ਪੰਜਾਬ ‘ਚ ਕਰੋਨਾ ਦੇ ਮਰੀਜਾਂ ਦੀ ਗਿਣਤੀ 99 ਹੋਈ, 8 ਮੌਤਾਂ 14 ਮਰੀਜ ਠੀਕ ਵੀ ਹੋ

ਹੁਣ ਤੱਕ ਆਏ 2559 ਸ਼ੱਕੀ ਮਾਮਲਿਆਂ ਵਿਚੋਂ 2204 ਮਰੀਜਾਂ ਦੀ ਰਿਪੋਰਟ ਨੈਗੇਟਿਵ ਆਈ
ਚੰਡੀਗੜ, 7 ਅਪ੍ਰੈਲ (ਜਗਸੀਰ ਸਿੰਘ ਸੰਧੂ) : ਸਰਕਾਰੀ ਤੌਰ ‘ਤੇ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਕੁੱਲ 99 ਕੇਸ ਪਾਜੇਟਿਵ ਪਾਏ ਗਏ, ਕਰੋਨਾ ਵਾਇਰਸ ਨਾਲ ਪੰਜਾਬ ਵਿੱਚ ਹੁਣ ਤੱਕ 8 ਮੌਤਾਂ ਹੋ ਚੁੱਕੀਆਂ ਹਨ, ਜਦਕਿ 14 ਮਰੀਜ ਠੀਕ ਵੀ ਹੋਏ ਹਨ।  ਪੰਜਾਬ ਵਿੱਚ ਹੁਣ ਤੱਕ ਕਰੋਨਾ ਵਾਇਰਸ ਦੇ 2559 ਸ਼ੱਕੀ ਮਾਮਲਿਆਂ ਦੇ ਨਮੂਨੇ ਜਾਂਚ ਨੂੰ ਭੇਜੇ ਗਏ ਹਨ, ਜਿਹਨਾਂ ਵਿਚੋਂ 2204 ਮਰੀਜਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ, 256 ਨਮੂਨਿਆਂ ਦੀ ਜਾਂਚ ਰਿਪੋਰਟ ਅਜੇ ਆਉਣੀ ਹੈ। ਆਈਆਂ ਜਾਂਚ ਰਿਪੋਰਟਾਂ ਮੁਤਾਬਿਕ ਕਰੋਨਾ ਵਾਇਰਸ ਨਾਲ 99 ਮਰੀਜ ਪੀੜਤ ਪਾਏ ਹਨ, ਜਿਹਨਾਂ ਵਿੱਚ 2 ਮਰੀਜਾਂ ਦੀ ਹਲਾਤ ਗੰਭੀਰ ਹੈ, ਜਦਕਿ ਜਿਆਦਾ ਗੰਭੀਰ ਹਾਲਤ ਵਾਲਾ 1 ਮਰੀਜ ਇਸ ਸਮੇਂ ਵੈਂਟੀਲੇਟਰ ‘ਤੇ ਹੈ। ਮੋਹਾਲੀ ਦੇ ਜੇਹੜੇ 7 ਮਰੀਜ ਅਤੇ ਪਠਾਨਕੋਟ ਦੇ ਇੱਕ ਮਰੀਜ ਦੀ ਰਿਪੋਰਟ ਕਰੋਨਾ ਪਾਜੇਟਿਵ ਆਈ, ਉਹ ਕਿਸੇ ਦੂਸਰੇ ਮਰੀਜ ਦੇ ਸੰਪਰਕ ਵਿੱਚ ਆਉਣ ਕਰਕੇ ਕਰੋਨਾ ਗ੍ਰਸਤ ਹੋਏ ਹਨ, ਜਦਕਿ ਮਾਨਸਾ ਦੇ 2 ਮਰੀਜ ਅਤੇ ਮੋਗਾ ਦਾ ਇੱਕ ਮਰੀਜ ਦਿੱਲੀ ਦੀ ਤਬਲੀਗੀ ਜਮਾਤ ਨਾਲ ਸਬੰਧਿਤ ਹੈ। ਅੰਮ੍ਰਿਤਸਰ ਤੋਂ ਜੇਹੜੇ 1 ਮਰੀਜ ਦੀ ਰਿਪੋਰਟ ਕਰੋਨਾ ਪਾਜੇਟਿਵ ਆਈ ਹੈ, ਉਸ ਬਾਰੇ ਅਜੇ ਕੁੱਝ ਪਤਾ ਨਹੀਂ ਲੱਗ ਸਕਿਆ ਕਿ ਉਸ ਨੂੰ ਇਹ ਕਰੋਨਾ ਦੀ ਲਾਗ ਕਿਥੋ ਲੱਗੀ ਹੈ।

ਪੰਜਾਬ ਦੇ ਜ਼ਿਲ•ੇਵਾਰ ਹੁਣ ਤੱਕ ਦੀ ਸਥਿਤੀ ਇਸ ਤਰ•ਾਂ ਹੈ। ਸਭ ਤੋਂ ਵੱਧ ਮੋਹਾਲੀ ਵਿੱਚ 26 ਕੇਸ ਪਾਜਿਟਿਵ ਪਾਏ ਗਏ, ਜਦਕਿ 1 ਵਿਅਕਤੀ ਦੀ ਮੌਤ ਹੋਈ ਹੈ ਅਤੇ 5 ਮਰੀਜ਼ ਠੀਕ ਵੀ ਹੋਏ ਹਨ। ਜਿਲ•ਾ ਨਵਾਂ ਸਹਿਰ ਵਿੱਚ 19 ਕੇਸ ਪਾਜਿਟਿਵ ਪਾਏ ਗਏ ਅਤੇ 8 ਮਰੀਜ਼ ਠੀਕ ਵੀ ਹੋਏ ਹਨ, ਜਦਕਿ 1 ਵਿਅਕਤੀ ਦੀ ਕਰੋਨਾ ਨਾਲ ਮੌਤ ਹੋਈ ਹੈ। ਅੰਮ੍ਰਿਤਸਰ ਵਿੱਚ 10 ਕੇਸ ਪਾਜਿਟਿਵ ਪਾਏ ਗਏ ਹਨ, ਜਦਕਿ 2 ਵਿਅਕਤੀ ਦੀ ਮੌਤ ਹੋਈ ਹੈ। ਲੁਧਿਆਣਾ ਵਿੱਚ 6 ਕੇਸ ਪਾਜਿਟਿਵ ਪਾਏ ਹਨ, ਜਦਕਿ 2 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹੁਸਿਆਰਪੁਰ ਵਿੱਚ 7 ਕੇਸ ਪਾਜਿਟਿਵ ਪਾਏ ਗਏ, ਜਦਕਿ 1 ਵਿਅਕਤੀ ਦੀ ਮੌਤ ਹੋਈ ਹੈ, ਜਦਕਿ 1 ਮਰੀਜ ਠੀਕ ਵੀ ਹੋਇਆ ਹੈ। ਜਲੰਧਰ ਵਿੱਚ 6 ਕੇਸ ਪਾਜਿਟਿਵ ਪਾਏ ਗਏ ਹਨ। ਮਾਨਸਾ ਜਿਲੇ ਵਿੱਚ 5 ਕੇਸ ਪਾਜੇਟਿਵ ਪਾਏ ਹਨ ਅਤੇ ਮੋਗਾ ਵਿੱਚ 4 ਕੇਸ ਪਾਜੇਟਿਵ ਪਾਏ ਹਨ। ਰੋਪੜ ਵਿੱਚ 3 ਕੇਸ ਪਾਜੇਟਿਵ ਪਾਏ ਗਏ ਹਨ ਅਤੇ ਫਤਿਹਗੜ• ਸਾਹਿਬ ਵਿਚ 2 ਕੇਸ ਪਾਜੇਟਿਵ ਆਏ ਹਨ। ਪਟਿਆਲਾ ਵਿੱਚ 1 ਕੇਸ ਪਾਜਿਟਿਵ ਪਾਇਆ ਗਿਆ ਹੈ। ਫਰੀਦਕੋਟ ਵਿੱਚ 1 ਕੇਸ ਪਾਜੇਟਿਵ ਪਾਇਆ ਗਿਆ, ਬਰਨਾਲਾ ਵਿੱਚ ਵੀ 1 ਕੇਸ ਪਾਜੇਟਿਵ ਆਇਆ ਹੈ ਅਤੇ ਕਪੂਰਥਲਾ ਵਿੱਚ ਵੀ 1 ਕੇਸ ਪਾਜੇਟਿਵ ਪਾਇਆ ਗਿਆ ਹੈ।

Real Estate