ਪੰਜਾਬ ‘ਚ ਕਰੋਨਾ ਵਾਇਰਸ ਨਾਲ ਮੌਤਾਂ ਗਿਣਤੀ ਵੱਧ ਕੇ 11 ਹੋਈ

924

ਚੰਡੀਗੜ, 9 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਕਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਗਿਆ ਹੈ। ਤਾਜ਼ਾ ਰਿਪੋਰਟਾਂ ਮੁਤਾਬਿਕ ਕਰੋਨਾ ਨਾਲ ਤਿੰਨ ਹੋਰ ਮੌਤਾਂ ਹੋਣ ਕਰਕੇ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ। ਬੀਤੇ ਦਿਨ ਮਹਿਲ ਕਲਾਂ ਦੀ ਜਿਸ ਔਰਤ (45 ਸਾਲ) ਦੀ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ, ਉਸ ਦੀ ਜਾਂਚ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਉਕਤ ਔਰਤ ਦੀ ਮੌਤ ਵੀ ਕਰੋਨਾ ਵਾਇਰਸ ਨਾਲ ਹੋਈ ਹੈ। ਬੀਤੇ 24 ਘੰਟਿਆਂ ਦੌਰਾਨ ਜਿਥੇ ਮੋਰਿੰਡਾ ਤਹਿਸੀਲ ਦੇ ਪਿੰਡ ਚਤਾਮਲੀ ਦੇ 55 ਸਾਲਾ ਵਿਅਕਤੀ ਦੀ ਪੀ.ਜੀ.ਆਈ ਵਿੱਚ ਮੌਤ ਹੋ ਚੁੱਕੀ ਹੈ, ਉਥੇ ਤਾਜ਼ਾ ਖਬਰਾਂ ਅਨੁਸਾਰ ਜਲੰਧਰ ਦੇ ਪ੍ਰਵੀਨ ਸ਼ਰਮਾ (59 ਸਾਲ) ਦੀ ਵੀ ਕਰੋਨਾ ਵਾਇਰਸ ਕਾਰਨ ਜਲੰਧਰ ਦੇ ਹਸਪਤਾਲ ਵਿੱਚ ਮੌਤ ਹੋ ਗਈ ਹੈ। ਜਿਕਰਯੋਗ ਹੈ ਕਿ ਪ੍ਰਵੀਨ ਸ਼ਰਮਾ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ ‘ਤੇ ਸਨ। ਬਰਨਾਲਾ ਜਿਲ•ਾ ਤੋਂ ਕਰੋਨਾ ਮਰੀਜਾਂ ਦੀਆਂ ਬਕਾਇਆ ਦੋ ਰਿਪਰੋਟਾਂ ਵਿੱਚੋਂ ਇੱਕ ਰਿਪੋਰਟ ਨੈਗੇਟਿਵ ਆ ਗਈ ਅਤੇ ਇੱਕ ਰਿਪੋਰਟ ਦਾ ਅਜੇ ਇੰਤਜਾਰ ਹੈ। ਜਿਕਰਯੋਗ ਹੈ ਬਰਨਾਲਾ ਤੋਂ ਕਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਔਰਤ ਰਾਧਾ ਰਾਣੀ ਦੇ ਪਰਵਾਰ ਵਿਚੋਂ ਉਸਦੇ ਪਤੀ ਤੇ ਨੌਕਰਾਨੀ ਦੀ ਰਿਪੋਰਟ ਨੈਗੇਟਿਵ ਆ ਗਈ ਹੈ, ਜਦੋਂ ਉਸਦੀ ਬੇਟੀ ਦੀ ਰਿਪੋਰਟ ਦੁਬਾਰਾ ਭੇਜੀ ਰਿਪੋਰਟ ਦਾ ਅਜੇ ਇੰਤਜਾਰ ਹੈ।

Real Estate