ਪੰਜਾਬ ‘ਚ ਕਰੋਨਾ ਦਾ ਪ੍ਰਕੋਪ ਵਧਿਆ, 8 ਮੌਤਾਂ, 74 ਮਰੀਜ ਪਾਜੇਟਿਵ ਪਾਏ ਗਏ

1105

6 ਅਪ੍ਰੈਲ 2020 (ਜਗਸੀਰ ਸਿੰਘ ਸੰਧੂ) :

ਕਰੋਨਾ ਦਾ ਪ੍ਰਕੋਪ ਪੰਜਾਬ ‘ਚ ਵਧਦਾ ਹੀ ਜਾ ਰਿਹਾ ਹੈ, ਅੰਮ੍ਰਿਤਸਰ ਨਗਰ ਨਿਗਮ ਦੇ ਸਾਬਕਾ ਐਡੀਸ਼ਨਲ ਕਮਿਸ਼ਨਰ ਜਸਵਿੰਦਰ ਸਿੰਘ (65) ਦੀ ਕਰੋਨਾ ਵਾਇਰਸ ਨਾਲ ਮੌਤ ਹੋ ਜਾਣ ਤੋ ਬਾਅਦ ਪੰਜਾਬ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਅੰਮ੍ਰਿ਼ਤਸਰ ਜਿਲ੍ਹੇ ਵਿੱਚ ਹਜੂਰੀ ਰਾਗੀ ਪਦਮ ਸ੍ਰੀ ਨਿਰਮਲ ਸਿੰਘ ਖਾਲਸਾ ਤੋਂ ਬਾਅਦ ਕਰੋਨਾ ਨਾਲ ਇਹ ਦੂਸਰੀ ਮੌਤ ਹੈ । ਬੀਤੇ ਕੱਲ੍ਹ ਕੋਰੋਨਾ–ਪਾਜ਼ਿਟਿਵ ਦੋ ਮਰੀਜ਼ਾਂ ਦੀ ਮੌਤ ਹੋ ਗਈ, ਇਹ ਦੋਵੇਂ ਬਜ਼ੁਰਗ ਸਨ। ਦੂਸਰੇ ਪਾਸੇ ਫ਼ਤਿਹਗੜ੍ਹ ਸਾਹਿਬ ’ਚ ਦੋ ਔਰਤਾਂ ਤੇ ਮੋਹਾਲੀ ’ਚ ਇੱਕ ਮਰਦ ਪਾਜ਼ਿਟਿਵ ਪਾਏ ਗਏ ਹਨ। ਅੰਮ੍ਰਿਤਸਰ ’ਚ ਐਤਵਾਰ ਨੂੰ ਦੋ ਹੋਰ ਵਿਅਕਤੀ ਕੋਰੋਨਾ–ਪਾਜ਼ਿਟਿਵ ਪਾਏ ਗਏ ਸਨ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਕ੍ਰਿਸ਼ਨਾ ਨਗਰ ਦਾ ਜਿਹੜਾ 67 ਸਾਲਾ ਵਿਅਕਤੀ ਪਾਜ਼ਿਟਿਵ ਪਾਇਆ ਗਿਆ ਸੀ, ਉਸ ਦੀ ਪਤਨੀ ਵੀ ਐਤਵਾਰ ਨੂੰ ਪਾਜ਼ਿਟਿਵ ਪਾਈ ਗਈ ਹੈ। ਹੁਣ ਇਹ ਜੋੜੀ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਜ਼ੇਰੇ ਇਲਾਜ ਹੈ।

ਫਤਿਹਗੜ ਸਾਹਿਬ ਅਤੇ ਅੰਮ੍ਰਿਤਸਰ ਵਿੱਚ ਦੋ-ਦੋ ਤੇ ਮੋਹਾਲੀ ਵਿੱਚ ਇੱਕ ਹੋਰ ਮਰੀਜ ਦੀ ਰਿਪੋਰਟ ਕਰੋਨਾ ਪਾਜੇਟਿਵ ਆ ਜਾਣ ਨਾਲ ਪੰਜਾਬ ‘ਚ ਕਰੋਨਾ ਦੇ ਮਰੀਜਾਂ ਦੀ ਗਿਣਤੀ 74 ਹੋ ਗਈ ਹੈ। ਪਠਾਨਕੋਟ ਵਿੱਚ ਕਰੋਨਾ ਵਾਇਰਸ ਤੋਂ ਪੀੜਤ ਇੱਕ ਔਰਤ ਦੀ ਮੌਤ ਹੋ ਜਾਣ ਨਾਲ ਪੰਜਾਬ ਵਿੱਚ ਕਰੋਨਾ ਵਾਇਰਸ ਕਰਕੇ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ, ਜਦਕਿ ਬਰਨਾਲਾ ਦੇ ਸੇਖਾ ਰੋਡ ਦੀ ਵਸਨੀਕ ਇੱਕ ਔਰਤ ਦੀ ਕਰੋਨਾ ਰਿਪੋਰਟ ਪਾਜੇਟਿਵ ਆਉਣ ਨਾਲ ਸਰਕਾਰੀ ਅੰਕੜਿਆਂ ਮੁਤਾਬਿਕ ਹੁਣ ਤੱਕ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਪਾਜੇਟਿਵ ਪਾਏ ਗਏ ਕੇਸਾਂ ਦੀ ਗਿਣਤੀ 74 ਹੋ ਗਈ ਹੈ। ਕਰੋਨਾ ਵਾਇਰਸ ਨਾਲ ਪੰਜਾਬ ਵਿੱਚ ਹੁਣ ਤੱਕ 8 ਮੌਤਾਂ ਹੋ ਚੁੱਕੀਆਂ ਹਨ, ਜਦਕਿ 3 ਮਰੀਜ ਠੀਕ ਵੀ ਹੋਏ ਹਨ । ਐਤਵਾਰ ਨੂੰ ਕੋਰੋਨਾ ਪੌਜ਼ਿਟਿਵ ਆਈ ਬਰਨਾਲਾ ਦੇ ਸੇਖਾ ਰੋਡ ਦੀ ਵਸਨੀਕ ਔਰਤ ਰਾਧਾ ਰਾਣੀ ਦੀ ਕਰੋਨਾ ਦੀ ਤਬੀਅਤ ਵਿਗੜਨ ਕਰਕੇ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਕੋਰੋਨਾ ਪੌਜ਼ਿਟਿਵ ਦੇ ਕੁਲ ਮਾਮਲੇ 74 ਹੋ ਗਏ ਹਨ। ਬੀਤੇ ਕੱਲ੍ਹ ਪਠਾਨਕੋਟ ਨਿਵਾਸੀ ਕੋਰੋਨਾ ਪੌਜ਼ਿਟਿਵ 75 ਸਾਲਾ ਔਰਤ ਦੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ‘ਚ ਮੌਤ ਹੋ ਗਈ ਸੀ । ਇਹ ਔਰਤ ਪੰਜ ਦਿਨਾਂ ਤੋਂ ਆਈਸੋਲੇਸ਼ਨ ਵਾਰਡ ‘ਚ ਇਲਾਜ ਅਧੀਨ ਸੀ। ਐਤਵਾਰ ਸ਼ਾਮ ਉਸ ਦੇ ਸਵਾਸ ਰੁਕ ਗਏ ਅਤੇ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕਾ ਪਠਾਨਕੋਟ ਦੇ ਮੁਹੱਲਾ ਸੇਖਾਂ ਦੀ ਰਹਿਣ ਵਾਲੀ ਸੀ। ਸਿਵਲ ਸਰਜਨ ਅੰਮ੍ਰਿਤਸਰ ਡਾ. ਪ੍ਰਭਦੀਪ ਕੌਰ ਜੌਹਨ ਨੇ ਇਸ ਮੌਤ ਦੀ ਕੱਲ ਰਾਤ ਤੱਕ ਮਾਨਸਾ ਜਿਲੇ ਅੰਦਰ ਤਿੰਨ ਮਰੀਜਾਂ ਦੀ ਰਿਪੋਰਟ ਪਾਜੇਟਿਵ ਆ ਚੁੱਕੀ ਹੈ।
ਇਹ ਦਿਨੋਂ ਮਰੀਜ ਦਿੱਲੀ ਦੇ ਜਮਾਤੀ ਹਨ। ਹੋਰ ਜ਼ਿਲਿਆਂ ਤੋਂ ਸਿਵਲ ਸਰਜਨਾਂ ਨੇ 6 ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ। ਇਨ•ਾਂ ‘ਚ ਤਿੰਨ ਕੇਸ ਮਾਨਸਾ, ਇਕ ਰੂਪਨਗਰ ਤੇ ਇਕ ਅੰਮ੍ਰਿਤਸਰ ‘ਚ ਰਿਪੋਰਟ ਕੀਤਾ ਗਿਆ। ਮਾਨਸਾ ਦੇ ਤਿੰਨੋਂ ਮਰੀਜ ਵੀ ਨਿਜ਼ਾਮੂਦੀਨ ‘ਚ ਤਬਲੀਗੀ ਜਮਾਤ ਦੇ ਪ੍ਰੋਗਰਾਮ ਤੋਂ ਪਰਤੇ ਹਨ। ਇਸ ਤੋਂ ਇਲਾਵਾ ਜਿਲ•ਾ ਰੂਪਨਗਰ ‘ਚ ਇੱਕ ਕੇਸ ਪਾਜੇਟਿਵ ਆ ਚੁੱਕਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਹਰਿੰਦਰਾ ਨਗਰ ਫ਼ਰੀਦਕੋਟ ਦੇ ਰਹਿਣ ਵਾਲੇ ਵਿਅਕਤੀ ਦੇ ਸੈਂਪਲਾਂ ਦੀ ਅੰਮ੍ਰਿਤਸਰ ਵਿਖੇ ਹੋਈ ਜਾਂਚ ਦੌਰਾਨ ਉਹ ਕੋਰੋਨਾ ਪੌਜ਼ਿਟਿਵ ਪਾਇਆ ਗਿਆ । ਇਹ ਜਾਣਕਾਰੀ ਮਿਲਣ ਤੇ ਪੁਲਿਸ ਨੇ ਪੂਰੇ ਹਰਿੰਦਰਾ ਨਗਰ ਨੂੰ ਸੀਲ ਕਰ ਦਿੱਤਾ ਹੈ ।
ਪੰਜਾਬ ‘ਚ ਕੋਰੋਨਾ ਪੌਜ਼ਿਟਿਵ ਮਰੀਜ਼ਾਂ ਦੀ ਗਿਣਤੀ 74 ਤਕ ਪੁੱਜ ਗਈ ਹੈ। ਸ਼ਨੀਵਾਰ ਨੂੰ 1 ਹੋਰ ਕੇਸ ਸਾਹਮਣੇ ਆਇਆ ਹੈ। ਕੱਲ ਦੋ ਅੰਮ੍ਰਿਤਸਰ, ਦੋ ਮੋਹਾਲੀ ਤੇ ਇਕ ਲੁਧਿਆਣਾ ‘ਚ ਮਾਮਲੇ ਸਾਹਮਣੇ ਆਏ ਹਨ। ਮੋਹਾਲੀ ‘ਚ ਸਾਹਮਣੇ ਆਏ ਦੋਵੇਂ ਵਿਅਕਤੀ ਦਿੱਲੀ ਦੇ ਨਿਜ਼ਾਮੂਦੀਨ ‘ਚ ਤਬਲੀਗੀ ਜਮਾਤ ਦੇ ਪ੍ਰੋਗਰਾਮ ਤੋਂ ਪਰਤੇ ਹਨ। ਇਨ•ਾਂ ‘ਚ ਤਿੰਨ ਕੇਸ ਮਾਨਸਾ, ਇਕ ਰੂਪਨਗਰ, ਇਕ ਫਰੀਦਕੋਟ ਤੇ ਇਕ ਅੰਮ੍ਰਿਤਸਰ ‘ਚ ਰਿਪੋਰਟ ਕੀਤਾ ਗਿਆ। ਮਾਨਸਾ ਦੇ ਤਿੰਨੋਂ ਪੌਜ਼ਿਟਿਵ ਜਮਾਤੀ ਹਨ। ਇਸ ਦੇ ਨਾਲ ਹੀ ਇਨਫੈਕਸ਼ਨ ਮਾਨਸਾ ਤੇ ਰੂਪਨਗਰ ‘ਚ ਵੀ ਪਹੁੰਚ ਗਿਆ ਹੈ।
ਸਰਕਾਰੀ ਤੌਰ ‘ਤੇ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਦੇ ਜ਼ਿਲ•ੇਵਾਰ ਹੁਣ ਤੱਕ ਦੀ ਸਥਿਤੀ ਇਸ ਤਰ•ਾਂ ਹੈ। ਜਿਲ•ਾ ਨਵਾਂ ਸਹਿਰ ਵਿੱਚ 19 ਕੇਸ ਪਾਜਿਟਿਵ ਪਾਏ ਗਏ, ਜਦਕਿ 1 ਵਿਅਕਤੀ ਦੀ ਕਰੋਨਾ ਨਾਲ ਮੌਤ ਹੋਈ ਹੈ। ਹੁਸਿਆਰਪੁਰ ਵਿੱਚ 7 ਕੇਸ ਪਾਜਿਟਿਵ ਪਾਏ ਗਏ, ਜਦਕਿ 1 ਵਿਅਕਤੀ ਦੀ ਮੌਤ ਹੋਈ ਹੈ, ਜਦਕਿ 1 ਮਰੀਜ ਠੀਕ ਹੋਇਆ ਹੈ। ਮੋਹਾਲੀ ਵਿੱਚ 14 ਕੇਸ ਪਾਜਿਟਿਵ ਪਾਏ ਗਏ, ਜਦਕਿ 1 ਵਿਅਕਤੀ ਦੀ ਮੌਤ ਹੋਈ ਹੈ ਅਤੇ 2 ਮਰੀਜ਼ ਠੀਕ ਵੀ ਹੋਏ ਹਨ। ਅੰਮ੍ਰਿਤਸਰ ਵਿੱਚ 8 ਕੇਸ ਪਾਜਿਟਿਵ ਪਾਏ ਗਏ ਹਨ, ਜਦਕਿ 2 ਵਿਅਕਤੀ ਦੀ ਮੌਤ ਹੋਈ ਹੈ। ਲੁਧਿਆਣਾ ਵਿੱਚ 4 ਕੇਸ ਪਾਜਿਟਿਵ ਪਾਏ ਹਨ, ਜਦਕਿ 1 ਵਿਅਕਤੀ ਦੀ ਮੌਤ ਹੋਈ ਹੈ। ਪਠਾਨਕੋਟ ‘ਚ ਔਰਤ ਅਤੇ ਅੰਮ੍ਰਿਤਸਰ ’ਚ ਇੱਕ ਹੋਰ ਵਿਅਕਤੀ ਦੀ ਮੌਤ ਦੀ ਮੌਤ ਹੋਣ ਕਰਕੇ ਕਰੋਨਾ ਵਾਇਰਸ ਨਾਲ ਪੰਜਾਬ ਵਿੱਚ ਹੁਣ ਤੱਕ 8 ਮੌਤਾਂ ਹੋ ਚੁੱਕੀਆਂ ਹਨ, ਜਦਕਿ 3 ਮਰੀਜ ਠੀਕ ਵੀ ਹੋਏ ਹਨ।

Real Estate