ਪੰਜਾਬ ਸਰਕਾਰ 10 ਅਪ੍ਰੈਲ ਨੂੰ ਕਰੇਗੀ ਕਰਫਿਊ ਸਬੰਧੀ ਫੈਸਲਾ,

592

 ਕਰੋਨਾ ਦੀ ਸਥਿਤੀ ਦੇ ਮਾਮਲੇ ‘ਤੇ ਸਿਹਤ ਮੰਤਰੀ ਤੇ ਸਿਹਤ ਵਿਭਾਗ ਦੇ ਵੱਖੋ ਵੱਖਰੇ ਵਿਚਾਰ                                          ਚੰਡੀਗੜ, 8 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪੰਜਾਬ ਵਿਚੋਂ ਕਰਫਿਊ ਖਤਮ ਕਰਨਾ ਜਾਂ ਅੱਗੇ ਵਧਾਉਣਾ ਹੈ, ਇਹ ਫੈਸਲਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 10 ਅਪ੍ਰੈਲ ਨੂੰ ਕੈਬਨਿਟ ਦੀ ਬੈਠਕ ਬੁਲਾਈ ਹੈ। ਉਧਰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੰਨ ਰਹੇ ਹਨ ਕਿ ਪੰਜਾਬ ਵਿੱਚ ਕਰੋਨਾ ਤੀਸਰੇ ਚਰਨ ‘ਤੇ ਪੁੱਜ ਚੁਕਿਆ ਹੈ, ਜਦਕਿ ਸਿਹਤ ਵਿਭਾਗ ਦੇ ਡਾਕਟਰ ਕਹਿ ਰਹੇ ਹਨ, ਪੰਜਾਬ ‘ਚ ਕਰੋਨਾ ਦੇ ਤੀਸਰੇ ਚਰਨ ਵਿੱਚ ਪ੍ਰਵੇਸ ਕਰਨ ਵਾਲੀ ਗੱਲ ਸਹੀ ਨਹੀਂ, ਕਿਉਂਕਿ ਹੁਣ ਤੱਕ ਕਰੋਨਾ ਦੇ ਜਿੰਨੇ ਵੀ ਮਰੀਜਾਂ ਦੀ ਰਿਪੋਰਟ ਪਾਜੇਟਿਵ ਆਈ ਹੈ, ਤਕਰੀਬਨ ਉਹਨਾਂ ਸਾਰਿਆਂ ਕੇਸ ਹਿਸਟਰੀ ਪ੍ਰਾਪਤ ਹੋ ਚੁੱਕੀ ਹੈ, ਕਿ ਉਹ ਕਿਸ ਤਰ•ਾਂ ਇਸ ਬਿਮਾਰੀ ਦੀ ਮਾਰ ਹੇਠ ਆਏ ਹਨ, ਸਿਰਫ ਤਿੰਨ ਮਰੀਜ ਨਹੀਂ ਦੱਸ ਸਕੇ ਉਹ ਕਰੋਨਾ ਵਾਇਰਸ ਦੀ ਮਾਰ ਹੇਠ ਕਿਵੇਂ ਆਏ ਹਨ।  ਡਾਕਟਰਾਂ ਦਾ ਮੰਨਣਾ ਹੈ ਕਿ ਪਿਛਲੇ ਦਿਨੀਂ ਆਏ ਜਿਆਦਾਤਰ ਕੇਸ ਜਾਂ ਤਾਂ ਤਬਲੀਗੀ ਜਮਾਤ ਨਾਲ ਸਬੰਧਤ ਹਨ, ਜਾਂ ਫਿਰ ਕਰੋਨਾ ਮਰੀਜਾਂ ਦੇ ਸਿੱਧੇ ਸੰਪਰਕ ਵਿੱਚ ਆਏ ਹਨ, ਇਸ ਲਈ ਪੰਜਾਬ ਵਿੱਚ ਕਮਿਊਨਿਟੀ ਟਰਾਂਸਫਰ ਵਾਲੀ ਕੋਈ ਗੱਲ ਨਹੀਂ ਹੈ ਅਤੇ ਇਸ ਨੂੰ ਕਰੋਨਾ ਦਾ ਤੀਸਰਾ ਚਰਨ ਨਹੀਂ ਮੰਨਿਆ ਜਾ ਸਕਦਾ। ਦੂਸਰੇ ਪਾਸੇ ਸਿਹਤ ਮੰਤਰੀ ਸਿੱਧੂ ਦਾ ਮੰਨਣਾ ਹੈ ਕਿ ਹੁਣ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਐਨ.ਆਰ.ਆਈਜ਼ ਰਾਹੀਂ ਕਰੋਨਾ ਵਾਇਰਸ ਆਉਣ ਦਾ ਦੌਰ ਖਤਮ ਹੋ ਗਿਆ ਹੈ ਅਤੇ ਹੁਣ ਤਾਂ ਸਾਡੇ ਲੋਕ ਇਥੇ ਹੀ ਇਕ ਦੂਸਰੇ ਦੇ ਸੰਪਰਕ ‘ਚ ਆਉਣ ਨਾਲ ਕਰੋਨਾ ਵਾਇਰਸ ਦੀ ਮਾਰ ਹੇਠ ਆ ਰਹੇ ਹਨ, ਜਿਸਨੂੰ ਰੋਕਣਾ ਬਹੁਤ ਜਰੂਰੀ ਹੈ। ਇਸ ਤਰ•ਾਂ ਕਰੋਨਾ ਦੇ ਮਾਮਲੇ ‘ਤੇ ਸਿਹਤ ਮੰਤਰੀ ਅਤੇ ਸਿਹਤ ਵਿਭਾਗ ਦੇ ਡਾਕਟਰਾਂ ਦੀ ਰਾਇ ਵੱਖਰੀ ਵੱਖਰੀ ਹੈ।

 

Real Estate