ਦੁੱਧ ਦੇ ਗਿਲਾਸ ਕਾਰਨ ਪਿਓ –ਪੁੱਤ ਦੀ ਜਾਨ ਗਈ

1607
ਮ੍ਰਿਤਕ ਬਾਪ ਗੁਰਮੁੱਖ ਸਿੰਘ ਅਤੇ ਉਸਦਾ ਪੁੱਤਰ ਜਸਕਰਨ ਸਿੰਘ

ਉਤਰ ਪ੍ਰਦੇਸ ਦੇ ਪੀਲੀਭੀਤ ਜਿਲ੍ਹੇ ‘ਚ ਜਸਕਰਨ ਸਿੰਘ ਨੇ ਆਪਣੇ ਬਾਪ ਗੁਰਮੁੱਖ ਸਿੰਘ ਦੇ ਹਿੱਸਾ ਦਾ ਦੁੱਧ ਕੀ ਪੀ ਲਿਆ । ਬਾਪ ਨੇ ਗੁੱਸੇ ਬੇਕਾਬੂ ਹੋ ਕੇ ਪਹਿਲਾਂ ਪੁੱਤ ਨੂੰ ਗੋਲੀ ਮਾਰੀ ਫਿਰ ਖੁਦਕਸ਼ੀ ਕਰ ਲਈ ।
ਜਿਲ੍ਹੇ ਦੇ ਪੂਰਨਪੁਰ ਇਲਾਕੇ ਦੇ ਲੋਹਨਾ-ਸੋਹਨਾ ਪਿੰਡ ਦਾ ਇਹ ਮਾਮਲਾ ਸੋਮਵਾਰ ਦਾ ਹੈ। ਗੁਰਮੁੱਖ ਸਿੰਘ (52) ਨੇ ਸੋਮਵਾਰ ਨੂੰ ਚੁਬਾਰੇ ਵਿੱਚ ਦੁੱਧ ਮੰਗਵਾਇਆ। 23 ਸਾਲ ਦਾ ਜਵਾਨ ਪੁੱਤ ਜਸਕਰਨ ਸਿੰਘ ਦੁੱਧ ਲੈ ਕੇ ਗਿਆ ਤਾਂ ਗਿਲਾਸ ਵਿੱਚ ਦੁੱਧ ਥੋੜਾ ਘੱਟ ਸੀ । ਇਸ ਗੱਲ ਨੂੰ ਲੈ ਕੇ ਬਾਪ ਨੇ ਪੁੱਤ ਨੂੰ ਬੁਰਾ ਭਲਾ ਕਿਹਾ ਤਾਂ ਮੁੰਡੇ ਨੇ ਅੱਗਿਓ ਜੁਬਾਨ ਲੜਾਉਣੀ ਸੁਰੂ ਕਰ ਦਿੱਤੀ । ਗੁੱਸੇ ‘ਚ ਆਏ ਗੁਰਮੁੱਖ ਸਿੰਘ ਨੇ ਆਪਣੇ ਪੁੱਤਰ ਦੀ ਕੁੱਟਮਾਰ ਕੀਤੀ ਫਿਰ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ ਦਿੱਤੀ ।
ਫਾਇਰ ਦੀ ਆਵਾਜ਼ ਸੁਣ ਕੇ ਗੁਰਮੁੱਖ ਦਾ ਭਰਾ ਅਵਤਾਰ ਸਿੰਘ ਛੱਤ ‘ਤੇ ਆਇਆ ਤਾਂ ਸਾਹਮਣੇ ਭਤੀਜੇ ਦੀ ਲਾਸ਼ ਦੇਖ ਕੇ ਉਸਨੇ ਆਪਣੇ ਭਰਾ ਦੇ ਹੱਥੋਂ ਬੰਦੂਕ ਖੋਹਣ ਦੀ ਕੋਸਿ਼ਸ਼ ਕੀਤੀ । ਗੁਰਮੁੱਖ ਸਿੰਘ ਨੇ ਆਪਣੇ ਭਰਾ ਦੇ ਫਾਇਰ ਮਾਰਿਆ । ਫਾਇਰ ਅਵਤਾਰ ਸਿੰਘ ਦੇ ਪੈਰ ‘ਤੇ ਲੱਗਿਆ। ਉਦੋਂ ਤੱਕ ਪਰਿਵਾਰ ਦੇ ਬਾਕੀ ਲੋਕ ਵੀ ਛੱਤ ‘ਤੇ ਚੜ ਆਏ । ਇਹ ਸਭ ਦੇਖ ਕੇ ਗੁਰਮੁੱਖ ਸਿੰਘ ਨੇ ਆਪਣੀ ਛਾਤੀ ‘ਚ ਗੋਲੀ ਮਾਰ ਲਈ , ਜਿਸ ਕਾਰਨ ਉਸਦੀ ਮੌਤ ਹੋ ਗਈ ।

Real Estate