ਕੋਵਿਡ-19 ਨੇ ਹੁਣ ਜਾਨਵਰਾਂ ਨੂੰ ਵੀ ਆਪਣੀ ਲਪੇਟ ‘ਚ ਲਿਆ

4426

6 ਅਪ੍ਰੈਲ 2020 (ਜਗਸੀਰ ਸਿੰਘ ਸੰਧੂ) :
ਭਾਵੇਂ ਪਹਿਲਾਂ ਇਹੀ ਸਮਝਿਆ ਜਾ ਰਿਹਾ ਸੀ ਕਿ ਕਰੋਨਾ ਵਾਇਰਸ ਸਿਰਫ ਇਨਸਾਨਾਂ ਵਿੱਚ ਹੀ ਫੈਲ ਰਿਹਾ ਹੈ, ਪਰ ਤਾਜ਼ਾ ਆ ਰਹੀਆਂ ਖਬਰਾਂ ਮੁਤਾਬਿਕ ਕਰੋਨਾ ਵਾਇਰਸ ਨੇ ਹੁਣ ਜਾਨਵਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਬੀਬੀਸੀ ਦੇ ਹਵਾਲੇ ਨਾਲ ਆ ਰਹੀ ਖਬਰ ਦੇ ਮੁਤਾਬਿਕ ਅਮਰੀਕਾ ਵਿੱਚ ਕਰੋਨਾ ਵਾਇਰਸ ਦੀ ਸਭ ਤੋਂ ਵੱਧ ਮਾਰ ਹੇਠ ਆਏ ਨਿਊਯਾਰਕ ਸਿਟੀ ਵਿੱਚ ਇੱਕ ਸ਼ੇਰ ਵੀ ਕਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਬੀਬੀਸੀ ਮੁਤਾਬਿਕ ਵਾਈਲਡ ਲਾਈਫ ਕੰਜਰਵੇਸ਼ਨ ਸੋਸਾਈਟੀ ਦੇ ਬ੍ਰੋਂਕਸ ਜ਼ੂ ਦੀ ਇਕ ਖ਼ਬਰ ਮੁਤਾਬਿਕ, ਨਿਊਯਾਰਕ ਸ਼ਹਿਰ ਦੇ ਇਕ ਸ਼ੇਰ ਨੂੰ ਕੋਰੋਨਾ ਵਾਇਰਸ ਟੈਸਟ ‘ਚ ਪੌਜ਼ਿਟਿਵ ਪਾਇਆ ਗਿਆ ਹੈ। ਚਾਰ ਸਾਲ ਦੇ ਟਾਈਗਰ ਦਾ ਨਾਂ ਨਦੀਆ ਹੈ, ਇਸ ਨਾਲ ਹੀ ਤਿੰਨ ਹੋਰ ਸ਼ੇਰ ਤੇ ਤਿੰਨ ਅਫਰੀਕੀ ਸ਼ੇਰ ‘ਚ ਵੀ ‘ਸੁਖੀ ਖੰਘ’ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ। ਉਮੀਦ ਹੈ ਕਿ ਇਹ ਸਾਰੇ ਜਲਦ ਠੀਕ ਹੋ ਜਾਣਗੇ।ਡਿਪਾਰਟਮੈਂਟ ਆਫ ਐਗਰੀਕਲਚਰ ਦੀ ਨੈਸ਼ਨਲ ਵੇਟਰੇਨਰੀ ਸਰਵਿਸ ਦੀ ਲੈਬ ‘ਚ ਕੀਤੀ ਗਈ ਜਾਂਚ ਦੌਰਾਨ ਇਹ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ, ਜਦੋਂ ਕੋਈ ਗੈਰ ਪਾਲਤੂ ਜਾਨਵਰ ਕੋਵਿਡ-19 ਨਾਲ ਪੀੜਤ ਪਾਇਆ ਗਿਆ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਪਾਲਤੂ ਕੁੱਤੇ ‘ਚ ਵੀ ਕੋਰੋਨਾ ਵਾਇਰਸ ਦੇ ਲੱਛਣ ਸਾਹਮਣੇ ਆ ਚੁੱਕੇ ਹਨ।

Real Estate