ਦੀਵਿਆਂ ਦੇ ਨਾਲ ਅਕਲ ਦੀ ਬੱਤੀ ਵੀ ਜਲਾ ਲੈਨਾ- ਚੇਤਨ ਭਗਤ

960

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡਿਓ ਸੁਨੇਹਾ ਰਾਹੀ ਦੇਸ਼ ਵਾਸੀਆਂ ਨੂੰ 5 ਅਪ੍ਰੈਲ ਨੂੰ ਰਾਤ 9 ਵਜੇ 9 ਮਿੰਟ ਲਈ ਮੋਮਬੱਤੀਆਂ ਅਤੇ ਦੀਵੇ ਜਗਾਉਣ ਦਾ ਸੰਦੇਸ਼ ਦਿੱਤਾ ਹੈ। ਮੋਦੀ ਦੀ ਇਸ ਅਪੀਲ ਬਾਰੇ ਸੋਸ਼ਲ ਮੀਡੀਆ ‘ਤੇ ਵੱਖ –ਵੱਖ ਦੇ ਪ੍ਰਤੀਕਰਮ ਆ ਰਹੇ ਹਨ।
ਬਾਲੀਵੁੱਡ ਦੀ ਚਰਚਿਤ ਹਸਤੀ ਅਤੇ ਲੇਖਕ ਚੇਤਨ ਭਗਤ ਨੇ ਪ੍ਰਧਾਨ ਮੰਤਰੀ ਦੀ ਇਸ ਅਪੀਲ ‘ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਟਵੀਟ ਕੀਤਾ ਹੈ , ਜਿਹੜਾ ਸੋਸਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਲੇਖਕ ਭਗਤ ਨੇ ਟਵੀਟ ਨੇ ਉਹਨਾ ਸਾਰੇ ਲੋਕਾਂ ‘ਤੇ ਨਿਸ਼ਾਨਾ ਸਾਧਿਆ ਹੈ , ਜਿਹੜੇ ਬੋਲ ਰਹੇ ਹਨ ਕਿ ਅਚਾਨਕ ਲਾਈਟ ਜਗਾਉਣ ਨਾਲ ਗਰਿਡ ਡਾਊਨ ਹੋ ਸਕਦਾ ਹੈ। ਉਹਨਾਂ ਨੇ ਲਿਖਿਆ ,’ ਮੈਂ ਕੋਈ ਬਿਜਲੀ ਦਾ ਮਾਹਿਰ ਨਹੀਂ ਪਰ ਜੇ ਲੋਕ ਲਾਈਟ ਬੰਦ ਕਰ ਦੇਣ ਤਾਂ , ਗਰਿਡ ਡਾਊਨ ਹੋ ਸਕਦੀ , ਸੱਚੀ ? ਫਰਿਜ , ਪੱਖੇ ਅਤੇ ਸਟਰੀਟ ਲਾਈਟ ਚੱਲਦੀਆਂ ਰਹਿਣਗੀਆਂ , ਇਸਦੇ ਬਾਰੇ ਵਿੱਚ ਸੋਚੋ , ਲਾਈਟ ਤਾਂ ਦਿਨ ਵੇਲੇ ਵੀ ਬੰਦ ਰਹਿੰਦੀ ਹੈ, ਪਰ ਗਰਿਡ ਡਾਊਨ ਨਹੀਂ ਹੁੰਦੇ, ਲਾਈਟ ਜਗਾਓ ਨਾ ਜਗਾਓ , ਦਿਮਾਗ ਦੀ ਬੱਤੀ ਜਰੂਰੀ ਜਲਾ ਲੈਣਾ।’

Real Estate