ਵਰਿੰਦਰ ਸਿੰਘ
94637-47765
ਅੱਜ ਤੱਕ ਇਸ ਗੱਲ ਦਾ ਬਹੁਤ ਮਾਣ ਮਹਿਸੂਸ ਹੁੰਦਾ ਸੀ ਕਿ ਮੇਰੀ ਇਹ ਖੁਸਕਿਸਮਤੀ ਆ ਕਿ ਮੈਂ ਉਸ ਪੰਜਾਬ ਦਾ ਵਾਸੀ ਆ, ਜਿੱਥੇ ਬਹੁਤ ਮਹਾਨ ਲੋਕਾਂ ਨੇ ਜਨਮ ਲਿਆ ਅਤੇ ਜਿਨਾਂ ਦਾ ਇਤਿਹਾਸ ਹੀ ਕਾਫੀ ਆ ਬਾਕੀ ਦੁਨੀਆਂ ਵਿਚ ਹਰ ਪੰਜਾਬੀ ਨੂੰ ਸਿਰ ਉੱਚਾ ਕਰਕੇ ਤੁਰਨ ਲਈ ਤੇ ਦੁਨੀਆਂ ਵੀ ਪੰਜਾਬੀਆਂ ਨੂੰ ਸਲਾਮਾਂ ਕਰਦੀ ਨਈਂ ਥੱਕਦੀ। ਓਹਨਾਂ ਦੀ ਮਿਹਨਤ , ਦਰਿਆਦਿਲੀ ਅਤੇ ਬਹਾਦਰੀ ਦੇਖ ਕੇ… ਪਰ ਅਫਸੋਸ .. ਕਿ ਆਉਣ ਵਾਲੀਆਂ ਨਸਲਾਂ ਜਦੋ ਸਾਡੇ ਪੰਜਾਬ ਦਾ ਅੱਜ ਦਾ ਇਤਿਹਾਸ ਪੜਨਗੀਆਂ ਤਾਂ ਓਹਨਾਂ ਨੂੰ ਇਹ ਦੇਖ ਕੇ ਸ਼ਰਮ ਆਉਣੀ ਆ ਇਹ ਬਹਾਦਰ ਕੌਮ ਜਦੋ ਸਾਰੀ ਦੁਨੀਆਂ ਇਕ ਭਿਆਨਕ ਬਿਮਾਰੀ ਨਾਲ ਜੂਝ ਰਹੀ ਸੀ ਤਾਂ ਇਹ ਆਪਣੀ ਮੂਰਖਤਾ ਦੇ ਸਬੂਤ ਦੇ ਰਹੇ ਸੀ। ਇਸ ਬਿਮਾਰੀ ਦਾ ਮਜਾਕ ਬਣਾ ਕੇ .. ਆਪਣੇ ਆਪ ਦਲੇਰ ਸਾਬਤ ਕਰਨ ‘ਚ ਲੱਗੇ ਹੋਏ ਸੀ। ਉਸ ਦੁਸ਼ਮਣ ਅੱਗੇ ਜੋ ਓਹਨਾਂ ਨੂੰ ਨਜ਼ਰ ਵੀ ਨਹੀਂ ਆ ਰਿਹਾ ਸੀ । ਸਿਰਫ ਇਹ ਸੋਚ ਕੇ ਘਰ ਅੰਦਰ ਟਿੱਕ ਕੇ ਨਹੀਂ ਬੈਠ ਸਕਦੇ ਸੀ.. ਕਿ ਲੋਕ ਕਹਿਣਗੇ ਡਰ ਗਿਆ ਤੇ ਅਸੀਂ ਪੰਜਾਬੀ ਮਰਨ ਤੋ ਕਿੱਥੇ ਡਰਦੇ ਆ, ਫਿਰ ਅਸੀ ਕਿਵੇਂ ਮਾਸਕ ਪਾ ਸਕਦੇ ਆ, ਅਸੀਂ ਕਿਵੇਂ ਘਰ ਅੰਦਰ ਬੈਠ ਸਕਦੇ ਆ .. ਪਰ ਜਦੋਂ ਕੋਈ ਇਸ ਬਿਮਾਰੀ ਨਾਲ ਮਰ ਜਾਂਦਾ, ਫਿਰ ਉਸਦਾ ਸਸਕਾਰ ਵੀ ਨਹੀਂ ਹੋਣ ਦਿੰਦੇ ਤੇ ਮਰਨ ਤੋ ਡਰਨ ਲੱਗ ਜਾਂਦੇ ਆ। ਸਭ ਤੋ ਵੱਧ ਅਫ਼ਸੋਸ ਇਸ ਗੱਲ ਦਾ ਕਿ ਇਹ ਬਾਬੇ ਨਾਨਕ ਦੇ ਲੰਗਰ ‘ਤੇ ਵੀ ਯਕੀਨ ਨਹੀਂ ਰੱਖ ਸਕਦ, ਜੋ ਨਾ ਅੱਜ ਤੱਕ ਮੁੱਕਿਆ ਤੇ ਨਾ ਕਦੇ ਮੁੱਕੇਗਾ। ਜਿਸ ਲੰਗਰ ਨੇ ਨਾ ਕੋਈ ਭੁੱਖ ਨਾਲ ਮਰਨ ਦਿੱਤਾ ਨਾ ਮਰੇਗਾ, ਤਾਂ ਵੀ ਇਹ ਕਿਰਦਾਰ ਪੱਖੋਂ ਮਰ ਚੁੱਕੇ ਲੋਕ ਰੌਲਾ ਪਾ ਰਹੇ ਨੇ ਕਿ ਜੇ ਘਰ ਬੈਠੇ ਰਹੇ ਤਾਂ ਅਸੀ ਭੁੱਖ ਨਾਲ ਮਰ ਜਾਵਾਂਗੇ.. ਅਫ਼ਸੋਸ ਇਹ ਲੋਕ ਮੇਰੇ ਪੰਜਾਬ ਦਾ ਸੁਨਿਹਰੀ ਇਤਿਹਾਸ ਖਰਾਬ ਕਰਕੇ ਰਹਿਣਗੇ. ਅਫ਼ਸੋਸ ਹਰ ਜੰਗ ਜਿੱਤਣ ਵਾਲੇ ਪੰਜਾਬੀ ਇਹ ਜੰਗ ਆਪਣੇ ਮੂਰਖਪੁਣੇ ਕਰਕੇ ਹਾਰ ਜਾਣਗੇ ।
ਵਰਿੰਦਰ ਸਿੰਘ
94637-47765