ਮੋਦੀ ਦੇ ਮੰਤਰੀ ਦੇ ਦਾਅਵਿਆਂ ਦੀ ਪ੍ਰਿੰਸ ਚਾਰਲਸ ਦੇ ਦਫ਼ਤਰ ਨੇ ਫੂਕ ਕੱਢੀ – ਕਿਹਾ ਆਯੂਰਵੇਦ ਨਾਲ ਨਹੀਂ ਕਰਾਇਆ ਇਲਾਜ

4276

ਬ੍ਰਿਟੇਨ ਦੇ ਪ੍ਰਿੰਸ ਚਾਰਲਸ ਦੇ ਦਫ਼ਤਰ ਨੇ ਭਾਰਤ ਵਿੱਚ ਚੱਲ ਰਹੀਆਂ ਉਹਨਾਂ ਖ਼ਬਰਾਂ ਦਾ ਖੰਡਨ ਕੀਤਾ ਹੈ ਜਿੰਨ੍ਹਾਂ ‘ਚ ਕਿਹਾ ਸੀ ਕਿ ਕਰੋਨਾ ਵਾਇਰਸ ਤੋਂ ਠੀਕ ਹੋਏ ਪਿੰ੍ਰਸ ਚਾਰਲਸ ਦਾ ਇਲਾਜ ਦੱਖਣ ਭਾਰਤ ਦੇ ਇੱਕ ਰਿਜੋਰਟ ਵਿੱਚੋਂ ਆਯੁਰਵੈਦ ਅਤੇ ਹੋਮਿਓਪੈਥੀ ਨਾਲ ਕੀਤਾ ਗਿਆ ਸੀ ।
ਪ੍ਰਿੰਸ ਚਾਰਲਸ ( 71 ) ਦਫ਼ਤਰ ਕਲੇਂਰੇਂਸ ਹਾਊਸ ਨੇ ਦੱਸਿਆ ਕਿ ਆਈਸੋਲੇਸ਼ਨ ਵਿੱਚੋਂ ਬਾਹਰ ਆਉਣ ਮਗਰੋਂ ਪਿੰ੍ਰਸ ਨੇ ਸ਼ਨੀਵਾਰ ਨੂੰ ਲੰਦਨ ‘ਚ ਬ੍ਰਿਟੇਨ ਦੇ ਪਹਿਲਾ ਅਸਥਾਈ ਰਾਸ਼ਟਰੀ ਸਿਹਤ ਸੇਵਾ (ਐਨਐਚਐਸ
) ਫੀਲਡ ਹਸਪਤਾਲ ਦਾ ਉਦਘਾਟਨ ਕੀਤਾ।
ਦਫ਼ਤਰ ਨੇ ਦੱਸਿਆ ਐਨਐਚਐਸ ਦੀ ਸਲਾਹ ਤੋਂ ਬਾਅਦ ਪ੍ਰਿੰਸ ਆਫ ਵੇਲਸ ਸਿਹਤਮੰਦ ਹੋਏ ਹਨ।
ਜਿ਼ਕਰਯੋਗ ਹੈ ਕਿ ਕੇਂਦਰੀ ਆਯੂਸ ਮੰਤਰੀ ਸ੍ਰੀਪਟ ਨਾਇਕ ਨੇ ਇਸ ਹਫ਼ਤੇ ਦਾਅਵਾ ਕੀਤਾ ਸੀ ਕਿ ਬੈਂਗਲਰੂ ਵਿੱਚ ‘ਸੌਖਅ’ ਨਾਂਮ ਦੇ ਇੱਕ ਆਯੂਰਵੇਦ ਰਿਜਾਰਟ ਚਲਾਉਣ ਵਾਲੇ ਡਾ: ਇਸਾਕ ਮਥਾਈ ਨੇ ਉਹਨਾਂ ਨੂੰ ਦੱਸਿਆ ਕਿ ਪਿੰ੍ਰਸ ਚਾਰਲਸ ਦਾ ਆਯੂਰਵੇਦ ਐ ਹੋਮਿਓਪੈਥੀ ਦੇ ਜ਼ਰੀਏ ਸਫ਼ਲ ਇਲਾਜ ਕੀਤਾ ਗਿਆ । ਨਾਇਕ ਨੇ ਇਹ ਵੀ ਕਿਹਾ ਸੀ ਕਿ ਹੁਣ ਉਹ ਕੇਂਦਰ ਸਰਕਾਰ ਤੋਂ ਕਰੋਨਾ ਵਾਇਰਸ ਦੇ ਪੀੜਤਾਂ ਦਾ ਇਲਾਜ ਵਿਕਲਪਕ ਦਵਾਈਆਂ ਨਾਲ ਕਰਨ ਬਾਰੇ ਵੀ ਪੁੱਛਣਗੇ।
ਕੇਂਦਰੀ ਮੰਤਰੀ ਨੇ ਕਿਹਾ ਸੀ , ‘ ਆਯੂਰਵੇਦ, ਯੂਨਾਨੀ ਅਤੇ ਹੋਮਿਓਪੈਥੀ ਦਾ ਆਪਣਾ ਇੱਕ ਤੰਤਰ ਹੈ, ਸਿਰਫ਼ ਵਿਗਿਆਨਕ ਰੂਪ ਵਿੱਚ ਇਸਦੇ ਪ੍ਰਮਾਣਿਕ ਨਹੀਂ ਹੋਣ ਦਾ ਮਤਲਬ ਇਹ ਨਹੀਂ ਕਿ ਦਵਾ ਹੈ ਹੀ ਨਹੀ , ਸਿਰਫ਼ ਉਹਨੂੰ ਪ੍ਰਮਾਣਿਕ ਕਰਨ ਦਾ ਸਵਾਲ ਹੈ, ਉਹਨਾਂ ਨੇ ਕਿਹਾ ਸੀ ਕਿ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ, ਇਸ ਦਵਾਈਆਂ ਨੂੰ ਪ੍ਰਮਾਣਿਕ ਕਰਨ ਦੇ ਲਈ ਟਾਸਕ ਫੋਰਸ ਨੂੰ ਇੱਕ ਨੁਸਖਾ ਦਿੱਤਾ ਗਿਆ ਹੈ।
ਪ੍ਰਿੰਸ ਚਾਰਲਸ ਦੇ ਦਫ਼ਤਰ ਦੇ ਬੁਲਾਰੇ ਨੇ ਕਿਹਾ , ‘ਇਹ ਸੂਚਨਾ ਗਲਤ ਹੈ , ਪ੍ਰਿੰਸ ਨੇ ਬ੍ਰਿਟੇਨ ਸਥਿਤ ਐਨਐਚਐਸ ਦੇ ਮਾਹਿਰਾਂ ਦੀ ਸਲਾਹ ਦਾ ਪਾਲਣ ਕੀਤਾ ਅਤੇ ਇਸਤੋਂ ਇਲਾਵਾ ਕੁਝ ਨਹੀਂ ਕੀਤਾ ।
ਪਿੰ੍ਰਸ ਚਾਰਲਸ ਖੁਦ ਆਯੂਰਵੇਦ ਦੇ ਹਮਾਇਤੀ ਰਹੇ ਹਨ ਅਤੇ ਉਹ ਅਪ੍ਰੈਲ 2018 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬ੍ਰਿਟੇਨ ਯਾਤਰਾ ਦੌਰਾਨ ਲੰਦਨ ਸਥਿਤ ਵਿਗਿਆਨ ਅਜਾਇਬ ਘਰ ਵਿੱਚ ਆਯੂਰਵੇਦ ਰੋਗ ਨਿਵਾਰਨ ਕੇਂਦਰ ਦੇ ਉਦਘਾਟਨ ਵਿੱਚ ਵੀ ਸ਼ਾਮਿਲ ਰਹੇ ਸਨ।
ਪ੍ਰਿੰਸ ਚਾਰਲਸ ਦੇ ਦਫ਼ਤਰ ਵੱਲੋਂ ਦਿੱਤੇ ਬਿਆਨ ਮਗਰੋਂ ਜਦੋਂ ਸ੍ਰੀਪਦ ਨਾਇਕ ਤੋਂ ਮੀਡੀਆ ਨੇ ਪੁੱਛਿਆ ਤਾਂ ਉਹਨਾ ਕਿਹਾ , ‘ ਇਹ ਮੇਰੀ ਜਾਣਕਾਰੀ ਨਹੀਂ ਸੀ , ਮੈਨੂੰ ਇਸਾਕ ਮਥਾਈ ਨੇ ਫੋਨ ‘ਤੇ ਜਾਣਕਾਰੀ ਦਿੱਤੀ ਸੀ । ਮੈਨੂੰ ਡਾਕਟਰ ਇਸਾਕ ਨੇ ਹੀ ਕਿਹਾ ਕਿ ਚਾਰਲਸ ਉਸਤੋਂ ਇਲਾਜ ਕਰਵਾਉਂਦੇ ਹਨ।’

Real Estate