ਕੰਪ੍ਰੋਮਾਈਜ਼ ਕਰਨ ਲਈ ਮਿਲਦੇ ਸਨ 3 ਗੁਣਾ ਪੈਸੇ- ਮਾਨਵੀ ਗਗਰੂ

932

ਬਾਲੀਵੁੱਡ ਦੀ ਚਕਾਚੌਂਧ ਸਦਾ ਹੀ ਸਾਰਿਆਂ ਨੂੰ ਅਕਰਸਿ਼ਤ ਕਰਦੀ ਹੈ। ਪਰ ਜਿਵੇਂ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ , ਉਸੇ ਤਰ੍ਹਾਂ ਸਿਨੇਮਾ ਦਾ ਦੂਜਾ ਰੂਪ ਵੀ ਹੈ। ਸਿਨੇਮਾ ਵਿੱਚ ਕਈ ਕਾਸਟਿੰਗ ਕਾਊਚ ਨੂੰ ਲੈ ਕੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹੈਸ਼ਟੈਗ ਮੀਟੂ ਦੌਰਾਨ ਕਈ ਮਸ਼ਹੂਰ ਹਸਤੀਆਂ ਨੇ ਖੁੱਲ੍ਹ ਕੇ ਆਪਣੀ ਗੱਲ ਸਾਹਮਣੇ ਰੱਖੀ ਸੀ ।
ਮੀਟੂ ਹੈਸ਼ਟੈਗ ਮੁਹਿੰਮ ਸੁਰੂ ਹੋਣ ਮਗਰੋਂ ਕਈ ਅਭਿਨੈਤਰੀਆਂ ਨੇ ਆਪਣੇ ਨਾਲ ਹੋਈਆਂ ਜਿ਼ਆਦਤੀਆਂ ਦਾ ਖੁਲਾਸਾ ਕੀਤਾ । ਅਜਿਹੇ ਵਿੱਚ ਕਈ ਮਸ਼ਹੂਰ ਹਸਤੀਆਂ ‘ਤੇ ਦੋਸ਼ ਲੱਗੇ, ਜਿਸਦੇ ਕਾਰਨ ਕਈਆਂ ਫਿਲਮਾਂ ਵਿੱਚੋਂ ਵੀ ਕੱਢ ਦਿੱਤਾ ਗਿਆ। ਇਸ ਮੁਹਿੰਮ ਦਾ ਅਸਰ ਹੋਇਆ ਕਿ ਹੁਣ ਬਿਨਾ ਡਰੇ ਫਿਲਮ ਜਗਤ ਨਾਲ ਜੁੜੀਆਂ ਔਰਤਾਂ ਆਪਣੀ ਗੱਲ ਖੁੱਲ੍ਹ ਕੇ ਸਾਹਮਣੇ ਰੱਖਣ ਲੱਗੀਆਂ ਹਨ।
ਅਭਿਨੇਤਰੀ ਮਾਨਵੀ ਗਗਰੂ ‘ ਸੁੱਭ ਮੰਗਲ ਜਿ਼ਆਦਾ ਸਾਵਧਾਨ’ ਵਰਗੀਆਂ ਕਈ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਨਜ਼ਰ ਆ ਚੁੱਕੀ ਹੈ। ਉਸਨੇ ਖੁਲਾਸਾ ਕੀਤਾ ਕਿ ਉਸਨੂੰ ਇੱਕ ਵੈੱਬ ਸੀਰੀਜ਼ ਦੇ ਬਦਲੇ ਕੰਪ੍ਰੋਮਾਈਜ਼ ਕਰਨ ਦੇ ਲਈ ਕਿਹਾ ਗਿਆ। ਉਸਨੇ ਦੱਸਿਆ ਕਿ ਉਸਨੂੰ ਇੱਕ ਸਾਲ ਪਹਿਲਾਂ ਇੱਕ ਪ੍ਰੋਡਿਊਸਰ ਦਾ ਫੋਨ ਆਇਆ ਸੀ , ਜਿਸ ਵਿੱਚ ਉਸਨੇ ਇੱਕ ਵੈੱਬ ਸੀਰੀਜ਼ ਦਾ ਆਫ਼ਰ ਦਿੱਤਾ ਸੀ । ਜਦੋਂ ਮਾਨਵੀ ਨੇ ਬਜਟ ਬਾਰੇ ਪੁੱਛਿਆ ਤਾਂ ਉਸਨੇ ਕਾਫੀ ਘੱਟ ਪੈਸਾ ਦੇਣ ਦੀ ਗੱਲ ਆਖੀ । ਮਾਨਵੀ ਨੇ ਉਸ ਪ੍ਰੋਡਿਊਸਰ ਨੂੰ ਕਿਹਾ ਇਹ ਬਹੁਤ ਘੱਟ ਤਾਂ ਉਸਨੇ ਕਿਹਾ ਮੈਂ ਤੈਨੂੰ ਤਿੰਨ ਗੁਣਾ ਜਿ਼ਆਦਾ ਪੈਸੇ ਦਿਆਂਗਾ ਪਰ ਇਸ ਲਈ ਕੰਪ੍ਰੋਮਾਈਜ਼ ਕਰਨ ਹੋਵੇਗਾ।
ਉਹ ਕਹਿੰਦੀ ਕਿ ਇਹੋ ਜਿਹੇ ਸ਼ਬਦ ਮੈਂ ਪਿਛਲੇ 7-8 ਸਾਲ ਤੋਂ ਸੁਣ ਰਹੀ ਸੀ । ਪ੍ਰੋਡਿਊਸਰ ਦੀ ਗੱਲ ਉਪਰ ਮਾਨਵੀ ਨੂੰ ਐਨਾ ਗੁੱਸਾ ਆਇਆ ਕਿ ਉਸਨੇ ਚੀਕ ਕੇ ਕਿਹਾ , ‘ਫੋਨ ਰੱਖੋ, ਤੁਹਾਡੀ ਹਿੰਮਤ ਕਿਵੇਂ ਹੋਈ ?
ਮਾਨਵੀ ਨੇ 2007 ਵਿੱਚ ਸ਼ੋ ‘ ਧੂਮ ਮਚਾਓ ਧੁਮ’ ਨਾਲ ਆਪਣੇ ਕਰੀਅਰ ਦੀ ਸੁਰੂਆਤ ਕੀਤੀ ਸੀ । ਇਸ ਤੋਂ ਇਲਾਵਾ ਉਹ ‘ਟੀਵੀਐਫ਼ ਟ੍ਰਿਪਲਿੰਗ’ ਅਤੇ ‘ਫੋਰ ਮੋਰ ਸ਼ਾਟਸ’ ਵਰਗੀਆਂ ਵੈੱਬ ਸੀਰੀਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ। ਪਿੱਛੇ ਜਿਹੇ ਉਹ ਆਯੂਸਮਾਨ ਖੁਰਾਣਾ ਦੀ ਫਿਲਮ ‘ਸ਼ੁੱਭ ਮੰਗਲ ਜਿ਼ਆਦਾ ਸਾਵਧਾਨ’ ਵਿੱਚ ਵੀ ਨਜ਼ਰ ਆ ਚੁੱਕੀ ਹੈ।

Real Estate