ਸੇਵਾਮੁਕਤ ਫੌਜੀ ਸਰਦਾਰ ਨੇ ਦਿੱਤੇ 15 ਲੱਖ ਰੁਪਏ-‘ ਦੇਸ਼ ਦਾ ਪੈਸਾ ਸੀ ਦੇਸ਼ ਨੂੰ ਵਾਪਸ ਦੇ ਰਿਹਾ ’

1305

ਮੇਰਠ- ਕਰੋਨਾਵਾਇਰਸ ਨਾਲ ਲੜਣ ਲਈ ਰਿਟਾਇਰਡ ਜੂਨੀਅਰ ਕਮਿਸ਼ਨ ਆਫੀਸਰ- ਮਹਿੰਦਰ ਸਿੰਘ ਨੇ ਗ੍ਰੈਚਟੀ , ਪੈਨਸ਼ਨ ਅਤੇ ਕਮਾਈ ਨਾਲ ਜੋੜ 15.11 ਲੱਖ ਰੁਪਏ ਦੀ ਰਕਮ ਭਾਰਤ ਮੰਤਰੀ ਰਾਹਤ ਕੋਸ਼ ਲਈ ਦਾਨ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ,’ ਜੋ ਵੀ ਮੈਨੂੰ ਮਿਲਿਆ, ਇਸੇ ਦੇਸ਼ ਵਿੱਚੋਂ ਮਿਲਿਆ ਹੈ। ਹੁਣ ਜਰੂਰਤ ਹੈ ਤਾਂ ਮੈਂ ਇਸ ਦੇਸ਼ ਦਾ ਪੈਸਾ ਦੇਸ਼ ਨੂੰ ਵਾਪਸ ਕਰ ਰਿਹਾ ਹਾਂ।’
1971 ਦੀ ਭਾਰਤ- ਪਾਕਿ ਲੜਾਈ ‘ਚ ਆਪਣੀ ਇੱਕ ਅੱਖ ਗੁਆ ਚੁੱਕਾ ਇਹ ਜਾਂਬਾਜ ਆਪਣੀ ਪਤਨੀ ਸੁਮਨ ਚੌਧਰੀ ਦੇ ਨਾਲ ਵੀਰਵਾਰ ਨੂੰ ਪੰਜਾਬ ਐਂਡ ਸਿੰਧ ਬੈਂਕ ਪਹੁੰਚਿਆ ਅਤੇ ਪ੍ਰਧਾਨ ਮੰਤਰੀ ਨੂੰ ਚੈੱਕ ਸੌਂਪ ਦਿੱਤਾ।
ਮੀਡੀਆ ਨਾਲ ਗੱਲ ਕਰਦੇ ਹੋਏ ਉਹਨਾ ਕਿਹਾ, ‘ ਮੇਰੀ ਉਮਰ 85 ਸਾਲ ਚੁੱਕੀ ਹੈ। ਮੈਂ ਪੈਸਾ ਕਿੱਥੇ ਲੈ ਕੇ ਜਾਣਾ ਹੈ। ਲੋਕਾਂ ਦੀ ਭਲਾਈ ਵਿੱਚ ਜਾ ਰਿਹਾ ਮੈਨੂੰ ਇਸਦੀ ਖੁਸ਼ੀ ਹੈ।’
ਇਸ ਜੋੜੇ ਨੇ ਦੱਸਿਆ ਕਿ ਉਹਨਾਂ ਦੇ ਦੋ ਪੁੱਤ ਅਤੇ ਧੀ ਵਿਦੇਸ਼ ਵਿੱਚ ਨੌਕਰੀ ਕਰਦੇ ਹਨ ਜਦਕਿ ਇੱਕ ਧੀ ਦਿੱਲੀ ਵਿੱਚ ਹੈ।

Real Estate