ਲੌਕ ਡਾਊਨ ‘ਚ ਫਾਇਰ ਕਰਨ ਵਾਲੀ ਭਾਜਪਾ ਆਗੂ ‘ਤੇ ਯੂ.ਪੀ ਪੁਲਸ ਵੱਲੋਂ ਪਰਚਾ ਦਰਜ

1287

ਬਲਰਾਮਪੁਰ/ਯੂ.ਪੀ, 5 ਅਪ੍ਰੈਲ (ਪੰਜਾਬੀ ਨਿਊਜ਼ ਆਨਲਾਇਨ) : ਸੂਬਿਆਂ  ਉਤਰ ਪ੍ਰਦੇਸ ਦੇ ਬਲਰਾਮਪੁਰ ਜਿਲੇ ‘ਚ ਭਾਰਤੀ ਜਨਤਾ ਪਾਰਟੀ ਦੇ ਮਹਿਲਾ ਮੋਰਚੇ ਦੀ ਪ੍ਰਧਾਨ ਦੇ ਖਿਲਾਫ ਲੌਕ ਡਾਊਟ ਦੇ ਦੌਰਾਨ ਹਵਾਈ ਫਾਇਰਿੰਗ ਕਰਨ ਦੇ ਦੋਸ਼ ਤਹਿਤ ਪੁਲਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 5 ਅਪ੍ਰੈਲ ਰਾਤ 9 ਵਜੇ ਤੋਂ ਲੈ ਕੇ ਨੌ ਮਿੰਟ ਲਈ ਘਰਾਂ ਦੀਆਂ ਲਾਇਟਾਂ ਬੰਦ ਕਰਕੇ ਘਰਾਂ ਦੇ ਅੱਗੇ ਅਤੇ ਬਨੇਰਿਆਂ ‘ਤ ਦੀਵੇ ਜਗਾਉਣ ਦੇ ਸੱਦੇ ਦੌਰਾਨ ਮੰਜੂ ਤਿਵਾੜੀ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ। ਇਸ ਸਬੰਧੀ ਪੁਲਸ ਅਧਿਕਾਰੀ ਅਰਵਿੰਦ ਮਿਸ਼ਰਾ ਨੇ ਦੱਸਿਆ ਕਿ ਦੇਰ ਰਾਤ ਭਾਜਪਾ ਦੇ ਮਹਿਲਾ ਮੋਰਚੇ ਦੀ ਜ਼ਿਲ•ਾ ਪ੍ਰਧਾਨ  ਮੰਜੂ ਤਿਵਾੜੀ ਵੱਲੋਂ ਹਵਾਈ ਫਾਇਰਿੰਗ ਕੀਤੇ ਜਾਣ ਦਾ ਵਿਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਪੁਲਸ ਨੇ ਥਾਣਾ ਕੋਤਵਾਲੀ ਵਿੱਚ ਮੰਜੂ ਤਿਵਾੜੀ ਦੇ ਖਿਲਾਫ ਵਿਸਫੋਟਕ ਸਮੱਗਰੀ ਦਾ ਗਲਤ ਇਸਤੇਮਾਲ ਕਰਨ ਸਬੰਧੀ ਮੁਕੱਦਮਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ। ਉਧਰ ਪਤਾ ਲੱਗਿਆ ਹੈ ਕਿ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਦਅ ਭਾਜਪਾ ਨੇ ਮੰਜੂ ਤਿਵਾੜੀ ਨੂੰ ਮਹਿਲਾ ਮੋਰਚੇ ਦੇ ਜਿਲ•ਾ ਪ੍ਰਧਾਨ ਵਾਲੇ ਆਹੁਦੇ ਤੋਂ ਫਾਰਗ ਕਰ ਦਿੱਤਾ ਹੈ। ਦੂਸਰੇ ਮੰਜੂ ਤਿਵਾੜੀ ਨੇ ਆਪਣੀ ਗਲਤੀ ਨੂੰ ਸਵੀਕਾਰ ਕਰਦਿਆਂ ਇਸ ਮਾਮਲੇ ‘ਤੇ ਕਿਹਾ ਹੈ ਕਿ ਸ਼ਹਿਰ ਵਿੱਚ ਹੋਈ ਦੀਪਮਾਲ ਦੇਣ ਕੇ ਉਸਨੇ ਦੀਵਾਲੀ ਮਹਿਸੂਸ ਕਰਦਿਆਂ ਖੁਸ਼ੀ ਵਿੱਚ ਆ ਕੇ ਹਵਾ ‘ਚ ਫਾਇਰਿੰਗ ਕਰ ਦਿੱਤੀ।

Real Estate