ਬਰਨਾਲਾ ਦੀ 45 ਸਾਲਾ ਔਰਤ ਕਰੋਨਾ ਪਾਜ਼ੇਟਿਵ ਪਾਈ ਗ

1130

ਬਰਨਾਲਾ, 5 ਅਪ੍ਰੈਲ (ਜਗਸੀਰ ਸਿੰਘ ਸੰਧੂ ) ਸਥਾਨਕ ਸੇਖਾ ਰੋਡ ‘ਤੇ ਗਲੀ ਨੰਬਰ 4 ਦੀ ਰਹਿਣ ਵਾਲੀ ਇੱਕ ਔਰਤ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ ਇਸ ਨਾਲ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਰਾਧਾ ਰਾਣੀ ਨਾਮ ਦੀ ਇਹ ਸੇਖਾ ਰੋਡ ਦੀ ਗਲੀ ਨੰਬਰ 4 ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਆਪਣੇ ਚਾਰ ਜੀਆਂ ਦੇ ਪਰਵਾਰ ਸਮੇਤ ਰਹਿੰਦੀ ਹੈ। ਪਤਾ ਲੱਗਿਆ ਹੈ ਕਿ ਪੀੜਤ ਔਰਤ ਦਾ ਪਤੀ ਟਰਾਈਡੈਂਟ ਫੈਕਟਰੀ ਵਿੱਚ ਕੰਮ ਕਰਦਾ ਹੈ। ਸੁਣਨ ਵਿੱਚ ਆਇਆ ਹੈ ਕਿ ਲਾਕ ਡਾਊਨ ਦੇ ਬਾਵਜੂਦ ਵੀ ਉਹ ਟਰਾਈਡੈਂਟ ਫੈਕਟਰੀ ਵਿੱਚ ਡਿਊਟੀ ‘ਤੇ ਜਾ ਰਿਹਾ ਹੈ। ਬਰਨਾਲਾ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਰਾਧਾ ਰਾਣੀ ਨੂੰ ਖੰਗ, ਜੁਕਾਮ ਅਤੇ ਬੁਖਾਰ ਦੀ ਸਿਕਾਇਤ ਹੋਣ ਕਰਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੇ ਸੈਪਲ ਟੈਸਟ ਕਰਵਾਉਣ ਲਈ ਭੇਜੇ ਗਏ ਸਨ। ਉਸਦਾ ਪਹਿਲਾ ਟੈਸਟ ਕੁਝ ਸ਼ੱਕੀ ਆਇਆ ਸੀ, ਜਿਸ ਕਰਕੇ ਉਸਦਾ ਇੱਕ ਹੋਰ ਟੈਸਟ ਕਰਵਾਇਆ ਗਿਆ, ਜਿਸ ਵਿੱਚ ਉਹ ਕਰੋਨਾ ਪਾਜੇਟਿਵ ਪਾਈ ਗਈ ਹੈ। ਉਹਨਾਂ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਔਰਤ ਨੂੰ ਇਹ ਬਿਮਾਰੀ ਕਿਥੋਂ ਲੱਗੀ ਹੈ ? ਇਸ ਲਈ ਪੀੜਤ ਔਰਤ ਦੀ ਪੂਰੀ ਟਰੈਵਲ ਹਿਸਟਰੀ ਜਾਂਚੀ ਜਾ ਰਹੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਇਸ ਔਰਤ ਨੂੰ ਕੌਣ ਕੌਣ ਮਿਲਿਆ ਸੀ ਅਤੇ ਇਹ ਔਰਤ ਅੱਗੇ ਕਿੰਨਾਂ ਲੋਕਾਂ ਦੇ ਸੰਪਰਕ ਵਿੱਚ ਰਹੀ ਹੈ। ਪੀੜਤ ਔਰਤ ਦੇ ਪੂਰੇ ਪਰਵਾਰ ਨੂੰ ਕੁਆਰੰਟੀਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੀੜਤ ਔਰਤ ਜਿਸ ਮਕਾਨ ਵਿੱਚ ਰਹਿੰਦੀ ਸੀ, ਉਸ ਮਕਾਨ ਦੇ ਮਾਲਕ ਦੇ ਪਰਵਾਰ ਸਮੇਤ ਬਾਕੀ ਸਾਰੇ ਕਿਰਾਏਦਾਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਧਰ ਬਰਨਾਲਾ ਪ੍ਰਸਾਸ਼ਨ ਵੀ ਪੂਰੀ ਤਰ੍ਹਾਂ ਮੁਸਤੈਦ ਹੋ ਗਿਆ ਹੈ। ਸੇਖਾ ਰੋਡ ਦੀ ਗਲੀ ਨੰਬਰ 4 ਸਮੇਤ ਨੇੜਲੇ ਇਲਾਕੇ ਸੀਲ ਕਰ ਦਿੱਤੇ ਗਏ ਹਨ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਪੀੜਤ ਔਰਤ ਕੇਹੜੇ ਕੇਹੜੇ ਘਰਾਂ ਜਾਂ ਦੁਕਾਨਾਂ ‘ਤੇ ਆਉਂਦੀ ਜਾਂਦੀ ਰਹੀ ਹੈ।ਪੀੜਤ ਔਰਤ ਜਿਸ ਮਕਾਨ ਵਿੱਚ ਰਹਿੰਦੀ ਸੀ, ਉਸ ਮਕਾਨ ਦੇ ਮਾਲਕ ਦੇ ਪਰਵਾਰ ਸਮੇਤ ਬਾਕੀ ਸਾਰੇ ਕਿਰਾਏਦਾਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਕਰੋਨਾ ਵਾਇਰਸ ਦਾ ਪਹਿਲਾਂ ਕੇਸ ਸਾਹਮਣੇ ਆਉਣ ਨਾਲ ਪੂਰੇ ਬਰਨਾਲਾ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

Real Estate