ਕਰੋਨਾ ਕਾਰਨ ਹੁਣ ਤੱਕ ਪੰਜਾਬ ਵਿੱਚ 11 ਮੌਤਾਂ, 130 ਮਰੀਜ ਪਾਜੇਟਿਵ, 18 ਹੋਏ ਠੀਕ

642

ਕਰੋਨਾ ਦਾ ਕਹਿਰ – ਪੰਜਾਬ ਦੀ ਅਸਲ ਸਥਿਤੀ
ਚੰਡੀਗੜ, 9 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 20 ਨਵੇਂ ਕੇਸ ਸਾਹਮਣੇ ਆਉਣ ਨਾਲ ਕਰੋਨਾ ਪਾਜਿਟਿਵ ਮਰੀਜਾਂ ਦਾ ਗਿਣਤੀ ਵਧ ਕੇ 130 ਹੋ ਗਈ ਹੈ। ਪੰਜਾਬ ਵਿੱਚ ਹੁਣ ਤੱਕ ਕਰੋਨਾ ਵਾਇਰਸ ਨਾਲ 11 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੋਨਾ ਦੇ 18 ਮਰੀਜ ਠੀਕ ਵੀ ਹੋ ਚੁੱਕੇ ਹਨ। ਹੁਣ ਤੱਕ ਪੰਜਾਬ ਵਿੱਚ ਕਰੋਨਾ ਵਾਇਰਸ ਦੇ 3192 ਸ਼ੱਕੀ ਮਰੀਜ ਸਾਹਮਣੇ ਆਏ ਹਨ, ਜਿਹਨਾਂ ਵਿਚੋਂ 2777 ਮਰੀਜਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ, ਜਦਕਿ 285 ਮਰੀਜਾਂ ਦੀ ਰਿਪੋਰਟ ਦਾ ਅਜੇ ਇੰਤਜਾਰ ਕੀਤਾ ਜਾ ਰਿਹਾ ਹੈ। ਇਸ ਵੇਲੇ ਪੰਜਾਬ ਵਿੱਚ 102 ਐਕਟਿਵ ਕੇਸ ਹਨ, ਜਿਹਨਾਂ ਵਿਚੋਂ 2 ਮਰੀਜ ਗੰਭੀਰ ਹਨ।
ਅੱਜ ਨਵੇਂ ਪਾਜਿਟਿਵ ਆਏ ਮਾਮਲਿਆਂ ‘ਚ 7 ਮੋਹਾਲੀ, 6 ਮਾਨਸਾ, 4 ਲੁਧਿਆਣਾ, 4 ਜਲੰਧਰ ਅਤੇ 1 ਮੁਕਤਸਰ, 1 ਸੰਗਰੂਰ ਅਤੇ 1 ਬਰਨਾਲਾ ਜ਼ਿਲ•ੇ ਦੇ ਮਰੀਜ ਦੀ ਰਿਪੋਰਟ ਪਾਜਿਟਿਵ ਆਈ ਹੈ। ਇਹਨਾਂ ਵਿਚੋਂ ਲੁÎਧਿਆਣਾ ਵਾਲੇ ਦੋ ਮਰੀਜਾਂ ਦਾ ਦਿੱਲੀ ਦੇ ਨਿਮਾਜੂਦੀਨ ਵਿਖੇ ਤਬਲੀਗੀ ਜਮਾਤ ਅਤੇ ਬਾਕੀ ਸਾਰੇ ਕਰੋਨਾ ਮਰੀਜਾਂ ਦੇ ਸੰਪਰਕ ਵਿੱਚ ਆਉਣ ਕਾਰਨ ਹੀ ਪੀੜਤ ਹੋਏ ਹਨ।
ਸਰਕਾਰੀ ਤੌਰ ‘ਤੇ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਦੇ ਜ਼ਿਲ•ੇਵਾਰ ਹੁਣ ਤੱਕ ਦੀ ਸਥਿਤੀ ਇਸ ਤਰ•ਾਂ ਹੈ। ਸਭ ਤੋਂ ਵੱਧ ਮੋਹਾਲੀ ਵਿੱਚ 37 ਕੇਸ ਪਾਜਿਟਿਵ ਪਾਏ ਗਏ, ਜਦਕਿ 1 ਵਿਅਕਤੀ ਦੀ ਮੌਤ ਹੋਈ ਹੈ ਅਤੇ 5 ਮਰੀਜ਼ ਠੀਕ ਵੀ ਹੋਏ ਹਨ। ਜਿਲ•ਾ ਨਵਾਂ ਸਹਿਰ ਵਿੱਚ 19 ਕੇਸ ਪਾਜਿਟਿਵ ਪਾਏ ਗਏ ਅਤੇ 8 ਮਰੀਜ਼ ਠੀਕ ਵੀ ਹੋਏ ਹਨ, ਜਦਕਿ 1 ਵਿਅਕਤੀ ਦੀ ਕਰੋਨਾ ਨਾਲ ਮੌਤ ਹੋਈ ਹੈ। ਅੰਮ੍ਰਿਤਸਰ ਵਿੱਚ 11 ਕੇਸ ਪਾਜਿਟਿਵ ਪਾਏ ਗਏ ਹਨ, ਜਦਕਿ 2 ਵਿਅਕਤੀ ਦੀ ਮੌਤ ਹੋਈ ਹੈ। ਲੁਧਿਆਣਾ ਵਿੱਚ 10 ਕੇਸ ਪਾਜਿਟਿਵ ਪਾਏ ਹਨ, ਜਦਕਿ 2 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 1 ਮਰੀਜ ਠੀਕ ਹੋਇਆ ਹੈ। ਮਾਨਸਾ ਜਿਲੇ ਵਿੱਚ 11 ਮਰੀਜਾਂ ਦੀ ਰਿਪੋਰਟ ਕਰੋਨਾ ਪਾਜੇਟਿਵ ਆਈ  ਹੈ। ਹੁਸਿਆਰਪੁਰ ਵਿੱਚ 7 ਕੇਸ ਪਾਜਿਟਿਵ ਪਾਏ ਗਏ, ਜਦਕਿ 1 ਵਿਅਕਤੀ ਦੀ ਮੌਤ ਹੋਈ ਹੈ, ਜਦਕਿ 1 ਮਰੀਜ ਠੀਕ ਵੀ ਹੋਇਆ ਹੈ। ਜਲੰਧਰ ਵਿੱਚ 11 ਕੇਸ ਪਾਜਿਟਿਵ ਪਾਏ ਗਏ ਹਨ, ਜਦਕਿ 3 ਮਰੀਜ ਠੀਕ ਹੋ ਚੁੱਕੇ ਹਨ। ਪਠਾਨਕ ਕੋਟ 7 ਕੇਸ ਪਾਜੇਟਿਵ ਪਾਏ ਹਨ ਅਤੇ 1 ਮੌਤ ਹੋ ਚੁੱਕੀ ਹੈ। ਮੋਗਾ ਵਿੱਚ 4 ਕੇਸ ਪਾਜੇਟਿਵ ਪਾਏ ਹਨ। ਰੋਪੜ ਵਿੱਚ 3 ਕੇਸ ਪਾਜੇਟਿਵ ਪਾਏ ਗਏ ਹਨ ਅਤੇ 1 ਮਰੀਜ ਦੀ ਮੌਤ ਹੋ ਚੁੱਕੀ ਹੈ। ਫਤਿਹਗੜ ਸਾਹਿਬ ਵਿਚ 2 ਕੇਸ ਪਾਜੇਟਿਵ ਆਏ ਹਨ। ਪਟਿਆਲਾ ਵਿੱਚ 1 ਕੇਸ ਪਾਜਿਟਿਵ ਪਾਇਆ ਗਿਆ ਹੈ। ਫਰੀਦਕੋਟ ਵਿੱਚ 2 ਕੇਸ ਪਾਜੇਟਿਵ ਪਾਇਆ ਗਿਆ, ਬਰਨਾਲਾ ਵਿੱਚ ਵੀ 2 ਕੇਸ ਪਾਜੇਟਿਵ ਆਏ ਹਨ ਅਤੇ 1 ਮੌਤ ਹੋ ਚੁੱਕੀ ਹੈ। ਇਸ ਤਰ•ਾਂ ਪਟਿਆਲਾ,  ਕਪੂਰਥਲਾ, ਮੁਕਤਸਰ ਅਤੇ ਸੰਗਰੂਰ ਵਿੱਚ ਵੀ ਇੱਕ-ਇੱਕ ਮਰੀਜ ਕਰੋਨਾ ਪਾਜੇਟਿਵ ਪਾਇਆ ਗਿਆ। ਸੋ ਹੁਣ ਤੱਕ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਕੁੱਲ 130 ਮਰੀਜ ਪਾਏ ਹਨ, ਪੰਜਾਬ ਵਿੱਚ ਹੁਣ ਤੱਕ ਕਰੋਨਾ ਵਾਇਰਸ ਨਾਲ 11 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੋਨਾ ਦੇ 18 ਮਰੀਜ ਠੀਕ ਵੀ ਹੋ ਚੁੱਕੇ ਹਨ।

Real Estate