ਉਘੇ ਨਾਵਲਕਾਰ ਓਮ ਪ੍ਰਕਾਸ਼ ਗਾਸੋ ਦੇ 88ਵੇਂ ਜਨਮ ਦਿਨ ‘ਤੇ ਵਿਸ਼ੇਸ਼

505

  ਸਾਹਿਤਕ – ਦਿਸਹੱਦੇ ਦੀ ਦਾਸਤਾਂ
ਨੌ ਅਪ੍ਰੈਲ ਉੱਨੀ ਸੌ ਤੇਤੀ ਨੂੰ ਬੀਤ ਗਿਆ ਸਤਾਸੀ ਵਰ•ੇ ਹੋ ਚੁੱਕੇ ਹਨ। ਕਿਹਾ ਜਾਂਦਾ ਹੈ ਕਿ ਜਨਮ ਹੀ ਜੀਵਨ ਦਾ ਆਰੰਭ ਹੁੰਦਾ ਹੈ। ਵਿਦਰੋਹੀ ਸਤਰਾਂ ਦੇ ਸਫ਼ਰ ਵਾਂਗ ਜਿਉਣ ਵਾਲੇ ਸ਼੍ਰੋਮਣੀ ਨਾਵਲਕਾਰ ਓਪ ਪ੍ਰਕਾਸ ਗਾਸੋ ਦਾ ਇਸ ਦਿਨ ਜਨਮ ਹੋਇਆ ਸੀ। ਅੱਜ ਨੌ ਅਪ੍ਰੈਲ ਦੋ ਹਜਾਰ ਵੀਹ ਹੈ ਅਤੇ ਪੰਜਾਬੀ ਨਾਵਲ ਸੰਸਾਰ ਦੇ ਇਸ ਨਾਵਲਕਾਰ ਦਾ ਇਹ ਅਠਾਸੀਵਾਂ ਜਨਮ ਦਿਨ ਹੈ। ਜਦੋਂ ਮੈਂ ਆਪਣੇ ਮੋਬਾਇਲ ‘ਤੇ ਇਸ ਭਲੇ ਪੁਰਸ਼ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਕਰੋਨਾ ਕਾਰਨ ਲੱਗੇ ਕਰਫਿਊ ਵਿੱਚ ਸਹਿਮੇ ਅਵਾਮ ਲਈ ਸ਼ੁਭ ਭਾਵਨਾਵਾਂ ਦੀ ਮੰਗ ਕੀਤੀ ਤਾਂ ਬਾਪੂ ਗਾਸੋ ਚਾਅ ਮੱਤਾ ਇੰਜ ਬੋਲਿਆ, ”ਵੇਖ ਬਈ ਜਗਸੀਰ ਪੁੱਤਰਾ! ਮੈਂ ਤਾਂ ਆਪਣੀ ਉਮਰ ਨੂੰ ਸਮਰੱਥਾ ਤੇ ਸੰਘਰਸ਼ ਦੇ ਲੜ ਲਾ ਕੇ ਰੱਖਿਆ ਹੋਇਆ ਹੈ, ਪਰ ਇਹ ਕਰੋਨਾ-ਕਰੂਨਾ ਕੇਹੜਾ ਐ, ਇਹ ਤਾਂ ਇਨਸਾਨ ਆਪਣੀਆਂ ਕੀਤੀਆਂ ਗਲਤੀਆਂ ਦੀ ਸਜ਼ਾ ਭੁਗਤ ਰਿਹੈ” ਇਸ ਉਪਰੰਤ ਥੋੜਾ ਰੁਕ ਕੇ ਬਾਪੂ ਗਾਸੋ ਨੇ ਆਪਣੇ ਸਾਹਿਤਕ ਸਫ਼ਰ ਦੀ ਗੱਲ ਕਰਦਿਆਂ ਕਿਹਾ ‘ਸ਼ੇਰਾ! ਆਪਣੇ ਜੀਵਨ ਦਾ ਕੋਈ ਨੇਕ ਮਕਸਦ ਤੇ ਟੀਚਾ ਮਿੱਥ ਕੇ ਜਿਉਣਾ ਹੀ ਅਸਲੀ ਜਿੰਦਗੀ ਹੁੰਦੀ ਐ, ਮੈਂ ਤੀਹ ਚਾਲੀ ਹਜਾਰ ਪੰਜਾਬੀ ਸਾਹਿਤ ਅਤੇ ਪੰਜਾਬੀ ਭਾਸ਼ਾ ਲਈ ਪਾਠਕ ਪੈਦਾ ਕਰਨ ਹਿੱਤ ਪਿਛਲੇ ਚਾਰ ਦਹਾਕੇ ਪ੍ਰਯੋਗ ਕਰ ਚੁੱਕਿਆ ਹਾਂ, ਹੁਣ ਆਹ ਆਪਣੀ ਤਰਵੰਜਵੀਂ ਪੁਸਤਕ ‘ਵਿਦਰੋਹੀ ਸਤਰਾਂ ਦਾ ਸਫ਼ਰ’ ਨਾਵਲ ਰੂਪ ਵਿੱਚ ਪ੍ਰਕਾਸ਼ਿਤ ਹੋ ਰਹੀ ਹੈ। ਇਸ ਨਾਵਲ ਲਈ ਪਾਠਕ ਪੈਦਾ ਕਰਨ ਹਿੱਤ ਸੈਂਕੜੇ ਦਰ-ਦਰਵਾਜਿਆਂ ਤੱਕ ਪੁੱਜਾਂਗਾ, ਉਹਨਾਂ ਦਰ-ਦਰਵਾਜਿਆਂ ਤੋਂ ਮੈਨੂੰ ਸੁਨੇਹ, ਸਤਿਕਾਰ ਅਤੇ ਸਾਧਨ ਪ੍ਰਾਪਤ ਹੁੰਦਾ ਹੈ। ਸਮਾਜ ਸਾਹਿਤਕਾਰ ਨੂੰ ਸਨਮਾਨਿਤ ਵਿਅਕਤੀ ਵੱਜੋਂ ਮਾਨਤਾ ਦਿੰਦਾ ਹੈ, ਪਰ ਘਸਮੈਲੇ-ਘਸਮੈਲੀਆਂ ਰਚਨਾਵਾਂ ਦੇ ਰਚਨਾਕਾਰਾਂ ਬਾਰੇ ਮੈਨੂੰ ਕੁੱਝ ਕਹਿਣ ਦਾ ਹੱਕ ਪ੍ਰਾਪਤ ਨਹੀਂ। ਮੈਨੂੰ ਤਾਂ ਮੇਰੇ ਪਾਠਕ ਮੋਢਿਆਂ ‘ਤੇ ਚੁੱਕ ਲੈਂਦੇ ਹਨ। ਉਹ ਤਾਂ ਮੇਰੀ ਨਵੀਂ ਪੁਸਤਕ ਦੀ ਉਡੀਕ ਕਰਦੇ ਸਦਾ ਹੀ ਉਡੀਕਵਾਨ ਬਣੇ ਰਹਿੰਦੇ ਹਨ।
ਬੜੀ ਸਪੱਸਟ, ਸਹਿਜ, ਸੁਭਾਵਿਕ, ਸੁਖਾਲੀ ਅਤੇ ਸੁਖਦਾਇਕ ਗੱਲ ਇਹ ਹੈ ਕਿ ਮੈਨੂੰ ਤਾਂ ਨਵੇਂ ਤੋਂ ਨਵੇਂ ਦਿਸਹੱਦੇ ਤੱਕ ਪੁੱਜਣ ਲਈ ਹਰ ਸਮੇਂ ਕੋਈ ਨਾ ਕੋਈ ਪੁਰਸ਼ਾਰਥ ਪ੍ਰੇਰਿਤ ਕਰਦਾ ਰਹਿੰਦਾ ਹੈ। ਮੈਂ ਤਾਂ ਆਪਣੀ ਜਿੰਦਗੀ ਦੇ ਅਠਾਸੀਵੇਂ ਵਰ•ੇ ਨੂੰ ਵਰਦਾਨ ਵਾਂਗ ਕਬੂਲ ਕਰਦਾ ਹੋਇਆ ਪੁਰਸ਼ਾਰਥ ਨੂੰ ਪ੍ਰਮਾਤਮਾ ਸਮਝਦਾ ਹਾਂ। ਬਾਪੂ ਗਾਸੋ ਦੀ ਗੱਲਾਂ ਵਿਚਲਾ ਜ਼ੋਸ ਦੇਖਦਿਆਂ ਮੇਰੇ ਧੁਰ ਅੰਦਰੋਂ ਪ੍ਰਮਾਤਮਾ ਅੱਗੇ ਦੁਆ ਨਿਕਲਦੀ ਹੈ ਕਿ ਪੰਜਾਬੀ ਸਾਹਿਤ ਦੇ ਇਸ ਲਾਡਲੇ ਨੂੰ ਸਦਾ ਇਸੇ ਤਰ•ਾਂ ਜਵਾਨੀ ਚੜੀ ਰਹੇ ਅਤੇ ਪੰਜਾਬੀਅਤ ਦਾ ਇਹ ਮਾਣਮੱਤਾ ਆਸ਼ਕ ਸਦਾ ਆਪਣੀਆਂ ਮਹਿਕਾਂ ਇਸੇ ਤਰ•ਾਂ ਬਿਖੇਰਦਾ ਰਹੇ।   

                                                                                                     ਜਗਸੀਰ ਸਿੰਘ ਸੰਧੂ

Real Estate