ਕਰੋਨਾ ਦਾ ਕਹਿਰ : ਭਾਰਤ ‘ਚ ਕਰੋਨਾ ਨਾਲ 111 ਲੋਕਾਂ ਦੀ ਮੌਤ, ਕਰੋਨਾ ਦੇ ਮਰੀਜਾਂ ਦੀ ਗਿਣਤੀ 4281 ਹੋਈ, 319 ਮਰੀਜ ਠੀਕ ਹੋਏ

949

ਨਵੀਂ ਦਿੱਲੀ, 6 ਅਪ੍ਰੈਲ (ਪੰਜਾਬੀ ਨਿਊਜ਼ ਆਨਲਾਇਨ) : ਭਾਰਤ ਵਿੱਚ ਕਰੋਨਾ ਵਾਇਰਸ ਦੇ ਮਰੀਜਾਂ ਦਾ ਗਿਣਤੀ ਤੇਜ਼ੀ ਨਾਲ ਵੱਧਦੀ ਹੋਈ ਜਿਥੇ ਚਾਰ ਹਜਾਰ ਦੀ ਅੰਕੜਾ ਤੋਂ ਟੱਪ ਗਿਆ ਹੈ, ਉਥੋਂ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਸੈਕੜਾ ਪਾਰ ਕਰਦਿਆਂ 111 ਹੋ ਗਈ ਹੈ। ਭਾਰਤ ਦੇ ਸਿਹਤ ਮੰਤਰਾਲੇ ਅਨੁਸਾਰ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ 4281 ਕੇਸਾਂ ‘ਚੋਂ 3666 ਕੇਸ ਗੰਭੀਰ ਹਨ। ਇਸ ਦੌਰਾਨ ਰਾਹਤ ਵਾਲੀ ਗੱਲ ਇਹ ਹੈ ਕਰੋਨਾ ਦੇ 291 ਮਰੀਜ ਠੀਕ ਵੀ ਹੋਏ। ਪਿਛਲੇ 24 ਘੰਟਿਆਂ ਦੌਰਾਨ 28 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 704 ਨਵੇਂ ਮਰੀਜ ਆਏ ਹਨ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਦੇਸ਼ ਦੇ 274 ਜ਼ਿਲ•ੇ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਹੋਏ ਹਨ। ਭਾਰਤ ਦੇ ਸਿਹਤ ਮੰਤਰਾਲੇ ਦੇ ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕਿ ਮਹਾਂਰਾਸ਼ਟਰ ਵਿੱਚ ਕੋਰੋਨਾ ਕਾਰਨ ਹੁਣ ਤੱਕ 45 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਗ੍ਰਹਿ ਸੂਬੇ ਗੁਜਰਾਤ ਵਿੱਚ ਕਰੋਨਾ ਨਾਲ 11ਮੌਤਾਂ ਹੋਈਆਂ ਹਨ। ਇਸੇ ਤਰ•ਾਂ ਤੇਲੰਗਾਨਾ ਅਤੇ ਦਿੱਲੀ ਵਿੱਚ 7-7,  ਤਾਮਿਲਨਾਡੂ ਵਿੱਚ 3, ਮੱਧ ਪ੍ਰਦੇਸ਼ ਵਿੱਚ 9, ਪੰਜਾਬ ਵਿੱਚ ਪੰਜ, ਕਰਨਾਟਕ ਵਿੱਚ ਚਾਰ, ਪੱਛਮੀ ਬੰਗਾਲ ਵਿੱਚ ਤਿੰਨ, ਜਦਕਿ ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼ ਤੇ ਕੇਰਲ ਵਿੱਚ ਕਰੋਨਾ ਕਾਰਨ ਦੋ-ਦੋ ਮੌਤਾਂ ਅਤੇ ਆਂਧਰਾ ਪ੍ਰਦੇਸ਼, ਬਿਹਾਰ ਤੇ ਹਿਮਾਚਲ ਪ੍ਰਦੇਸ਼ ਵਿੱਚ ਇੱਕ–ਇੱਕ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਨੇ ਮੌਤਾਂ ਦੇ ਵਧਣ ਦਾ ਠੀਕਰਾ ਤਬਲੀਗੀ ਜਮਾਤ ਸਿਰ ਭੰਨਦਿਆਂ ਕਿਹਾ ਹੈ ਕਿ ਇੱਕਲੇ ਤਬਲੀਗੀ ਜਮਾਤ ਕਾਰਨ 21 ਸੂਬਿਆਂ ਵਿੱਚ ਕਰੋਨਾ ਦੇ 1095 ਕੇਸ ਆਏ ਹਨ।

Real Estate