ਜੈਪੁਰ- ਜ਼ਜਬੇ ਨੂੰ ਸਲਾਮ- ਹਸਪਤਾਲ ‘ਚ ਤਾਇਨਾਤ ਰਿਹਾ – ਮਾਂ ਦੀਆਂ ਅੰਤਿਮ ਰਸਮਾਂ ਵੀਡਿਓ ਕਾਲ ‘ਤੇ ਦੇਖੀਆਂ

1136

ਕਰੋਨਾ ਦੌਰਾਨ ਦੁਨੀਆਂ ਦੇ ਬਹੁਤ ਸਾਰੇ ਪੱਖ ਅਤੇ ਦੁੱਖ ਸਾਹਮਣੇ ਆ ਰਹੇ ਹਨ। ਰਾਜਸਥਾਨ ਦੇ ਪਿੰਡ ਰਾਨੌਲੀ ਦਾ ਨਿਵਾਸੀ ਰਾਮ ਮੂਰਤੀ ਮੀਣਾ , ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਦੇ ਆਇਸੋਲੇਸ਼ਨ ਦੇ ਆਈਸੀਯੂ ਦਾ ਇੰਚਾਰਜ ਹੈ। ਬੀਤੇ ਦਿਨੀ ਉਸਦੀ ਮਾਤਾ ਦਾ ਦੇਹਾਂਤ ਹੋ ਗਿਆ , ਉਹ ਆਪਣੀ ਮਾਂ ਦੀ ਅੰਤਿਮ ਰਸਮਾਂ ਵਿੱਚ ਸ਼ਾਮਿਲ ਨਹੀਂ ਹੋ ਸਕਿਆ। ਨਾ ਅੰਤਿਮ ਸਸਕਾਰ ਕਰ ਸਕਿਆ ਨਾ ਭਰਾਵਾਂ ਨਾਲ ਮਿਲ ਮਾਂ ਨੂੰ ਮੋਢਾ ਦੇ ਸਕਿਆ। ਉਸਨੇ ਮੋਬਾਈਲ ਫੋਨ ਤੋਂ ਵੀਡਿਓ ਕਾਲ ਦੇ ਜ਼ਰੀਏ ਹੀ ਮਾਂ ਦੇ ਅੰਤਿਮ ਦਰਸ਼ਨ ਕੀਤੇ।
ਰਾਮ ਮੂਰਤੀ ਦੇ ਭਰਾ ਭਰਤ ਲਾਲ ਮੀਣਾ ,ਜੋ ਇੱਕ ਅਧਿਆਪਕ ਹਨ ਨੇ ਦੱਸਿਆ ਕਿ ਰਾਮ ਮੂਰਤੀ ਜੈਪੁਰ ਦੇ ਹਸਪਤਾਲ ‘ਚ ਆਈਸੀਯੂ ਦਾ ਨਰਸਿੰਗ ਇੰਚਾਰਜ ਹੈ, ਜਿੰਮੇਵਾਰੀ ਅਜਿਹੀ ਹੈ ਕਿ ਮਾਂ ਦੀ ਮੌਤ ਕਾਰਨ ਵੀ ਪਿੰਡ ਨਹੀਂ ਆ ਸਕਿਆ ਬਲਕਿ ਹਸਪਤਾਲ ਵਿੱਚ ਹੀ ਮਰੀਜਾਂ ‘ਚ ਸੇਵਾ ਵਿੱਚ ਜੁਟਿਆ ਰਿਹਾ।
ਜਿ਼ਕਰਯੋਗ ਹੈ ਕਿ ਕਰੋਨਾ ਦੇ ਪਾਜੀਟਿਵ ਮਰੀਜਾਂ ਨੂੰ ਕੋਈ ਵੀ ਨਹੀਂ ਛੱਡ ਸਕਦਾ। ਰਾਮ ਮੂਰਤੀ ਦੇ ਬਾਪ ਰਾਮ ਲਾਲ ਪਟੇਲ ਨੇ ਕਿਹਾ , ‘ ਤੁਸੀ ਕਰੋਨਾ ਦੇ ਮਰੀਜ਼ਾਂ ਦੀ ਦੇਖ ਭਾਲ ਕਰੋ , ਘਰ ਵਿੱਚ ਬਾਕੀ ਸਾਰਾ ਪਰਿਵਾਰ ਹੈ। ਤੁਸੀ ਬਿਨਾ ਅਫ਼ਸੋਸ ਕੀਤੇ ਆਪਣੀ ਡਿਊਟੀ ਕਰਨੀ ਹੈ।
ਰਾਮ ਮੂਰਤੀ ਨੇ ਕਿਹਾ ਪਰਿਵਾਰ ਵੱਲੋਂ ਮਿਲੇ ਹੌਸਲੇ ਨਾਲ ਮੇਰੀ ਹਿੰਮਤ ਹੋਰ ਵੱਧ ਗਈ ਅਤੇ ਮੈਂ ਹੁਣ ਮਰੀਜ਼ਾਂ ਦੀ ਹੋਰ ਤਨਦੇਹੀ ਨਾਲ ਦੇਖ ਭਾਲ ਕਰ ਰਿਹਾ ਹਾਂ।

Real Estate