ਮਹਿਲ ਕਲਾਂ ਦੀ ਔਰਤ ਦੀ ਲੁਧਿਆਣਾ ਦੇ ਹਸਪਤਾਲ ‘ਚ ਸ਼ੱਕੀ ਹਾਲਾਤਾਂ ‘ਚ ਮੌਤ

725

ਬਰਨਾਲਾ, 8 ਅਪ੍ਰੈਲ (ਜਗਸੀਰ ਸਿੰਘ ਸੰਧੂ) : ਨੇੜਲੇ ਕਸਬਾ ਮਹਿਲ ਕਲਾਂ ਦੀ ਇੱਕ ਔਰਤ ਦੀ ਲੁਧਿਆਦਾ ਦੇ ਇਕ ਹਸਪਤਾਲ ਵਿੱਚ ਮੌਤ ਹੋ ਗਈ ਹੈ ਅਤੇ ਸ਼ੱਕ ਦੇ ਅਧਾਰ ‘ਤੇ ਉਸਦੇ ਸੈਂਪਲ ਲੈ ਕੇ ਜਾਂਚ ਕਰਵਾਈ ਜਾ ਰਹੀ ਹੈ ਕਿ ਉਕਤ ਔਰਤ ਕਿਤੇ ਕੋਰੋਨਾ ਵਾਇਰਸ ਦੀ ਸ਼ਿਕਾਰ ਤਾਂ ਨਹੀਂ ਹੋਈ। ਮਿਲੀ ਜਾਣਕਾਰੀ ਅਨੁਸਾਰ ਇਹ 52 ਸਾਲਾ ਔਰਤ ਪਿਛਲੇ ਪੰਜ ਛੇ ਦਿਨਾਂ ਤੋਂ ਤੇਜ਼ ਬੁਖਾਰ ਅਤੇ ਸਾਹ ਲੈਣ ਵਿੱਚ ਆਈ ਤਕਲੀਫ ਕਾਰਨ ਲੁਧਿਆਣਾ ਦੇ ਫੌਰਟਿਸ ਹਸਪਤਾਲ ਦਾਖਲ ਸੀ, ਜਿਥੇ ਉਸ ਨੇ ਅੱਜ ਦਮ ਤੋੜ ਦਿੱਤਾ। ਇਸ ਔਰਤ ਦੀ ਮੌਤ ਤੋਂ ਬਾਅਦ ਡੀਸੀ ਲੁਧਿਆਣਾ ਪਰਦੀਪ ਅੱਗਰਵਾਲ ਦੀ ਸਲਾਹ ‘ਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਇਸ ਦੇ ਕੋਵਿਡ-19 ਦੇ ਸੈਂਪਲ ਲੈਣ ਦੀ ਹਦਾਇਤ ਕੀਤੀ ਗਈ। ਡਾਕਟਰਾਂ ਦੀ ਟੀਮ ਨੇ ਇਸ ਔਰਤ ਦੇ ਸੈਪਲ ਲੈ ਲਏ ਹਨ ਤੇ ਰਿਪੋਰਟ ਹਾਲੇ ਆੳਣੀ ਬਾਕੀ ਹੈ। ਉਕਤ ਔਰਤ ਦੀ ਲਾਸ਼ ਲੁਧਿਆਣਾ ਦੇ ਮੁਰਦਾਘਰ ਵਿੱਚ ਹੀ ਰੱਖੀ ਹੋਈ ਹੈ। ਇਸ ਔਰਤ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਬਰਨਾਲਾ ਪ੍ਰਸਾਸ਼ਨ ਵੀ ਹਰਕਤ ਵਿੱਚ ਆ ਗਿਆ ਹੈ ਅਤੇ ਮ੍ਰਿਤਕ ਔਰਤ ਦੀ ਹਿਸਟਰੀ ਫਿਰੋਲਣ ਦੀ ਯਤਨ ਕਰ ਰਿਹਾ ਹੈ।

Real Estate