ਕੋਵਿਡ-19 : 10 ਕਰੋੜ ਬਜਰਗ, ਹਾਈ ਬਲੱਡ ਪ੍ਰੈਸ਼ਰ ਦੇ 40 ਕਰੋੜ ਮਰੀਜ ਅਤੇ 7.7 ਕਰੋੜ ਸੂਗਰ ਦੇ ਮਰੀਜ਼ ਸੁਚੇਤ ਰਹੋ

806

ਲੌਕਡਾਊਨ ਦੇ 12 ਦਿਨ ਪੂਰੇ ਹੋ ਚੁੱਕੇ ਹਨ। 15 ਅਪ੍ਰੈਲ ਨੂੰ ਦੇਸ਼ ਵਿੱਚ ਕਈ ਹਿੱਸਿਆਂ ਤੋਂ ਇਸ ਹਟਾਏ ਜਾਣ ਦੀ ਚਰਚਾ ਵੀ ਹੈ , ਪਰ ਇਸਦੇ ਬਾਅਦ ਵੀ ਕਰੀਬ ਅੱਧੀ ਆਬਾਦੀ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ ਹੈ। ਦੇਸ਼ 69 ਕਰੋੜ ਤੋਂ ਜਿ਼ਆਦਾ ਲੋਕ ਅਜਿਹੇ ਐਨਸੀਡੀ ਦੀ ਲਪੇਟ ਵਿੱਚ ਹਨ। ਉਹ, ਇਹਨਾ ਵਿੱਚੋਂ 60 ਜਾਂ ਇਸਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨ ਹਨ। ਦੁਨੀਆ ‘ਚ ਕਰੋਨਾ ਵਾਇਰਸ ਵਿੱਚ ਸਭ ਤੋਂ ਘਾਤਕ ਅਸਰ ਬਜੁਰਗਾਂ ਅਤੇ ਬੱਚਿਆਂ ਤੋਂ ਇਲਾਵਾ ਸੂਗਰ, ਹਾਰਟ, ਹਾਈਪਰਟੈਂਸ਼ਨ , ਕਿਡਨੀ ਦੇ ਮਰੀਜਾਂ ਉਪਰ ਪੈ ਰਿਹਾ ਹੈ। ਐਨਾ ਹੀ ਨਹੀਂ ਦੇਸ਼ ਵਿੱਚ ਹੁਣ ਤੱਕ ਕਰੋਨਾ ਦੇ ਮਰੀਜਾਂ ਵਿੱਚ 16.69 ਫੀਸਦੀ 60 ਸਾਲ ਤੋਂ ਵੱਧ ਉਮਰ ਦੇ ਹਨ । ਇਸ ਲਈ ਦੇਸ਼ ਦੇ 10 ਕਰੋੜ ਬਜੁਰਗ, 7.7 ਕਰੋੜ ਸੂਗਰ , 11.35 ਕਰੋੜ ਕਿਡਨੀ ਅਤੇ 40 ਕਰੋੜ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਸਭ ਤੋਂ ਜਿ਼ਆਦਾ ਚੌਕਸੀ ਵਰਤਣ ਦੀ ਲੋੜ ਹੈ। ਨੈਸ਼ਨਲ ਹੈਲਥ ਪ੍ਰੋਫਾਈਲ 2019 ਦੇ ਅਨੁਸਾਰ ਦੇਸ਼ ਦੀ ਕੁੱਲ ਆਬਾਦੀ ਵਿੱਚੋਂ 8.5 ਫੀਸਦੀ 0 ਤੋਂ 4 ਸਾਲ ਅਤੇ 8.9 ਫੀਸਦੀ 5 ਤੋਂ 9 ਸਾਲ ਦੇ ਬੱਚੇ ਹਨ। ਕਰੋਨਾ ਦਾ ਪੂਰਾ ਖ਼ਤਰਾ ਟਲ ਜਾਣ ਮਗਰੋਂ ਇਸਦਾ ਵੀ ਵਿਸ਼ੇਸ਼ ਰੂਪ ਵਿੱਚ ਧਿਆਨ ਰੱਖਿਆ ਜਾਵੇਗਾ। ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਿਕ ਹਾਲਾਤ ਕਾਫੀ ਹੱਦ ਤੱਕ ਕਾਬੂ ਵਿੱਚ ਹਨ। ਉਮੀਦ ਹੈ ਅਗਲੇ ਕੁਝ ਦਿਨਾਂ ਵਿੱਚ ਇਸਦਾ ਅਸਰ ਦਿਖਾਈ ਦੇਵੇਗਾ। ਬਾਵਜੂਦ ਇਸਦੇ ਬਜੁਰਗ , ਬੱਚਿਆਂ ਤੋਂ ਇਲਾਵਾ ਆਮ ਲੋਕਾਂ ਤੋਂ ਪੀੜਤ ਲੋਕ ਆਪਣਾ ਜਿ਼ਆਦਾ ਧਿਆਨ ਰੱਖਣ । ਘਰ ਵਿੱਚ ਹੀ ਰਹੋ ਅਤੇ ਸਮਾਜਿਕ ਨਿਯਮਾਂ ਦਾ ਪਾਲਨ ਕਰੋ । ਅਫ਼ਵਾਹ ਜਾਂ ਸੋਸ਼ਲ ਮੀਡੀਆ ਤੇ ਕੋਈ ਭਰੋਸਾ ਨਾ ਕਰੋ ।

Real Estate