ਕਰੋਨਾ ਲਾਈਵ- ਹੁਣ ਤੱਕ 3678 ਮਾਮਲੇ , 2 ਦਿਨ ਵਿੱਚ 560 ਤੋਂ ਜਿ਼ਆਦਾ ਦੀ ਰਿਪਰੋਟ ਪਾਜਿ਼ਟਿਵ ਆਈ

789

ਰੋਨਾਵਾਇਰਸ ਫੈਲਣ ਦੇ ਰਫ਼ਤਾਰ ਵਿੱਚ ਲਗਾਤਾਰ ਤੇਜੀ ਹੁੰਦੀ ਜਾ ਰਹੀ ਹੈ। ਸ਼ਨੀਵਾਰ ਨੂੰ 563 ਨਵੇਂ ਮਾਮਲੇ ਸਾਹਮਣੇ ਆਏ । ਇਹਨਾਂ ਵਿੱਚ ਸਭ ਤੋਂ ਵੱਧ ਮਹਾਰਾਸ਼ਟਰ ਵਿੱਚੋਂ ਪਾਜਿਟਿਵ ਰਿਪੋਰਟ ਆਈਆਂ ਹਨ। ਇੱਥੇ ਸ਼ਨੀਵਾਰ ਨੂੰ 6 ਲੋਕਾਂ ਨੇ ਦਮ ਤੋੜ ਦਿੱਤਾ । ਸੁ਼ੱਕਰਵਾਰ ਨੂੰ ਵੀ ਦੇਸ਼ ਵਿੱਚੋਂ 563 ਮਰੀਜ਼ ਕਰੋਨਾ ਪੀੜਤ ਮਿਲੇ ਸਨ।
ਹੁਣ ਭਾਰਤ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 3678 ਹੋ ਗਈ । 213 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਸਿਹਤ ਮੰਤਰਾਲੇ ਨੇ ਕੱਲ੍ਹ ਕਿਹਾ ਕਿ ਕਰੋਨਾਵਾਇਰਸ ਦੇ ਮਾਮਲਿਆਂ ਵਿੱਚ ਆਈ ਤੇਜ਼ੀ ਦੀ ਸਭ ਤੋਂ ਵੱਡੀ ਵਜਾਅ ਤਬਲੀਗੀ ਜਮਾਤ ਹੈ। 30% ਮਾਮਲੇ ਦਿੱਲੀ ਤੋਂ ਮਰਕਜ਼ ਵਿੱਚੋਂ ਮੁੜੇ ਲੋਕਾਂ ਕਰਕੇ ਵਧੇ ਹਨ , ਹਾਲਾਂਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਨੇ ਕਰੋਨਾ ਦੀ ਆੜ ਵਿੱਚ ਇੱਕ ਭਾਈਚਾਰੇ ਖਿਲਾਫ਼ ਹੋ ਰਹੇ ਪ੍ਰਚਾਰ ਨੂੰ ਗਲਤ ਠਹਿਰਾਇਆ ਹੈ। ਰੈੱਡੀ ਨੇ ਕਿਹਾ ਨਿਮਾਜੂਦੀਨ ‘ਚ ਹੋਇਆ ਗਲਤ ਹੋਇਆ ਪ੍ਰੰਤੂ ਇਸ ਲਈ ਇੱਕ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਗਲਤ ਹੈ।
ਮੱਧ ਪ੍ਰਦੇਸ਼ – ਆਈਏਐਸ ਅਧਿਕਾਰੀ ਅਤੇ ਹੈਲਥ ਕਾਰਪੋਰੇਸ਼ਨ ਦੇ ਐਮਡੀ ਜੇ ਵਿਜਯ ਕੁਮਾਰ ਦੀ ਰਿਪੋਰਟ ਪਾਜਿ਼ਟਿਵ ਆਉਣ ਤੋਂ ਬਾਅਦ ਦੋ ਹੋਰ ਅਫਸਰਾਂ ਦੀ ਰਿਪੋਰਟ ਪਾਜਿਟਿਵ ਆਈ ਹੈ। ਪ੍ਰਮੁੱਖ ਸਕੱਤਰ ਸਿਹਤ ਪੱਲਵੀ ਜੈਨ ਗੋਵਿਲ ਅਤੇ ਇੱਕ ਹੋਰ ਸੀਨੀਅਰ ਅਧਿਕਾਰੀ ਡਾ: ਵੀਣਾ ਸਿਨਹਾ ਵੀ ਪਾਜਿ਼ਟਿਵ ਮਿਲੀ ਹੈ। ਹੁਣ ਮੱਧ ਪ੍ਰਦੇਸ਼ ਵਿੱਚ ਮਰੀਜ਼ਾਂ ਦੀ ਗਿਣਤੀ 182 ਹੋ ਗਈਆਂ । ਇੰਦੌਰ ਵਿੱਚ 128, ਮੂਰੈਨਾ ਵਿੱਚ 12, ਭੋਪਾਲ ‘ਚ 18 , ਜਬਲਪੁਰ ਵਿੱਚ 9 , ਉਜੈਨ ਵਿੱਚ 7 , ਗਵਾਲੀਅਰ-ਸਿ਼ਵਪੁਰੀ ਅਤੇ ਛਿੰਦਵਾੜਾ ਵਿੱਚ 2-2 ਮਰੀਜ਼ ਮਿਲੇ ਹਨ।
ਮਹਾਰਾਸ਼ਟਰ ਵਿੱਚ 635 ਮਾਮਲੇ ਸਾਹਮਣੇ ਆਏ ਹਨ। ਇੱਥੇ 52 ਮਰੀਜ਼ ਠੀਕ ਹੋਏ ਹਨ ਅਤੇ 32 ਮੌਤਾਂ ਹੋ ਚੁੱਕੀਆਂ ਹਨ।
ਦਿੱਲੀ ਵਿੱਚ 445 ਮਰੀਜ਼ ਹੁਣ ਤੱਕ ਕਰੋਨਾ ਤੋਂ ਪੀੜਤ ਹਨ।

Real Estate