ਕਰਫਿਊ ਦੌਰਾਨ ਟਮਾਟਰਾਂ ਵਾਲੇ ਟਰੱਕ ‘ਚ ਭੁੱਕੀ ਲਿਜਾਂਦੇ ਆਏ ਪੁਲਸ ਅੜਿੱਕੇ

844

ਚੰਡੀਗੜ, 9 ਅਪ੍ਰੈਲ (ਜਗਸੀਰ ਸਿੰਘ ਸੰਧੂ) : ਕਰਫਿਊ ਦੌਰਾਨ ਜਾਅਲੀ ਸਾਰਟੀਫਿਕੇਟ ਬਣਾ ਕੇ ਟਮਾਟਰਾਂ ਵਾਲੇ ਟਰੱਕ ਵਿੱਚ ਭੁੱਕੀ ਲੈ ਕੇ ਜਾ ਰਹੇ ਦੋ ਵਿਅਕਤੀ ਫਤਿਹਗੜ ਸਾਹਿਬ ਦੇ ਪੁਲਸ ਦੀ ਅੜਿੱਕੇ ਆ ਗਏ ਹਨ। ਭਾਵੇਂ ਕਰੋਨਾ ਵਾਇਰਸ ਦੇ ਚਲਦਿਆਂ ਪੂਰੇ ਪੰਜਾਬ ਵਿੱਚ ਕਰਫਿਊ ਲੱਗਿਆ ਹੋਇਆ ਹੈ, ਪਰ ਅਜਿਹੇ ਹਾਲਾਤਾਂ ਵਿੱਚ ਵੀ ਨਸ਼ੇ ਦੀ ਸਪਲਾਈ ਹੋ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਫਤਿਹਗੜ ਸਾਹਿਬ ਦੀ ਪੁਲਸ ਨੇ ਖੇੜੀ ਨੌਧ ਸਿੰਘ ਨੇੜੇ ਇੱਕ ਟਰੱਕ ਨੂੰ ਰੋਕਿਆ, ਜਿਸ ‘ਤੇ ਜਿਲ•ਾ ਉਦਯੋਗਿਕ ਕੇਂਦਰ ਜਲੰਧਰ ਦੁਆਰਾ ਜਾਰੀ ‘ਜਰੂਰੀ ਸੇਵਾਵਾਂ’ ਦਾ ਸਾਰਟੀਫਿਕੇਟ ਲੱਗਿਆ ਹੋਇਆ ਸੀ, ਜੋ ਚੈਕਿੰਗ ਦੌਰਾਨ ਜਾਅਲੀ ਪਾਇਆ ਗਿਆ। ਇਸ ਉਪਰੰਤ ਜਦੋਂ ਪੁਲਸ ਨੇ ਟਰੱਕ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਲੱਦੇ ਟਮਾਟਰਾਂ ਹੇਠੋਂ 14 ਕਿਲੋਂ ਭੁੱਕੀ ਬਰਾਮਦ ਹੋਈ। ਪੁਲਸ ਦੇ ਇੱਕ ਬੁਲਾਰੇ ਅਨੁਸਾਰ ਟਰੱਕ ਵਿੱਚ ਸਵਾਰ ਲੋਕਾਂ ਦੀ ਪਹਿਚਾਣ ਅਨਿਲ ਕੁਮਾਰ ਅਤੇ ਹਰਵਿੰਦਰ ਸਿੰਘ ਵੱਜੋਂ ਹੋਈ ਹੈ, ਜਿਹਨਾਂ ਨੇ ਪੁਲਸ ਕੋਲ ਮੰਨਿਆ ਹੈ ਕਿ ਉਹ ਇਹ ਭੁੱਕੀ ਰਾਜਸਥਾਨ ਤੋਂ ਲੈ ਕੇ ਆਏ ਸਨ। ਇਸ ‘ਤੇ ਪੁਲਸ ਨੇ ਐਨ.ਡੀ.ਪੀ.ਸੀ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

Real Estate