ਪੰਜਾਬ ‘ਚ ਕਰਫਿਊ 1 ਮਈ ਤੱਕ ਵਧਾਇਆ

934

ਚੰਡੀਗੜ, 10 ਅਪ੍ਰੈਲ (ਜਗਸੀਰ ਸਿੰਘ ਸੰਧੂ) : ਕਰੋਨਾ ਵਾਇਰਸ ਕਾਰਨ ਲਾਇਆ ਗਿਆ ਕਰਫਿਊ ਹੁਣ ਪੰਜਾਬ ਵਿੱਚ 1 ਮਈ ਤੱਕ ਜਾਰੀ ਰਹੇਗਾ;। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਡੀਓ ਕਾਨਫਰੰਸ ਰਾਹੀਂ ਪੰਜਾਬ ਦੇ ਲੋਕਾਂ ਨੂੰ ਸੰਦੇਸ਼ ਦਿੰਦਿਆਂ ਇਹ ਸੰਕੇਤ ਦਿੱਤੇ ਹਨ । ਉਹਨਾਂ ਕਿਹਾ ਹੈ ਕਿ ਜਿਸ ਖ਼ਤਰਨਾਕ ਮਹਾਮਾਰੀ ਨਾਲ ਪੂਰੀ ਦੁਨੀਆ ਲੜ ਰਹੀ ਹੈ ਉਸ ਤੋਂ ਬਚਾਅ ਲਈ ਲਾਕਡਾਊਨ ਦੀ ਪਾਲਣਾ ਜ਼ਰੂਰੀ ਹੈ। ਇਸ ਦੌਰਾਨ ਸਿਰਫ਼ ਕਿਸਾਨਾਂ ਨੂੰ ਮੰਡੀਆਂ ਤਕ ਫ਼ਸਲ ਪਹੁੰਚਾਉਣ ਲਈ ਰਾਹਤ ਮਿਲੇਗੀ। 15 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਜਾਵੇਗੀ ਤੇ ਕਿਸਾਨਾਂ ਦਾ ਇਕ-ਇਕ ਦਾਣਾ ਚੁੱਕਿਆ ਜਾਵੇਗਾ। ਉਨ੍ਹਾਂ ਦੀ ਸਹੂਲੀਅਤ ਲਈ ਮੰਡੀਆਂ ਦੀ ਗਿਣਤੀ 1800 ਤੋਂ ਵਧਾ ਕੇ 3800 ਕੀਤੀ ਗਈ ਹੈ। ਇਸ ਸਾਲ 185 ਲੱਖ ਟਨ ਕਣਕ ਆਮਦ ਦੀ ਉਮੀਦ ਪ੍ਰਗਟਾਉਂਦਿਆ ਉਨ੍ਹਾਂ ਕਿਹਾ ਕਿ ਗੁਦਾਮ ਭਰੇ ਹੋਏ ਹਨ। ਕੈਪਟਨ ਸਿੰਘ ਨੇ ਕਿਹਾ ਹੈ ਕਿ ਕਰਫਿਊ ਵਧਾਉਣ ਦੇ ਫੈਸਲੇ ਨੂੰ ਅੱਜ ਪੰਜਾਬ ਦੀ ਕੈਬਨਿਟ ਮੀਟਿੰਗ ਦੌਰਾਨ ਪਾਸ ਕਰ ਦਿੱਤਾ ਜਾਵੇਗਾ।

Real Estate