ਪੰਜਾਬ ‘ਚ ਇੱਕੋ ਦਿਨ ਵਿੱਚ ਹੀ 10 ਨਵੇਂ ਕੇਸ ਆਉਣ ਨਾਲ ਕਰੋਨਾ ਦੇ ਮਰੀਜਾਂ ਦੀ ਗਿਣਤੀ ਵਧ ਕੇ 89 ਹੋਈ

669

24 ਘੰਟਿਆਂ ਅੰਦਰ ਥਾਣਿਆਂ ‘ਚ ਰਿਪੋਰਟ ਨਾ ਕਰਨ ਵਾਲੇ ਜਮਾਤੀਆਂ ਖਿਲਾਫ ਹੋਣਗੇ ਪਰਚੇ ਦਰਜ
ਚੰਡੀਗੜ, 7 ਅਪ੍ਰੈਲ (ਜਗਸੀਰ ਸਿੰਘ ਸੰਧੂ) :ਪਿਛਲੇ 24 ਘੰਟਿਆਂ ਦੌਰਾਨ ਪੰਜਾਬ ‘ਚ ਕੋਰੋਨਾਵਾਇਰਸ ਦੇ 10 ਨਵੇਂ ਮਰੀਜ਼ ਆਉਣ ਨਾਲ ਪੰਜਾਬ ਦੇ ਲੋਕਾਂ ਅਤੇ ਸਰਕਾਰ ਦੀਆਂ ਚਿੰਤਾਵਾਂ ਵਧ ਗਈਆਂ। ਇੱਕੋ ਦਿਨ ਵਿੱਚ ਹੀ 10 ਨਵੇਂ ਕੇਸ ਆਉਣ ਨਾਲ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 89 ਤੱਕ ਪਹੁੰਚ ਗਈ ਹੈ। ਕੱਲ ਸ਼ਾਮ ਤੋਂ ਬਾਅਦ ਆਏ 10 ਨਵੇਂ ਕੇਸਾਂ ਵਿੱਚੋਂ ਇੱਕਲੇ ਮੋਹਾਲੀ ਦੀ ਡੇਰਾਬੱਸੀ ਤਹਿਸੀਲ ਦੇ ਪਿੰਡ ਜਵਾਰਪੁਰ ਵਿੱਚੋਂ ਹੀ ਸੱਤ ਮਰੀਜ਼ ਕਰੋਨਾ ਪੌਜ਼ੇਟਿਵ ਆਏ ਹਨ। ਇਸ ਨਾਲ ਮੋਹਾਲੀ ਜਿਲੇ ਵਿੱਚ ਕਰੋਨਾ ਵਾਇਰਸ ਦੇ ਮਰੀਜਾਂ ਦੀ ਕੁੱਲ ਗਿਣਤੀ 26 ਹੋ ਗਈ ਹੈ। ਉੱਧਰ ਮਾਨਸਾ ‘ਚ ਤਬਲੀਗੀ ਜਮਾਤੀ ਦੀ ਪਤਨੀ ਸਮੇਤ ਦੋ ਲੋਕ ਹੋਰ ਪੌਜ਼ੇਟਿਵ ਪਾਏ ਗਏ ਹਨ। ਮਾਨਸਾ ‘ਚ ਤਿੰਨ ਜਮਾਤੀ ਪਹਿਲਾਂ ਤੋਂ ਹੀ ਹਸਪਤਾਲ ‘ਚ ਹਨ। ਪਿਛਲੇ ਦਿਨੀਂ ਕਰੋਨਾ ਵਾਇਰਸ ਨਾਲ ਮਰਨ ਵਾਲੀ ਪਠਾਨਕੋਟ ਦੀ ਔਰਤ ਦੇ 77 ਸਾਲਾ ਪਤੀ ਦੀ ਵੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਕਰੋਨਾ ਵਾਇਰਸ ਪੰਜਾਬ ਦੇ ਕੁੱਲ 22 ਜਿਲਿਆਂ ਵਿੱਚੋਂ 14 ਜਿਲਿਆਂ ਵਿੱਚ ਆਪਣੇ ਪੈਰ ਪਸਾਰ ਚੁੱਕਿਆ ਹੈ। ਪੰਜਾਬ ਦੇ ਵਿਸੇਸ ਸਕੱਤਰ ਕੇ.ਬੀ.ਐਸ ਸਿੱਧੂ ਵੱਲੋਂ ਟਵਿੱਟਰ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਿਕ ਦਿੱਲੀ ਵਿਖੇ ਤਬਲੀਗੀ ਜਮਾਤ ਵਿੱਚ ਭਾਗ ਲੈਣ ਵਾਲੇ 406 ਵਿਅਕਤੀਆਂ ਦੇ ਸੈਂਪਲ ਲਏ ਹਨ, ਜਿਹਨਾਂ ਵਿਚੋਂ 276 ਦੇ ਟੈਸਟ ਨੈਗੇਟਿਵ ਆਏ ਹਨ ਅਤੇ 119 ਟੈਸਟਾਂ ਦੀ ਰਿਪੋਰਟ ਅਜੇ ਆਉਣੀ ਹੈ।  ਉਧਰ ਪੰਜਾਬ ਦੇ ਸਿਹਤ ਵਿਭਾਗ ਵੱਲੋਂ 24 ਘੰਟੇ ਦਾ ਅਲਟੀਮੇਟਮ ਜਾਰੀ ਕੀਤੀ ਗਿਆ ਹੈ ਕਿ ਦਿੱਲੀ ਦੀ ਤਬਲੀਗੀ ਜਮਾਤ ਦੇ ਮਰਕਜ਼ ਵਿੱਚ ਸਾਮਲ ਹੋਏ ਜੇਹੜੇ ਵੀ ਵਿਅਕਤੀ ਪੰਜਾਬ ਅੰਦਰ ਲੁੱਕੇ ਹੋਏ ਹਨ, ਉਹ ਲੋਕ ਖੁਦ ਨਜ਼ਦੀਕੀ ਥਾਣਿਆਂ ਨੂੰ ਸੂਚਿਤ ਕਰਨ, ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹਨਾਂ ‘ਤੇ ਅਪਰਾਧਿਕ ਮੁਕੱਦਮੇ ਦਰਜ ਕੀਤੇ ਜਾ ਸਕਦੇ ਹਨ।

Real Estate