ਕਰੋਨਾ ਵਾਇਰਸ ਦੇ ਟੈਸਟ ਹੁਣ ਹੋਣਗੇ ਬਿਲਕੁੱਲ ਮੁਫਤ

1024

ਚੰਡੀਗੜ, 8 ਅਪ੍ਰੈਲ (ਜਗਸੀਰ ਸਿੰਘ ਸੰਧੂ) : ਕਰੋਨਾ ਵਾਇਰਸ ਦੇ ਟੈਸਟ ਹੁਣ ਬਿਲਕੱਲ ਮੁਫਤ ਕੀਤੇ ਜਾਣਗੇ ਅਤੇ ਕੋਈ ਪ੍ਰਾਈਵੇਟ ਲੈਬਾਰਟੀ ਵੀ ਹੁਣ ਫੀਸ ਨਹੀਂ ਲੈ ਸਕੇਗੀ। ਭਾਰਤ ਦੀ ਸਰਬਉਚ ਅਦਾਲਤ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ ਕਿ ਕਰੋਨਾ ਵਾਇਰਸ ਦੇ ਟੈਸਟ ਬਿਲਕੁਲ ਮੁਫਤ ਕੀਤੇ ਜਾਣ, ਸਰਕਾਰੀ ਜਾਂ ਗੈਰ ਸਰਕਾਰੀ ਕਿਸੇ ਵੀ ਲੈਬਾਰਟੀ ਵੱਲੋਂ ਇਹਨਾਂ ਟੈਸਟਾਂ ਦੀ ਕੋਈ ਫੀਸ ਨਾ ਲਈ ਜਾਵੇ। ਵਰਨਣਯੋਗ ਹੈ ਕਿ ਕਰੋਨਾਵਾਇਰਸ ਦੇ ਟੈਸਟ ਕਾਫੀ ਮਹਿੰਗੇ ਦੱਸੇ ਜਾ ਰਹੇ ਹਨ ਅਤੇ ਚਰਚਾ ਅਨੁਸਾਰ ਇੱਕ ਟੈਸਟ ਚਾਰ ਹਜਾਰ ਰੁਪਏ ਵਿੱਚ ਪੈਂਦਾ ਹੈ। ਕਰੋਨਾ ਦੀ ਇਸ ਮਹਾਂਮਾਰੀ ਵਿੱਚ ਘਿਰੇ ਲੋਕਾਂ ਨੂੰ ਰਾਹਤ ਦੇਣ ਮਾਨਯੋਗ ਸੁਪਰੀਮ ਕੋਰਟ ਖੁਦ ਅੱਗੇ ਆਈ ਹੈ ਅਤੇ ਇਹ ਫੈਸਲਾ ਸੁਣਾਇਆ ਹੈ ਕਿ ਕਰੋਨਾ ਵਾਇਰਸ ਨਾਲ ਸਬੰਧਤ ਸਾਰੇ ਟੈਸਟ, ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀਆਂ ਲੈਬਾਰਟੀਆਂ ਵੱਲੋਂ ਮੁਫ਼ਤ ਕੀਤੇ ਜਾਣ ਅਤੇ ਕਿਸੇ ਵੀ ਮਰੀਜ ਕੋਲੋਂ ਕੋਈ ਫੀਸ ਨਾ ਵਸੂਲੀ ਜਾਵੇ।

Real Estate