ਸੀਨੀਂਅਰ ਸਿਟੀਜਨ ਸੁਸਾਇਟੀ ਵਲੋਂ ਐਸ ਐਮ ਓ ਬਰਨਾਲਾ ਨੂੰ ਭੇਂਟ ਕੀਤੀ 50 ਹਜਾਰ ਦੀ ਮੈਡੀਸਨ

1144

ਬਰਨਾਲਾ, 11 ਅਪ੍ਰੈਲ (ਹਰਵਿੰਦਰ ਕਾਲਾ) : ਕਰੋਨਾ ਵਾਇਰਸ ਦੇ ਪ੍ਰਕੋਪ ਦੇ ਮਦੇਨਜਰ ਸੀਨੀਅਰ ਸਿਟੀਜਨ ਸੁਸਾਇਟੀ ਰਜਿ: ਬਰਨਾਲਾ ਵਲੋਂ ਐਸ ਐਮ ਓ ਬਰਨਾਲਾ ਸ੍ਰੀ ਤਪਿੰਦਰਜੋਤ ਕੌਸ਼ਲ ਨੂੰ ਸਿਵਲ ਹਸਪਤਾਲ ਦੇ ਮਰੀਜਾਂ ਲਈ 50 ਹਜਾਰ ਦੀਆਂ ਦਵਾਈਆਂ ਭੇਂਟ ਕੀਤੀਆਂ ਗਈਆਂ। ਜਾਣਕਾਰੀ ਦਿੰਦੇ ਹੋਏ ਸੁਸਾਇਟੀਂ ਦੇ ਚੇਅਰਮੇਨ ਵਕੀਲ ਚੰਦ ਗੋਇਲ, ਪ੍ਰਧਾਨ ਵੇਦ ਪ੍ਰਕਾਸ਼ ਮੰਗਲਾ ਅਤੇ ਪ੍ਰੈਸ ਸਕੱਤਰ ਰਜਿੰਦਰ ਪ੍ਰਸਾਦ ਸਿੰਗਲਾ ਨੇ ਦਸਿਆ ਕਿ ਸੀਨੀਂਅਰ ਸਿਟੀਜਨ ਸੁਸਾਇਟੀ ਵਲੋਂ ਮੈਂਬਰਾਂ ਦੇ ਸਹਿਯੋਗ ਨਾਲ ਕਰੋਨਾ ਪੀੜਤਾਂ ਦੀ ਮਦਦ ਲਈ ਕੁੱਝ ਰਾਸੀ ਇੱਕਠੀ ਕੀਤੀ ਗਈ ਹੈ। ਉਨਾਂ ਦਸਿਆ ਕਿ ਸਿਵਲ ਹਸਪਤਾਲ ਵਿਖੇ ਮਰੀਜਾਂ ਨੂੰ ਦਵਾਈ ਦੇਣ ਸਬੰਧੀ ਐਸ ਐਮ ਓ ਸ੍ਰੀ ਜੋਤੀ ਕਾਂਸਲ ਨੂੰ ਮਿਲੇ ਤਾਂ ਉਨਾਂ ਸਹਿਮਤੀ ਪ੍ਰਗਟ ਕਰਦੇ ਹੋਏ ਲੋੜ ਮੁਤਾਬਕ ਦਵਾਈਆਂ ਦੀ ਲਿਸਟ ਦਿਤੀ ਅਤੇ ਉਸ ਲਿਸਟ ਮੁਤਾਬਿਕ ਹੀ ਸੁਸਾਇਟੀ ਵਲੋਂ 50 ਹਜਾਰ ਦੀਆਂ ਦਵਾਈਆਂ ਖਰੀਦ ਕੇ ਐਸ ਐਮ ਓ ਸਾਹਿਬ ਨੂੰ ਅੱਜ ਭੇਂਟ ਕੀਤੀਆਂ ਗਈਆਂ ਹਨ। ਤਾਂ ਜੋ ਮਰੀਜਾਂ ਨੂੰ ਸਮੇਂ ਸਿਰ ਦਵਾਈ ਮਿਲ ਸਕੇ ਅਤੇ ਪ੍ਰਮਾਤਮਾ ਦੀ ਕ੍ਰਿਪਾ ਨਾਲ ਉਹ ਤੰਦਰੁਸਤ ਹੋ ਕੇ ਜਲਦੀ ਆਪਣੇ ਪ੍ਰੀਵਾਰ ਵਿਚ ਜਾਣ। ਉਨਾਂ ਦਸਿਆ ਕਿ ਸੁਸਾਇਟੀ ਵਲੋਂ ਪਹਿਲਾਂ ਡੀ ਸੀ ਬਰਨਾਲਾ ਨੂੰ ਵੀ 51 ਹਜਾਰ ਦਾ ਚੈਕ ਕਰੋਨਾ ਪੀੜਤਾਂ ਲਈ ਦਿਤਾ ਗਿਆ ਹੈ ਜੋ ਕਿ ਸੁਸਾਇਟੀ ਮੈਂਬਰਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ। ਐਸ ਐਮ ਓ ਜੋਤੀ ਕੌਸ਼ਲ ਵਲੋਂ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਦਾ ਇਸ ਸਹਿਯੋਗ ਲਈ ਧੰਨਵਾਦ ਕੀਤਾ।

Real Estate