਘ ਤੇ ਏਐੱਸਆਈ ਰਾਜ ਸਿੰਘ ਦੇ ਵੀ ਸੱਟਾਂ ਲੱਗੀਆਂ ਹਨ; ;ਜਦ ਕਿ ਮੰਡੀ ਬੋਰਡ ਦੇ ਅਧਿਕਾਰੀ ਯਾਦਵਿੰਦਰ ਸਿੰਘ ਵੀ ਇਸ ਹਮਲੇ ’ਚ ਜ਼ਖ਼ਮੀ ਹੋਏ ਹਨ।

Real Estate