ਇੰਜ ਹੋਇਆ ਨਿਹੰਗਾਂ ਤੇ ਪਟਿਆਲਾ ਪੁਲਸ ਦਾ ਮੁਕਾਬਲਾ

2716

ਮਾਮਲਾ ਨਿਹੰਗਾਂ ਵੱਲੋਂ ਪੁਲਸ ‘ਤੇ ਹਮਲੇ ਦਾ
ਪਟਿਆਲਾ ਪੁਲਸ ਨੇਸੰਖੇਪ ਮੁਕਾਬਲੇ ਤੋਂ ਬਾਅਦ ਡੇਰਾ ਮੁੱਖੀ ਤੇ ਇੱਕ ਔਰਤ ਸਮੇਤ 11 ਨਿਹੰਗ ਗ੍ਰਿਫਤਾਰ ਕੀਤੇ
ਸੰਗੀਨ ਧਰਾਵਾਂ ਤਹਿਤ ਦੋ ਵੱਖ ਵੱਖ ਮੁਕੱਦਮੇ ਦਰਜ
ਚੰਡੀਗੜ/ਪਟਿਆਲਾ, 12 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪਟਿਆਲਾ ਦੀ ਸਬਜ਼ੀ ਮੰਡੀ ਵਿੱਚ ਨਿਹੰਗਾਂ ਵੱਲੋਂ ਪੁਲਸ ‘ਤੇ ਕੀਤੇ ਗਏ ਹਮਲੇ ਅਤੇ ਫਿਰ ਪੁਲਸ ਵੱਲੋਂ ਗੁਰਦੁਆਰਾ ਖਿਚੜੀ ਸਾਹਿਬ ਬਲਵੇੜਾ ਵਿੱਖੇ ਨਿਹੰਗਾਂ ਦੇ ਡੇਰੇ ‘ਤੇ ਕੀਤੀ ਗਈ ਕਾਰਵਾਈ ਦੌਰਾਨ ਸੰਖੇਪ ਮੁਕਾਬਲੇ ਤੋਂ ਬਾਅਦ ਡੇਰਾ ਮੁੱਖੀ ਤੇ ਇੱਕ ਔਰਤ ਸਮੇਤ 11 ਨਿਹੰਗਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੰਜਾਬ ਪੁਲਸ ਦੇ ਮੁੱਖੀ (ਡੀਜੀਪੀ) ਦਿਨਕਰ ਗੁਪਤਾ ਮੁਤਾਬਿਕ ਇਹਨਾ ਨਿਹੰਗਾਂ ਖਿਲਾਫ ਦੋ ਵੱਖ ਵੱਖ ਮੁਕੱਦਮੇ ਦਰਜ ਕੀਤੇ ਗਏ ਹਨ। ਪਹਿਲਾਂ ਮੁਕੱਦਮਾ ਪਟਿਆਲਾ ਸਬਜੀ ਮੰਡੀ ਵਾਲੀ ਘਟਨਾ ਨਾਲ ਸਬੰਧਿਤ ਹੈ, ਜੋ ਥਾਣਾ ਪਟਿਆਲਾ ਸਦਰ ਵਿੱਚ ਐਫ.ਆਰ.ਨੰਬਰ 17 ਮਿਤੀ 12 ਅਪ੍ਰੈਲ 2020, ਧਾਰਾ 307, 323, 324, 326, 353, 186, 332, 335, 148, ਆਈਪੀਸੀ ਸਮੇਤ 188 ਅਤੇ 51 ਡੀਐਮਏ ਐਕਟ 2005 ਬਲਵਿੰਦਰ ਸਿੰਘ, ਜਗਮੀਤ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ, ਇਸ ਕੇਸ ਵਿੱਚ ਬੰਤ ਸਿੰਘ ਤੇ ਨਿਰਭੈ ਸਿੰਘ ਆਦਿ ਵੀ ਸਾਮਲ ਹਨ। ਦੂਸਰਾ ਮੁਕੱਦਮਾ ਥਾਣਾ ਪਾਸੀਆਣਾ ਵਿੱਚ ਐਫ.ਆਈ.ਆਰ ਨੰਬਰ 45 ਮਿਤੀ 12 ਅਪ੍ਰੈਲ 2020 ਧਾਰਾ 307, ਪੁਲਿਸ ਪਾਰਟੀ ਤੇ ਹਮਲਾ, ਡੀ.ਐੱਮ.ਏ. ਐਕਟ 2005, ਧਾਰਾ 3, 4 ਵਿਸਫੋਟਕ ਐਕਟ, ਯੂ.ਏ.ਪੀ.ਏ ਐਕਟ 1967 ਦੀ ਧਾਰਾ 13, 16, 18, 20, ਧਾਰਾਵਾਂ 25, 54, 59 ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਿਹੰਗਾਂ ਦੇ ਇਸ ਡੇਰੇ ਵਿੱਚੋਂ 5-6 ਬੋਰੀਆਂ ਪੋਸਤ, ਭੰਗ ਅਤੇ ਹੋਰ ਨਸ਼ੇ ਦੀ ਬਰਾਮਦੀ ਹੋਣ ਦਾ ਵੀ ਦਾਅਵਾ ਕਰਦਿਆਂ ਪੁਲਸ ਵੱਲੋਂ ਐਨ.ਡੀ.ਪੀ.ਐਸ ਐਕਟ ਲਾਉਣ ਦੀ ਗੱਲ ਦੀ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਨਿਹੰਗਾਂ ਦੀ ਸਨਾਖਤ ਬੰਤ ਸਿੰਘ ਉਰਫ ਕਾਲਾ (50 ਸਾਲ) ਪੁੱਤਰ ਅਜੈਬ ਸਿੰਘ ਅਲੋਵਾਲ, ਜਗਮੀਤ ਸਿੰਘ (22 ਸਾਲ) ਪੁੱਤਰ ਬਲਵਿੰਦਰ ਸਿੰਘ ਵਾਸੀ ਅਮਰਗੜ•, ਡੇਰਾ ਮੁੱਖੀ ਬਲਵਿੰਦਰ ਸਿੰਘ (50 ਸਾਲ) ਪੱਤਰ ਭਾਗ ਸਿੰਘ ਵਾਸੀ ਕਰਹਾਲੀ, ਗੁਰਦੀਪ ਸਿੰਘ ਪੁੱਤਰ ਰੋਸ਼ਨ ਲਾਲ (24 ਸਾਲ) ਵਾਸੀ ਜੈਨ ਮੁਹੱਲਾ ਸਮਾਣਾ, ਨੰਨਾ, ਜੰਗੀਰ ਸਿੰਘ (75 ਸਾਲ) ਪੁੱਤਰ ਪ੍ਰੀਤਮ ਸਿੰਘ ਵਾਸੀ ਪ੍ਰਤਾਪਗੜ, ਮਨਿੰਦਰ ਸਿੰਘ (29 ਸਾਲ) ਪੁੱਤਰ ਜਗਤਾਰ ਸਿੰਘ ਵਾਸੀ ਅਮਲੋਹ, ਜਸਵੰਤ ਸਿੰਘ (55 ਸਾਲ) ਪੁੱਤਰ ਭਿੰਦਰ ਸਿੰਘ ਵਾਸੀ ਚਮਾਰੂ, ਦਰਸ਼ਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਧੀਰੂ ਮਾਜਰੀ, ਨਿਰਭੈ ਸਿੰਘ ਅਤੇ ਸੁਖਪ੍ਰੀਤ ਕੌਰ (25 ਸਾਲ) ਪਤਨੀ ਜਗਮੀਤ ਸਿੰਘ ਵਾਸੀ ਖੀਚੜੀ ਸਾਹਿਬ ਬਲਬੇੜਾ ਸ਼ਾਮਲ ਹਨ। ਹੈ। ਸਾਰੀ ਘਟਨਾ ਦਾ ਵੇਰਵਾ ਦਿੰਦਿਆਂ ਪੰਜਾਬ ਪੁਲਸ ਦੇ ਮੁੱਖੀ (ਡੀਜੀਪੀ) ਦਿਨਕਰ ਗੁਪਤਾ ਨੇ ਦੱਸਿਆ ਕਿ ਡੇਰੇ ਦਾ ਨਿਹੰਗ ਮੁਖੀ ਬਾਬਾ ਬਲਵਿੰਦਰ ਸਿੰਘ ਪੁਲਿਸ ਪਾਰਟੀ ‘ਤੇ ਹਮਲੇ ਦਾ ਮੁੱਖ ਦੋਸ਼ੀ ਹੈ। ਸਬਜੀ ਮੰਡੀ ਵਾਲੀ ਘਟਨਾ ਤੋਂ ਬਾਅਦ ਜਦੋਂ ਪੁਲਸ ਹਮਲਾਵਰ ਨਿਹੰਗਾਂ ਦਾ ਪਿਛਾ ਕਰਦੀ ਗੁਰਦੁਆਰਾ ਖਿਚੜੀ ਸਾਹਿਬ ਨਿਹੰਗਾਂ ਦੇ ਡੇਰੇ ‘ਤੇ ਪੁਹੰਚੀ ਤਾਂ ਨਿਹੰਗਾਂ ਨੇ ਡੇਰਾ ਕੰਪਲੈਕਸ ਦੇ ਅੰਦਰ ਮੋਰਚੇ ਲਾਏ ਸਨ ਅਤੇ ਡੇਰਾ ਦੇ ਘੇਰੇ ਦੇ ਨਾਲ ਐਲ.ਪੀ.ਜੀ ਸਿਲੰਡਰ ਲਗਾ ਦਿੱਤੇ ਸਨ। ਪੁਲਸ ਵੱਲੋਂ ਜਨਤਕ ਲਾਊਡ ਸਪੀਕਰ ਰਾਹੀਂ ਵਾਰ-ਵਾਰ ਐਲਾਨ ਕਰਨ ਦੇ ਬਾਵਜੂਦ, ਉਨਾਂ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰਦਿਆਂ ਪੁਲਿਸ ਨਾਲ ਦੁਰਵਿਵਹਾਰ ਕੀਤਾ ਅਤੇ ਕਿਹਾ ਕਿ ਜੇਕਰ ਸਾਡੇ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸ ‘ਤੇ ਪੁਲਿਸ ਨੇ ਸਰਪੰਚ ਸਮੇਤ ਕੁਝ ਪਿੰਡ ਵਾਸੀਆਂ ਨੂੰ ਅੰਦਰ ਭੇਜਿਆ ਤਾਂਕਿ ਉਹਨਾਂ ਸਮਝਾ ਕੇ ਬਾਹਰ ਆਉਣ ਲਈ ਮਨਾਇਆ ਜਾਵੇ, ਪਰ ਉਹ ਅਸਫਲ ਰਹੇ। ਇਸ ਤੋਂ ਥੋੜਾ ਚਿਰ ਬਾਅਦ ਜਦੋਂ ਪੁਲਿਸ ਪਾਰਟੀ ਨੇ ਗੁਰਦੁਆਰੇ ਦੇ ਅੰਦਰ ਤੋਂ ਉੱਚੀ ਆਵਾਜ਼ਾਂ ਅਤੇ ਚੀਕਾਂ ਸੁਣੀਆਂ ਤਾਂ ਅੰਦਰ ਭੇਜੇ ਸਰਪੰਚ ਅਤੇ ਹੋਰ ਮੋਹਤਬਰਾਂ ਦੀ ਰਾਖੀ ਲਈ ਪੁਲਸ ਨੂੰ ਡੇਰੇ ਵਿੱਚ ਦਾਖਲ ਹੋਣਾ ਪਿਆ। ਪੁਲਸ ਮੁੱਖੀ ਨੇ ਦੱਸਿਆ ਹੈ ਏ.ਡੀ.ਜੀ.ਪੀ ਰਾਕੇਸ਼ ਚੰਦਰ, ਆਈ.ਜੀ ਪਟਿਆਲਾ ਅਤੇ ਐਸ.ਐਸ.ਪੀ ਪਟਿਆਲਾ ਦੀ ਅਗਵਾਈ ਹੇਠ ਪੁਲਸ ਵੱਲੋਂ ਡੇਰੇ ਵਿੱਚ ਲੁੱਕੇ ਹਮਲਾਵਰਾਂ ਨੂੰ ਕਾਬੂ ਕਰ ਗਿਆ, ਪਰ ਪੁਲਸ ਨੇ ਇਸ ਐਕਸ਼ਨ ਦੌਰਾਨ ਗੁਰਦੁਆਰਾ ਸਾਹਿਬ ਦੀ ਮਰਯਾਦਾ ਅਤੇ ਅਸਥਾਨ ਦੀ ਪਵਿੱਤਰਤਾ ਦਾ ਪੂਰਾ ਖਿਆਲ ਰੱਖਿਆ ਹੈ।

Real Estate