ਸਰਕਾਰੀ ਅੰਕੜਿਆਂ ਮੁਤਾਬਿਕ ਹੁਣ ਤੱਕ ਪੰਜਾਬ ‘ਚ ਕਰੋਨਾ ਵਾਇਰਸ ਦੇ 65 ਕੇਸ ਪਾਜੇਟਿਵ ਆਏ, 5 ਮੌਤਾਂ, 3 ਮਰੀਜ਼ ਠੀਕ ਵੀ ਹੋਏ

913
4 ਅਪ੍ਰੈਲ 2020 (ਜਗਸੀਰ ਸਿੰਘ ਸੰਧੂ) :
ਸਰਕਾਰੀ ਅੰਕੜਿਆਂ ਮੁਤਾਬਿਕ ਹੁਣ ਤੱਕ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਕੁੱਲ 65 ਕੇਸ ਪਾਜੇਟਿਵ ਪਾਏ ਗਏ, ਕਰੋਨਾ ਵਾਇਰਸ ਨਾਲ ਪੰਜਾਬ ਵਿੱਚ ਹੁਣ ਤੱਕ 5 ਮੌਤਾਂ ਹੋ ਚੁੱਕੀਆਂ ਹਨ, ਜਦਕਿ 3 ਮਰੀਜ ਠੀਕ ਵੀ ਹੋਏ ਹਨ । ਨਵਾਂ ਪਾਜੇਟਿਵ ਆਇਆ 35 ਸਾਲਾ ਮਰੀਜ ਹਰਿੰਦਰ ਨਗਰ ਫਰੀਦਕੋਟ ਦਾ ਰਹਿਣ ਵਾਲਾ ਹੈ। ਇਸ ਵਿਅਕਤੀ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ।ਫਰੀਦਕੋਟ ‘ਚ ਇਹ ਪਹਿਲਾ ਕੇਸ ਕੋਰੋਨਾ ਪੌਜ਼ਿਟਿਵ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਕੋਰੋਨਾ ਪੌਜ਼ਿਟਿਵ ਦੇ ਕੁਲ ਮਾਮਲੇ 65 ਹੋ ਗਏ ਹਨ। ਇਸ ਤੋਂ ਪਹਿਲਾਂ ਕੱਲ ਰਾਤ ਤੱਕ ਮਾਨਸਾ ਜਿਲੇ ਅੰਦਰ  ਤਿੰਨ ਮਰੀਜਾਂ ਦੀ ਰਿਪੋਰਟ ਪਾਜੇਟਿਵ ਆ ਚੁੱਕੀ ਹੈ। ਇਹ ਦਿਨੋਂ ਮਰੀਜ ਦਿੱਲੀ ਦੇ ਜਮਾਤੀ ਹਨ। ਹੋਰ ਜ਼ਿਲਿਆਂ ਤੋਂ ਸਿਵਲ ਸਰਜਨਾਂ ਨੇ 6 ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ। ਇਨ•ਾਂ ‘ਚ ਤਿੰਨ ਕੇਸ ਮਾਨਸਾ, ਇਕ ਰੂਪਨਗਰ ਤੇ ਇਕ ਅੰਮ੍ਰਿਤਸਰ ‘ਚ ਰਿਪੋਰਟ ਕੀਤਾ ਗਿਆ। ਮਾਨਸਾ ਦੇ ਤਿੰਨੋਂ ਮਰੀਜ ਵੀ ਨਿਜ਼ਾਮੂਦੀਨ ‘ਚ ਤਬਲੀਗੀ ਜਮਾਤ ਦੇ ਪ੍ਰੋਗਰਾਮ ਤੋਂ ਪਰਤੇ ਹਨ। ਇਸ ਤੋਂ ਇਲਾਵਾ ਜਿਲ•ਾ ਰੂਪਨਗਰ ‘ਚ ਇੱਕ ਕੇਸ ਪਾਜੇਟਿਵ ਆ ਚੁੱਕਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਹਰਿੰਦਰਾ ਨਗਰ ਫ਼ਰੀਦਕੋਟ ਦੇ ਰਹਿਣ ਵਾਲੇ ਵਿਅਕਤੀ ਦੇ ਸੈਂਪਲਾਂ ਦੀ ਅੰਮ੍ਰਿਤਸਰ ਵਿਖੇ ਹੋਈ ਜਾਂਚ ਦੌਰਾਨ ਉਹ ਕੋਰੋਨਾ ਪੌਜ਼ਿਟਿਵ ਪਾਇਆ ਗਿਆ । ਇਹ ਜਾਣਕਾਰੀ ਮਿਲਣ ਤੇ ਪੁਲਿਸ ਨੇ ਪੂਰੇ ਹਰਿੰਦਰਾ ਨਗਰ ਨੂੰ ਸੀਲ ਕਰ ਦਿੱਤਾ ਹੈ ।
ਪੰਜਾਬ ‘ਚ ਕੋਰੋਨਾ ਪੌਜ਼ਿਟਿਵ ਮਰੀਜ਼ਾਂ ਦੀ ਗਿਣਤੀ 59 ਤਕ ਪੁੱਜ ਗਈ ਹੈ। ਸ਼ਨੀਵਾਰ ਨੂੰ 1 ਹੋਰ ਕੇਸ ਸਾਹਮਣੇ ਆਇਆ ਹੈ। ਕੱਲ ਦੋ ਅੰਮ੍ਰਿਤਸਰ, ਦੋ ਮੋਹਾਲੀ ਤੇ ਇਕ ਲੁਧਿਆਣਾ ‘ਚ ਮਾਮਲੇ ਸਾਹਮਣੇ ਆਏ ਹਨ। ਮੋਹਾਲੀ ‘ਚ ਸਾਹਮਣੇ ਆਏ ਦੋਵੇਂ ਵਿਅਕਤੀ ਦਿੱਲੀ ਦੇ ਨਿਜ਼ਾਮੂਦੀਨ ‘ਚ ਤਬਲੀਗੀ ਜਮਾਤ ਦੇ ਪ੍ਰੋਗਰਾਮ ਤੋਂ ਪਰਤੇ ਹਨ। ਇਨ•ਾਂ ‘ਚ ਤਿੰਨ ਕੇਸ ਮਾਨਸਾ, ਇਕ ਰੂਪਨਗਰ, ਇਕ ਫਰੀਦਕੋਟ ਤੇ ਇਕ ਅੰਮ੍ਰਿਤਸਰ ‘ਚ ਰਿਪੋਰਟ ਕੀਤਾ ਗਿਆ। ਮਾਨਸਾ ਦੇ ਤਿੰਨੋਂ ਪੌਜ਼ਿਟਿਵ ਜਮਾਤੀ ਹਨ। ਇਸ ਦੇ ਨਾਲ ਹੀ ਇਨਫੈਕਸ਼ਨ ਮਾਨਸਾ ਤੇ ਰੂਪਨਗਰ ‘ਚ ਵੀ ਪਹੁੰਚ ਗਿਆ ਹੈ।
ਸਰਕਾਰੀ ਤੌਰ ‘ਤੇ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਦੇ ਜ਼ਿਲ•ੇਵਾਰ ਹੁਣ ਤੱਕ ਦੀ ਸਥਿਤੀ ਇਸ ਤਰ•ਾਂ ਹੈ। ਜਿਲ•ਾ ਨਵਾਂ ਸਹਿਰ ਵਿੱਚ 19 ਕੇਸ ਪਾਜਿਟਿਵ ਪਾਏ ਗਏ, ਜਦਕਿ 1 ਵਿਅਕਤੀ ਦੀ ਕਰੋਨਾ ਨਾਲ ਮੌਤ ਹੋਈ ਹੈ। ਹੁਸਿਆਰਪੁਰ ਵਿੱਚ 7 ਕੇਸ ਪਾਜਿਟਿਵ ਪਾਏ ਗਏ, ਜਦਕਿ 1 ਵਿਅਕਤੀ ਦੀ ਮੌਤ ਹੋਈ ਹੈ, ਜਦਕਿ 1 ਮਰੀਜ ਠੀਕ ਹੋਇਆ ਹੈ। ਮੋਹਾਲੀ ਵਿੱਚ 14 ਕੇਸ ਪਾਜਿਟਿਵ ਪਾਏ ਗਏ, ਜਦਕਿ 1 ਵਿਅਕਤੀ ਦੀ ਮੌਤ ਹੋਈ ਹੈ ਅਤੇ 2 ਮਰੀਜ਼ ਠੀਕ ਵੀ ਹੋਏ ਹਨ। ਅੰਮ੍ਰਿਤਸਰ ਵਿੱਚ 8 ਕੇਸ ਪਾਜਿਟਿਵ ਪਾਏ ਗਏ ਹਨ, ਜਦਕਿ 1 ਵਿਅਕਤੀ ਦੀ ਮੌਤ ਹੋਈ ਹੈ। ਲੁਧਿਆਣਾ ਵਿੱਚ 4 ਕੇਸ ਪਾਜਿਟਿਵ ਪਾਏ ਹਨ, ਜਦਕਿ 1 ਵਿਅਕਤੀ ਦੀ ਮੌਤ ਹੋਈ ਹੈ। ਮਾਨਸਾ ਜਿਲੇ ਵਿੱਚ 3 ਕੇਸ ਪਾਜੇਟਿਵ ਪਾਏ ਹਨ। ਜਲੰਧਰ ਵਿੱਚ 6 ਕੇਸ ਪਾਜਿਟਿਵ ਪਾਏ ਗਏ ਹਨ, ਪਟਿਆਲਾ ਵਿੱਚ 1 ਕੇਸ ਪਾਜਿਟਿਵ ਪਾਇਆ ਗਿਆ ਹੈ, ਰੋਪੜ ਵਿੱਚ 1 ਕੇਸ ਪਾਜੇਟਿਵ ਪਾਇਆ ਗਿਆ। ਫਰੀਦਕੋਟ ਅਤੇ ਪਠਾਨਕੋਟ ਵਿੱਚ ਵੀ ਇੱਕ-ਇੱਕ ਕੇਸ ਪਾਜੇਟਿਵ ਪਾਇਆ ਗਿਆ ਹੈ। ਸੋ ਹੁਣ ਤੱਕ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਕੁੱਲ 65 ਕੇਸ ਪਾਜੇਟਿਵ ਪਾਏ ਗਏ, ਕਰੋਨਾ ਵਾਇਰਸ ਨਾਲ ਪੰਜਾਬ ਵਿੱਚ ਹੁਣ ਤੱਕ 5 ਮੌਤਾਂ ਹੋ ਚੁੱਕੀਆਂ ਹਨ, ਜਦਕਿ 3 ਮਰੀਜ ਠੀਕ ਵੀ ਹੋਏ ਹਨ।
Real Estate