ਤਕਸ਼ਿੱਕਾ ਸਕੂਲ ਬੰਦ ਹੋਣ ਦੇ ਰੌਲੇ ਨਾਲ ਮਾਪਿਆਂ ‘ਚ ਮੱਚਿਆ ਹੜਕੰਪ

1206

ਬਰਨਾਲਾ, 12 ਅਪ੍ਰੈਲ (ਜਗਸੀਰ ਸਿੰਘ ਸੰਧੂ) : ਤਕਸ਼ਿੱਲਾ ਸਕੂਲ ਬੰਦ ਹੋਣ ਦਾ ਰੌਲਾ ਸੁਣਕੇ ਵਿਦਿਅਰਾਥੀਆਂ ਦੇ ਮਾਪਿਆਂ ਵਿੱਚ ਹੜਕੰਪ ਮੱਚ ਗਿਆ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੋਏ ਮਾਪਿਆ ਵੱਲੋਂ ਕਰਫਿਊ ਦੀ ਪ੍ਰਵਾਹ ਨਾ ਕਰਦਿਆਂ ਸਕੂਲ ਵਿੱਚ ਇਕੱਤਰ ਹੋ ਕੇ ਸਕੂਲ ਮੈਨੇਜਮੈਂਟ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਇੱਕਤਰ ਮਾਪਿਆਂ ਨੇ ਕਿਹਾ ਕਿ ਬੀਤੇ ਕੱਲ ਤੋਂ ਪਹਿਲਾਂ ਤੱਕ ਤਾਂ ਸਕੂਲ ਵੱਲੋਂ ਸ਼ੋਸ਼ਲ ਮੀਡੀਆ ਰਾਹੀਂ ਬੱਚਿਆਂ ਨੂੰ ਹੋਮ ਵਰਕ ਕਰਵਾਇਆ ਜਾ ਰਿਹਾ ਸੀ, ਪਰ ਕੱਲ ਅਚਾਨਕ ਸਕੂਲ ਦੇ ਟੀਚਰਾਂ ਵੱਲੋਂ ਮੈਜਿਸ ਅਤੇ ਫੋਨ ਆਉਣੇ ਸ਼ੁਰੂ ਹੋ ਗਏ ਕਿ ਮੈਨੇਜਮੈਂਟ ਨੇ ਸਕੂਲ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ, ਤੁਸੀਂ ਆਪਣੇ ਬੱਚਿਆਂ ਦੀ ਪੜ•ਾਈ ਲਈ ਕੋਈ ਬਦਲਵੇਂ ਪ੍ਰਬੰਧ ਕਰ ਲਵੋ। ਇਸ ਸੁਨੇਹੇ ਸੁਣਦਿਆਂ ਵਿਦਿਆਰਥੀਆਂ ਦੇ ਮਾਪਿਆਂ ਦੇ ਹੋਸ਼ ਉਠ ਗਏ ਕਿ ਹੁਣ ਜਦੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੇ ਪੰਜਾਬ ਵਿੱਚ ਕਰਫਿਊ ਲੱਗਿਆ ਹੋਇਆ ਹੈ ਅਤੇ ਸਾਰੇ ਸਕੂਲ ਬੰਦ ਹਨ ਤਾਂ ਉਹਨਾਂ ਦੇ ਬੱਚਿਆਂ ਦੀ ਪੜਾਈ ਦਾ ਕੀ ਬਣੇਗਾ? ਹੋਰ ਕੇਹੜੇ ਸਕੂਲ ਵਿੱਚ ਉਹਨਾਂ ਨੂੰ ਦਾਖਲਾ ਮਿਲੇਗਾ, ਹਜ਼ਾਰਾਂ ਰੁਪਏ ਭਰੀਆਂ ਫੀਸ਼ਾਂ ਦਾ ਕੀ ਬਣੇਗਾ? ਅਜਿਹੇ ਸਵਾਲਾਂ ਨੂੰ ਲੈ ਕੇ ਅੱਜ ਸਕੂਲ ਦੇ ਨੇੜਲੇ ਇਲਾਕਿਆਂ ਦੇ ਵੱਡੀ ਗਿਣਤੀ ਵਿੱਚ ਮਾਪੇ ਸਕੂਲ ਵਿੱਚ ਆ ਗਏ, ਪਰ ਇਸ ਸਮੇਂ ਸਕੂਲ ਬਿਲਕੁਲ ਬੰਦ ਸੀ ਅਤੇ ਉਥੇ ਕੋਈ ਪ੍ਰਬੰਧਕ ਜਾਂ ਸਟਾਫ ਦਾ ਮੈਂਬਰ ਹਾਜਰ ਨਹੀਂ ਸੀ। ਇਸ ਮੌਕੇ ਇੱਕਤਰ ਹੋਏ ਮਾਪਿਆਂ ਨੇ ਸਕੂਲ ਦੇ ਪ੍ਰਬੰਧਕਾਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਇੱਕ ਵਿਦਿਆਰਥੀ ਦੇ ਪਿਤਾ ਜਸਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਵਾਰ ਵਾਰ ਸਕੂਲ ਦੀ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਨਾਲ ਸੰਪਰਕ ਕਰਨ ਦੀ ਕੋਸਿਸ ਕੀਤੀ ਗਈ ਹੈ, ਪਰ ਕੋਈ ਵੀ ਉਹਨਾਂ ਦਾ ਫੋਨ ਨਹੀਂ ਚੁੱਕ ਰਿਹਾ ਅਤੇ ਨਾ ਹੀ ਕੋ ਉਹਨਾਂ ਨੂੰ ਸਕੂਲ ਬੰਦ ਕਰਨ ਸਬੰਧੀ ਲਿਖਤੀ ਰੂਪ ਵਿੱਚ ਕੁਝ ਦੇ ਰਿਹਾ ਹੈ, ਬਸ ਫੋਨ ‘ਤੇ ਮੈਜਿਸ ਜਾਂ ਕਾਲਾਂ ਹੀ ਕਰਵਾਈਆਂ ਜਾ ਰਹੀਆਂ ਹਨ ਕਿ ਸਕੂਲ ਬੰਦ ਹੋ ਰਿਹਾ ਹੈ, ਤੁਸੀਂ ਬਦਲਵਾਂ ਪ੍ਰਬੰਧ ਕਰ ਲਵੋ। ਇਸ ਮੌਕੇ ਇੱਕਤਰ ਹੋਏ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਸਮੇਂ ਸਕੂਲ ਬੰਦ ਵਾਲੇ ਪ੍ਰਬੰਧਕਾਂ ਖਿਲਾਫ ਸਖਤ ਕਰਵਾਈ ਕਰਦਿਆਂ ਇਸ ਸਕੂਲ ਨੂੰ ਸਰਕਾਰ ਆਪਣੇ ਪ੍ਰਬੰਧਾਂ ਹੇਠ ਲੈ ਕੇ ਚਲਾਵੇ ਤਾਂ ਕਿ ਉਹਨਾਂ ਦੇ ਸੈਂਕੜੇ ਬੱਚਿਆਂ ਦਾ ਭਵਿੱਖ ਖਰਾਬ ਨਾ ਹੋਵੇ। ਦੂਸਰੇ ਪਾਸੇ ਇਸ ਮਸਲੇ ‘ਤੇ ਜਦੋਂ ਸਕੂਲ ਦੇ ਪ੍ਰਬੰਧਕਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪ੍ਰਿੰਸੀਪਲ ਸਮੇਤ ਕਿਸੇ ਵੀ ਜਿੰਮੇਵਾਰ ਪ੍ਰਬੰਧਕ ਨੇ ਫੋਨ ਨਹੀਂ ਚੁੱਕਿਆ।

Real Estate