ਖਾਣਾ ਬਣਾ ਕੇ ਫੋਟੋ ਪਾਉਣ ਵਾਲੀਆਂ ਸੈਲੀਬ੍ਰਿਟੀ ‘ਤੇ ਵਰ੍ਹੀ ਸਾਨੀਆ ਮਿਰਜ਼ਾ, ਦਿਆ ਮਿਰਜ਼ਾ ਨੇ ਦਿੱਤਾ ਜਵਾਬ

1078

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਆਪਣੇ ਇੱਕ ਟਵੀਟ ਕਰਕੇ ਸੁਰਖੀਆਂ ਵਿੱਚ ਹੈ। ਜਦੋਂ ਪੂਰੀ ਦੁਨੀਆ ਵਿੱਚ ਕਰੋਨਾ ਦਾ ਕਹਿਰ ਚੱਲ ਰਿਹਾ ਹੈ , ਜਦੋਂ ਹਜ਼ਾਰਾਂ ਮੌਤਾਂ ਇਸ ਕਾਰਨ ਹੋ ਰਹੀਆਂ ਹਨ। ਭਾਰਤ ਵਿੱਚ ਵੀ ਇਸ ਮਹਾਮਾਰੀ ਦੇ ਕਾਰਨ 21 ਦਿਨਾਂ ਦਾ ਲੌਕਡਾਊਨ ਚੱਲ ਰਿਹਾ ਹੈ। ਅਜਿਹੇ ਵਿੱਚ ਸੈਲੀਬ੍ਰਿਟੀਜ਼ ਘਰ ਵਿੱਚ ਰਹਿ ਕੇ ਖਾਣਾ ਬਣਾਉਣ ਦੇ ਵੀਡਿਓ ਸੋਸ਼ਲ ਮੀਡੀਆ ਤੇ ਪਾ ਰਹੇ ਹਨ। ਸਾਨੀਆ ਮਿਰਜ਼ਾ ਨੇ ਇਹਨਾ ਚੋਚਲੇ ਕਰਨ ਵਾਲਿਆਂ ਨੂੰ ਟਵੀਟ ਕਰਕੇ ਫਿਟਕਾਰ ਲਗਾਈ ਹੈ।
ਸਾਨੀਆ ਨੇ ਲਿਖਿਆ , ‘ ਕੀ ਸਾਡਾ ਹਾਲੇ ਤੱਕ ਖਾਣਾ ਬਣਾਉਣ ਦਾ ਵੀਡਿਓ ਅਤੇ ਖਾਣੇ ਦੀ ਫੋਟੋ ਪੋਸਟ ਕਰਨ ਦਾ ਕੰਮ ਖ਼ਤਮ ਨਹੀਂ ਹੋਇਆ ? ਬੱਸ ਇੱਕ ਵਿਚਾਰ ਦੇ ਰਹੀ ਹਾਂ ,- ਇੱਥੇ ਹਜ਼ਾਰਾਂ ਲੋਕ ਵਿਸੇ਼ਸ਼ ਰੂਪ ਵਿੱਚ ਭੁੱਖ ਨਾਲ ਮਰ ਰਹੇ ਹਨ ਅਤੇ ਕੁਝ ਲੋਕਾਂ ਨੂੰ ਸੰਘਰਸ਼ ਕਰਨ ਤੋਂ ਬਾਅਦ ਦਿਨ ਵਿੱਚ ਇੱਕ ਵਾਰ ਭੋਜਨ ਮਿਲ ਰਿਹਾ ਹੈ ।’
ਸਾਨੀਆ ਦੇ ਇਸ ਟਵੀਟ ‘ਤੇ ਲੋਕ ਕੂਮੈਂਟ ਵੀ ਕਰ ਰਹੇ ਹਨ ਅਤੇ ਬਾਲੀਵੁੱਡ ਦੇ ਲੋਕਾਂ ਨੇ ਪ੍ਰਤੀਕਰਮ ਵੀ ਦਿੱਤੇ ਹਨ।
ਅਦਾਕਾਰਾ ਦੀਆ ਮਿਰਜ਼ਾ ਨੇ ਰਿਐਕਟ ਕੀਤਾ ਜਿਸ ਉਪਰ ਆਲਿਆ ਭੱਟ ਦੀ ਮਾਂ ਸੋਨੀ ਰਾਜਦਾਨ ਨੇ ਕੂਮੈਂਟ ਕੀਤਾ । ਦਿਆਂ ਨੇ ਲਿਖਿਆ , ‘ਸਾਨੀਆ , ਮੈਂ ਤੈਨੂੰ ਦੱਸ ਨਹੀਂ ਸਕਦੀ ਕਿ ਮੈਂ ਕਿੰਨੇ ਵਾਰ ਇਸ ਵਾਰੇ ਸੋਚਿਆ ਸੀ , ਵਿਸ਼ੇਸ਼ ਰੂਪ ‘ਤੇ ਇੰਸਟਾਗ੍ਰਾਮ ਦੇ ਪੋਸਟ ਉਪਰ , ਪਰ ਮੈਨੂੰ ਲੱਗਦਾ ਕਿ ਹਰ ਕੋਈ ਇੱਥੇ ਆਪਣੇ ਤਰੀਕੇ ਨਾਲ ਜੂਝ ਰਿਹਾ ਹੈ। ਇੱਕ ਚੀਜ ਜੋ ਮੈਂ ਰੋਜ਼ ਸਿੱਖ ਰਹੀ ਕਿ ਕਿਸੀ ਨੂੰ ਜਜਮੈਂਟ ਕਰਨ ਦਾ ਸਮਾਂ ਨਹੀਂ , ਸਭ ਤੋਂ ਚੰਗਾ ਤਾਂ ਹੈ ਅਸੀਂ ਆਪਣੇ ਯੋਗਦਾਨ ਪਾਈਏ।’
ਸੋਨੀ ਰਾਜਦਾਨ ਨੇ ਲਿਖਿਆ , ‘ ਸਹੀ , ਇਹ ਅਜਿਹਾ ਕਿ ਕੋਈ ਕਰਦਾ ਤਾਂ ਉਹ ਕਿਸੇ ਬਿੰਦੂ ਉਪਰ ਕਿਸੇ ਹੋਰ ਵਿਅਕਤੀ ਦੇ ਗਲਤ ਜਾਂ ਹਮਲਾਵਰ ਹੁੰਦਾ ਹੈ , ਇਸ ਤਰਕ ਨਾਲ ਜਦੋ ਚੰਗੇ ਕੱਪੜੇ ਪਹਿਨ ਕੇ ਬਾਹਰ ਨਿਕਲਦਾ ਅਤੇ ਉਹਨਾਂ ਦੀਆਂ ਤਸਵੀਰਾਂ ਪੋਸਟ ਕਰਦਾ ਤਾਂ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਜਿੰਨ੍ਹਾਂ ਕੋਲ ਕੱਪੜੇ ਨਹੀਂ ਹਨ ਪਹਿਨਣ ਲਈ ਅਤੇ ਇਸ ਤਰ੍ਹਾਂ – ਇਹ ਸੂਚੀ ਬਹੁਤ ਲੰਬੀ ਹੈ। ’

Real Estate