ਕਰੋਨਾ ਵਾਇਰਸ

1069

ਰੂਪ ਕੰਵਲ ਸਿੱਧੂ
ਅੱਜ ਕੱਲ ਇੱਕ ਬਹੁਤ ਹੀ ਵੱਡੀ ਬਿਮਾਰੀ ਚੱਲ ਰਹੀ ਹੈ ਜਿਸ ਦਾ ਨਾਂਮ ਹੈ ਕਰੋਨਾ ਵਾਇਰਸ । ਇਸ ਬਿਮਾਰੀ ਨੇ ਬਹੁਤ ਸਾਰੇ ਲੋਕਾਂ ਨੂੰ ਮਾਰ ਦਿੱਤਾ ਹੈ । ਕਰੋਨਾ ਵਾਇਰਸ ਦੇ ਨਾਲ਼ ਪੂਰੇ ਦੇਸ਼ ਵਿੱਚ ਲਾੱਕਡਾਓਨ ਹੋ ਗਿਆ ਹੈ ਅਤੇ ਬੱਸਾਂ ਆਦਿ ਬੰਦ ਹਨ ।
ਅਸੀਂ ਕੁੱਝ ਤਰ੍ਹਾਂ ਨਾਲ ਇਸ ਬਿਮਾਰੀ ਨੂੰ ਰੋਕ ਸਕਦੇ ਹਾਂ । ਜਿਵੇਂ : ਬਾਰ-ਬਾਰ ਹੱਥ ਧੋਵੋ । ਆਪਣਾ ਮੂੰਹ ਢੱਕ ਕੇ ਖੰਘੋ ਜਾਂ ਛਿੱਕੋ । ਜਿਹੜਾ ਆਦਮੀ ਬਿਮਾਰ ਹੋ ਉਸ ਕੋਲ ਨਾ ਜਾਓ । ਆਪਣੇ ਘਰੋ ਬਾਹਰ ਨਾ ਜਾਓ । ਹਜੇ ਤੱਕ ਜਿਹਨਾਂ ਦਾ ਪਾਜ਼ੀਟਿਵ ਆਇਆ ਹੈ ਮਤਲਬ ਜੋ ਮਰੀਜ਼ ਹਨ । ਉਹਨਾਂ ਨੂੰ ਠੀਕ ਕਰਦੇ-ਕਰਦੇ ਕੁੱਝ ਡਾਕਟਰਾਂ ਨੂੰ ਕਰੋਨਾ ਹੋ ਗਿਆ ਅਤੇ ਕੁਝ ਮਰ ਗਏ ਹਨ । ਇਹ ਵਾਇਰਸ ਬਹੁਤ ਹੀ ਵੱਧ ਗਿਆ ਹੈ ਇਸ ਲਈ ਘਰਾਂ ਵਿੱਚ ਰਹੋ ।

ਜੇ ਕੋਈ ਕੰਮ ਵਾਸਤੇ ਘਰੋ ਬਾਹਰ ਜਾ ਰਿਹਾ ਹੋ ਜਿਵੇਂ : ਕਾਪੀਆਂ-ਕਿਤਾਬਾਂ ਲੈਣ ਜਾ ਰਹੇ ਹੋ ਤਾਂ ਮਾਸਕ ਪਾਕੇ ਜਾਓ । ਭੀੜ ਵਿੱਚ ਨਾ ਖੜ੍ਹੋ । ਘਰ ਦੇ ਬਾਹਰ ਕੋਈ ਵੀ ਇਨਸਾਨ ਤੋਂ ਦੂਰ ਖੜ੍ਹ ਕੇ ਗੱਲ ਕਰੋ । ਡਾਕਟਰ ਬਹੁਤ ਮਿਹਨਤ ਨਾਲ਼ ਕਰੋਨਾ ਦੇ ਮਰੀਜ਼ ਨੂੰ ਠੀਕ ਕਰ ਰਹੇ ਹਨ ਪਰ ਕੁਝ ਮਰ ਗਏ ਹਨ । ਬਲਦੇਵ ਸਿੰਘ ਬਾਹਰੋ ਆਇਆ ਸੀ । ਉਸ ਨੂੰ ਕਰੋਨਾ ਸੀ । ਉਸ ਤੋਂ ਬਹੁਤ ਸਾਰੇ ਲੋਕਾਂ ਨੂੰ ਕਰੋਨਾ ਵਾਇਰਸ ਹੋ ਗਿਆ । ਕਿਸੇ ਬਾਹਰ ਵਾਲ਼ੇ ਆਦਮੀ ਨਾਲ਼ ਹੱਥ ਨਾ ਮਿਲਾਓ ।

ਆਪਣਾ ਧਿਆਨ ਰੱਖੋ ।

Real Estate