ਪੁੱਤ ਨੂੰ ਲੈਣ ਮਾਂ 1400 ਕਿਲੋਮੀਟਰ ਸਕੂਟੀ ਚਲਾ ਕੇ ਪਹੁੰਚੀ

1557

ਹੈਦਰਾਬਾਦ– ਦੇਸ਼ ਵਿੱਚ ਤਾਲਾਬੰਦੀ ਦੀ ਵਜਾਹ ਨਾਲ ਹਜ਼ਾਰਾਂ ਲੋਕ ਅਲੱਗ –ਅਲੱਗ ਇਲਾਕਿਆਂ ‘ਚ ਫਸੇ ਹੋਏ ਹਨ। ਘਰ ਪਹੁੰਚਣ ਦਾ ਇੰਤਜ਼ਾਰ ਹੋ ਰਿਹਾ ਹੈ। ਤੇਲੰਗਾਨਾ ਤੋਂ ਅਜਿਹਾ ਇੱਕ ਮਾਮਲਾ ਦੇਖਣ ਨੂੰ ਮਿਲਿਆ। ਇੱਥੇ ਇੱਕ ਮਾਂ ਰਜ਼ੀਆ ਬੇਗਮ ਨੇ ਆਪਣੇ ਪੁੱਤ ਨੂੰ ਲੈਣ ਲਈ 1400 ਕਿਲੋਮੀਟਰ ਦਾ ਸਫ਼ਰ ਤਹਿ ਕੀਤਾ । ਰਜ਼ੀਆ, ਨਿਜਾਮਾਬਾਦ ਤੋਂ ਆਂਧਰਾ ਪ੍ਰਦੇਸ ਦੇ ਨੇਲੌਰ ਵਾਸਤੇ ਸੋਮਵਾਰ ਨੂੰ ਘਰੋਂ ਚੱਲੀ ਸੀ ਅਤੇ ਬੁੱਧਵਾਰ ਸ਼ਾਮ ਨੂੰ ਲੈ ਕੇ ਘਰ ਵਾਪਸ ਮੁੜੀ ਹੈ। ਨਿਜ਼ਾਮਾਬਾਦ ਤੋਂ ਨੇਲੌਰ ਦਾ ਫਾਸਲਾ 700 ਕਿਲੋਮੀਟਰ ਹੈ।
ਰਜ਼ੀਆ (48) , ਦੱਸਦੀ ਹੈ ਕਿ ਮੇਰਾ ਛੋਟਾ ਜਿਹਾ ਪਰਿਵਾਰ ਹੈ ਦੋ ਬੇਟੇ ਹਨ। ਪਤੀ ਦੀ 15 ਸਾਲ ਪਹਿਲਾਂ ਮੌਤ ਹੋ ਗਈ ਸੀ ।ਵੱਡਾ ਬੇਟਾ ਇੰਜੀਨੀਰਿੰਗ ਗਰੈਜੂਏਟ ਅਤੇ ਛੋਟਾ ਬੇਟਾ ਨਿਜਾਮੂਦੀਨ ਹਾਲੇ ਪੜ੍ਹਾਈ ਕਰ ਰਿਹਾ ਹੈ। ਉਹ ਡਾਕਟਰ ਬਣਨਾ ਚਾਹੁੰਦਾ ਹੈ। ਉਹ ਨੇਲੌਰ ਵਿੱਚ ਸੀ ।
ਉਹਨਾ ਦੱਸਿਆ, ‘ਇੱਕ ਔਰਤ ਲਈ ਦੋ-ਪਹੀਆ ਵਾਹਨ ਉਪਰ ਇਹ ਸਫ਼ਰ ਕਰਨਾ ਆਸਾਨ ਨਹੀਂ ਸੀ , ਪਰ ਬੇਟੇ ਨੂੰ ਵਾਪਸ ਲਿਆਉਣ ਦੀ ਮੇਰੀ ਇੱਛਾ –ਸ਼ਕਤੀ ਅੱਗੇ ਡਰ ਵੀ ਗਾਇਬ ਹੋ ਗਿਆ। ਮੈਂ ਰੋਟੀ ਪੈਕ ਕੀਤੀ ਅਤੇ ਨਿਕਲ ਪਈ । ਰਾਤ ਨੂੰ ਕੋਈ ਟ੍ਰੈਫਿਕ ਨਹੀਂ ਸੀ , ਸੜਕਾਂ ਖਾਲੀ ਸਨ । ਇਸ ਨਾਲ ਮੈਨੂੰ ਡਰ ਜਰੂਰ ਲੱਗਿਆ, ਪਰ ਮੈਂ ਹਿੰਮਤ ਨਹੀਂ ਹਾਰੀ।’
ਰਜੀਆ, ਹੈਦਰਾਬਾਦ ਤੋਂ ਕਰੀਬ 200 ਕਿਲੋਮੀਟਰ ਦੂਰ ਇੱਕ ਸਰਕਾਰੀ ਸਕੂਲ ਵਿੱਚ ਮੁੱਖ ਅਧਿਆਪਕਾ ਹੈ।
ਉਸਨੇ ਦੱਸਿਆ ਕਿ ਨਿਜਾਮੂਦੀਨ 12 ਮਾਰਚ ਨੂੰ ਆਪਣੇ ਦੋਸਤ ਨੂੰ ਨੇਲੌਰ ਛੱਡਣ ਗਿਆ ਸੀ । ਇਸ ਦੌਰਾਨ ਕਰੋਨਾਵਾਇਰਸ ਕਰਕੇ ਤਾਲਾਬੰਦੀ ਹੋ ਗਈ ਅਤੇ ਉਹ ਵਾਪਸ ਨਹੀਂ ਆ ਸਕਿਆ। ਮੈਂ ਆਪਣੇ ਵੱਡੇ ਬੇਟੇ ਨੂੰ ਭੇਜ ਨਹੀਂ ਸਕਦੀ ਸੀ ਕਿਉਂਕਿ ਉਸਨੂੰ ਲੈ ਕੇ ਕਈ ਸੰ਼ਕੇ ਸਨ। ਇਸ ਲਈ ਮੈਂ ਹੀ ਜਾਣ ਦਾ ਫੈਸਲਾ ਕੀਤਾ। ਉਸਨੇ ਦੱਸਿਆ ਕਿ ਮੈਂ ਆਪਣੀ ਸਥਿਤੀ ਸਥਾਨਕ ਪ੍ਰਸ਼ਾਸਨ ਅਤੇ ਬੋਧਾਨ ਏਸੀਪੀ ਨੂੰ ਦੱਸੀ ਸੀ । ਉਹਨਾਂ ਨੇ ਮੈਨੂੰ ਸਫ਼ਰ ਕਰਨ ਦੀ ਆਗਿਆ ਦਿੱਤੀ ਅਤੇ ਪਾਸ ਜਾਰੀ ਕੀਤਾ।

Real Estate